ਯੂਪੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ 'ਯੂਥ ਮੈਨੀਫੈਸਟੋ' ਜਾਰੀ

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਦਾਅਵਾ ਕੀਤਾ, ਕਿ ਸਾਰੇ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਹਨ, ਸਾਰੀਆਂ ਭਰੀਆਂ ਜਾਣਗੀਆਂ।
ਯੂਪੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ 'ਯੂਥ ਮੈਨੀਫੈਸਟੋ' ਜਾਰੀ

ਕਾਂਗਰਸ ਨੇ ਯੂਪੀ ਚੋਣਾਂ ਨੂੰ ਲੈਕੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ 'ਯੂਥ ਮੈਨੀਫੈਸਟੋ' ਜਾਰੀ ਕੀਤਾ। ਕਾਂਗਰਸ ਨੇ ਇਸ ਨੂੰ ‘ਭਰਤੀ ਵਿਧਾਨ’ ਦਾ ਨਾਂ ਦਿੱਤਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਯੂਪੀ ਵਿੱਚ ਚੋਣ ਹੈ, ਦੇਸ਼ ਅਤੇ ਉੱਤਰ ਪ੍ਰਦੇਸ਼ ਦੀ ਸਮੱਸਿਆ ਸਭ ਨੂੰ ਪਤਾ ਹੈ। ਨੌਜਵਾਨਾਂ ਦੇ ਭਵਿੱਖ ਲਈ ਕਾਂਗਰਸ ਦੀ ਰਣਨੀਤੀ ਹੈ, ਕਿ ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਦੇਣਾ ਹੈ, ਅਸੀਂ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਹੈ, ਕਿ ਅਸੀਂ ਰੁਜ਼ਗਾਰ ਕਿਵੇਂ ਦੇਵਾਂਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਵੀ ਮੈਨੀਫੈਸਟੋ ਵਿੱਚ ਰੱਖੇ ਗਏ ਹਨ।

ਯੂਪੀ ਵਿੱਚ ਪਿਛਲੇ 5 ਸਾਲਾਂ ਵਿੱਚ 16 ਲੱਖ ਨੌਜਵਾਨਾਂ ਤੋਂ ਰੁਜ਼ਗਾਰ ਖੋਹ ਲਿਆ ਹੈ। 2 ਕਰੋੜ ਨੌਕਰੀਆਂ ਦੇਣ ਦੀ ਗੱਲ ਹੋਈ ਸੀ, ਪਰ ਲੋਕ ਨੌਕਰੀਆਂ ਗੁਆ ਰਹੇ ਹਨ।ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਮੈਨੀਫੈਸਟੋ ਉੱਤਰ ਪ੍ਰਦੇਸ਼ ਦੇ ਜ਼ਿਲੇ 'ਚ ਲੋਕਾਂ ਨਾਲ ਗੱਲਬਾਤ ਕਰਕੇ ਬਣਾਇਆ ਗਿਆ ਹੈ। ਭਰਤੀ ਦਾ ਕਾਨੂੰਨ ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ ਬਣਾਇਆ ਗਿਆ ਹੈ।

ਯੂਪੀ ਵਿੱਚ ਅੱਜ ਸਭ ਤੋਂ ਵੱਡੀ ਸਮੱਸਿਆ ਭਰਤੀ ਦੀ ਹੈ। ਲੋਕਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ।ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਹਰ 24 ਘੰਟਿਆਂ 'ਚ ਕਰੀਬ 880 ਨੌਜਵਾਨ ਰੋਜ਼ਗਾਰ ਗੁਆ ਦਿੰਦੇ ਹਨ। ਭਾਜਪਾ ਦੇ ਪਿਛਲੇ 5 ਸਾਲਾਂ ਦੇ ਸ਼ਾਸਨ ਦੌਰਾਨ ਲਗਭਗ 16 ਲੱਖ ਨੌਜਵਾਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ। ਸੱਚ ਸਭ ਨੂੰ ਦਿਸ ਰਿਹਾ ਹੈ। ਅਜਿਹਾ ਕਿਉਂ ਹੋ ਰਿਹਾ ਹੈ। ਕਿਉਂਕਿ ਦੇਸ਼ ਦੀ ਸਾਰੀ ਦੌਲਤ 2-3 ਵੱਡੇ ਉਦਯੋਗਪਤੀਆਂ ਦੇ ਹੱਥਾਂ ਵਿੱਚ ਦਿੱਤੀ ਜਾ ਰਹੀ ਹੈ।

ਕਾਂਗਰਸ ਨੇਤਾ ਪ੍ਰਿਅੰਕਾ ਨੇ ਦਾਅਵਾ ਕੀਤਾ ਕਿ ਸਾਰੇ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਹਨ, ਸਾਰੀਆਂ ਭਰੀਆਂ ਜਾਣਗੀਆਂ। ਅਸੀਂ ਉੱਥੇ ਮੌਜੂਦ ਰੁਜ਼ਗਾਰ ਇਕਾਈਆਂ ਨਾਲ ਵੀ ਕੰਮ ਕਰਾਂਗੇ। ਫਾਰਮ ਭਰਨ ਦੀ ਕੋਈ ਫੀਸ ਨਹੀਂ ਹੋਵੇਗੀ। ਪ੍ਰੀਖਿਆ ਦੇਣ ਲਈ ਬੱਸ ਰੇਲਗੱਡੀ ਦੀ ਯਾਤਰਾ ਮੁਫਤ ਕੀਤੀ ਜਾਵੇਗੀ।

ਇੱਕ ਨੌਕਰੀ ਕੈਲੰਡਰ ਬਣਾਇਆ ਜਾਵੇਗਾ ਜਿਸ ਵਿੱਚ ਭਰਤੀ ਤੋਂ ਲੈ ਕੇ ਪ੍ਰੀਖਿਆ ਤੱਕ ਦਾ ਪ੍ਰਬੰਧ ਹੋਵੇਗਾ। ਪੇਪਰ ਲੀਕ ਨਹੀਂ ਹੋਣ ਦੇਵਾਂਗੇ।ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ 'ਚ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਪ੍ਰਾਇਮਰੀ ਸਕੂਲਾਂ 'ਚ ਡੇਢ ਲੱਖ ਅਧਿਆਪਕਾਂ ਨੂੰ ਰੁਜ਼ਗਾਰ ਮਿਲੇਗਾ। ਪੇਪਰ ਲੀਕ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਸਿੱਖਿਆ ਦਾ ਬਜਟ ਵਧਾਇਆ ਜਾਵੇਗਾ।

Related Stories

No stories found.
logo
Punjab Today
www.punjabtoday.com