ਸੱਤਰ ਸਾਲਾਂ ਦੀ ਛੱਡੋ,ਭਾਜਪਾ ਦੱਸੇ ਸੱਤ ਸਾਲਾਂ 'ਚ ਕੀ ਕੀਤਾ:ਪ੍ਰਿਅੰਕਾ ਗਾਂਧੀ

ਪ੍ਰਿਅੰਕਾ ਗਾਂਧੀ ਨੇ ਬੀਜੇਪੀ ਤੇ ਹਮਲਾ ਕਰਦੇ ਹੋਏ ਕਿਹਾ ਕਿ, ਜਿਸ ਹਵਾਈ ਅੱਡੇ ਤੋਂ ਤੁਹਾਡੇ ਜਹਾਜ਼ ਉੱਡਦੇ ਹਨ, ਉਹ ਕਾਂਗਰਸ ਨੇ ਬਣਾਇਆ ਸੀ।
ਸੱਤਰ ਸਾਲਾਂ ਦੀ ਛੱਡੋ,ਭਾਜਪਾ ਦੱਸੇ ਸੱਤ ਸਾਲਾਂ 'ਚ ਕੀ ਕੀਤਾ:ਪ੍ਰਿਅੰਕਾ ਗਾਂਧੀ

ਪ੍ਰਿਅੰਕਾ ਗਾਂਧੀ ਨੇ ਰਾਜਸਥਾਨ ਵਿਚ ਰੈਲੀ ਦੌਰਾਨ ਬੀਜੇਪੀ ਤੇ ਹਮਲਾ ਬੋਲਿਆ ਹੈ। ਪ੍ਰਿਅੰਕਾ ਗਾਂਧੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਮੌਜੂਦਗੀ ਵਿੱਚ ਯੂਪੀ ਸਰਕਾਰ ਨੂੰ ਵੀ ਘੇਰਿਆ।ਪ੍ਰਿਅੰਕਾ ਗਾਂਧੀ ਨੇ ਕਿਹਾ, "ਉੱਤਰ ਪ੍ਰਦੇਸ਼ ਸਰਕਾਰ ਇਸ਼ਤਿਹਾਰਾਂ 'ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੀ ਹੈ, ਪਰ ਉਹੀ ਸਰਕਾਰ ਕਿਸਾਨਾਂ ਨੂੰ ਖਾਦ ਮੁਹੱਈਆ ਨਹੀਂ ਕਰਵਾ ਪਾ ਰਹੀ ਹੈ।

ਪ੍ਰਿਅੰਕਾ ਗਾਂਧੀ ਨੇ ਕਿਹਾ ਮੈਂ ਅਜਿਹੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਦੇ ਮੁਖੀ ਖਾਦ ਲੈਣ ਲਈ ਲਾਈਨ 'ਚ ਖੜ੍ਹੇ ਹੋ ਗਏ ਹਨ।"ਉਨ੍ਹਾਂ ਕਿਹਾ, "ਇਹ ਸਰਕਾਰ ਕੁਝ ਉਦਯੋਗਪਤੀਆਂ ਲਈ ਹੀ ਕੰਮ ਕਰਦੀ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਗੋਆ ਦੌਰੇ ਤੇ ਗਈ ਸੀ। ਗੋਆ ਵਿੱਚ ਇੱਕ ਅਨੋਖੀ ਸਮੱਸਿਆ ਹੈ। ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਵੋਗੇ ਕਿ ਇੱਕ ਉਦਯੋਗਪਤੀ ਦੇ 'ਕੋਲੇ' ਲਈ ਅਜਿਹੀਆਂ ਸਹੂਲਤਾਂ ਬਣਾਈਆਂ ਜਾ ਰਹੀਆਂ ਹਨ, ਜੋ ਕਿ ਗੋਆ ਦੀ ਜਨਤਾ ਦੇ ਲੋੜ ਦੀ ਨਹੀਂ ਹੈ।

"ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪਲਟਵਾਰ ਕਰਦੇ ਹੋਏ ਸਵਾਲ ਉਠਾਇਆ ਕਿ ਭਾਜਪਾ ਸੱਤਰ ਸਾਲਾਂ ਦੀ ਚਾਲ ਛੱਡ ਦੇਵੇ, ਦੱਸੋ ਸੱਤ ਸਾਲਾਂ 'ਚ ਕੀ ਕੀਤਾ। ਜਿਸਦਾ ਬੀਜੇਪੀ ਕੋਲ ਕੋਈ ਜਵਾਬ ਨਹੀਂ ਹੈ। ਪ੍ਰਿਯੰਕਾ ਗਾਂਧੀ ਨੇ ਬੀਜੇਪੀ ਤੇ ਹਮਲਾ ਕਰਦੇ ਹੋਏ ਕਿਹਾ ਕਿ, ਜਿਸ ਹਵਾਈ ਅੱਡੇ ਤੋਂ ਤੁਹਾਡੇ ਜਹਾਜ਼ ਉੱਡਦੇ ਹਨ, ਉਹ ਕਾਂਗਰਸ ਨੇ ਬਣਾਇਆ ਸੀ।

ਇਹ ਸਰਕਾਰ ਸਿਰਫ ਉਦਯੋਗਪਤੀਆਂ ਲਈ ਕੰਮ ਕਰ ਰਹੀ ਹੈ। ਜਨਤਾ ਨੂੰ ਅਪੀਲ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਮਹਿੰਗਾਈ ਦੇ ਮੁੱਦੇ 'ਤੇ ਸਰਕਾਰ ਨੂੰ ਸਵਾਲ ਪੁੱਛਣ ਅਤੇ ਕਿਹਾ ਕਿ ਕਾਂਗਰਸ ਪਾਰਟੀ ਮਹਿੰਗਾਈ ਦੇ ਖਿਲਾਫ ਲੜਾਈ 'ਚ ਲੋਕਾਂ ਦੇ ਨਾਲ ਖੜ੍ਹੀ ਰਹੇਗੀ।ਰੈਲੀ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ, "ਤੁਸੀਂ ਲੋਕ ਅੱਜ ਇੱਥੇ ਕਿਉਂ ਆਏ ਹੋ? ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆਏ ਹੋ, ਕਿਉਂਕਿ ਮਹਿੰਗਾਈ ਨੇ ਤੁਹਾਡਾ ਜੀਣਾ ਮੁਸ਼ਕਲ ਕਰ ਦਿੱਤਾ ਹੈ।

ਅੱਜ ਇੱਕ ਗੈਸ ਸਿਲੰਡਰ ਇੱਕ ਹਜ਼ਾਰ ਰੁਪਏ ਦਾ ਹੈ, ਸਰ੍ਹੋਂ ਦਾ ਤੇਲ 200 ਰੁਪਏ ਵਿੱਚ ਮਿਲ ਰਿਹਾ ਹੈ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਤੇ ਚੜ੍ਹ ਗਈਆਂ ਹਨ, ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਹੋ ਗਈ ਹੈ ਅਤੇ ਕੋਈ ਵੀ ਤੁਹਾਡੀ ਗੱਲ ਨਹੀਂ ਸੁਣਦਾ।

Related Stories

No stories found.
logo
Punjab Today
www.punjabtoday.com