ਪ੍ਰਿਅੰਕਾ ਗਾਂਧੀ ਆਪਣੀ ਬੇਟੀ ਨਾਲ 'ਭਾਰਤ ਜੋੜੋ ਯਾਤਰਾ' 'ਚ ਹੋਈ ਸ਼ਾਮਿਲ

ਸਵੇਰੇ 6 ਵਜੇ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾ ਸ਼ਕਤੀ ਰਾਹੁਲ ਗਾਂਧੀ ਦੇ ਨਾਲ ਪੈਦਲ ਮਾਰਚ ਕਰਦੀ ਹੋਈ ਨਜ਼ਰ ਆਈ।
ਪ੍ਰਿਅੰਕਾ ਗਾਂਧੀ ਆਪਣੀ ਬੇਟੀ ਨਾਲ 'ਭਾਰਤ ਜੋੜੋ ਯਾਤਰਾ' 'ਚ ਹੋਈ ਸ਼ਾਮਿਲ

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਰਾਜਸਥਾਨ ਵਿੱਚ ਜਾਰੀ ਹੈ। ਸੋਮਵਾਰ ਨੂੰ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਆਪਣੀ ਭੈਣ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਉਸਦੇ ਪਤੀ ਰਾਬਰਟ ਵਾਡਰਾ ਅਤੇ ਉਸਦੀ ਬੇਟੀ ਮਿਰਾਇਆ ਵਾਡਰਾ ਦੇ ਨਾਲ 'ਭਾਰਤ ਜੋੜੋ ਯਾਤਰਾ' ਸ਼ੁਰੂ ਕੀਤੀ।

ਜਾਣਕਾਰੀ ਲਈ ਦੱਸ ਦੇਈਏ ਕਿ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਸੋਮਵਾਰ ਸਵੇਰੇ ਬਾਬਾ ਤੇਜਾਜੀ ਰਾਮਦੇਵ ਮੰਦਰ ਤੋਂ ਸ਼ੁਰੂ ਹੋਈ, ਜੋ 13 ਕਿਲੋਮੀਟਰ ਪੈਦਲ ਚੱਲ ਕੇ ਸਵਾਈ ਮਾਧੋਪੁਰ ਖੰਡਰ ਵਿਧਾਨ ਸਭਾ ਦੇ ਪਿੱਪਲਵਾੜਾ ਪਹੁੰਚੀ। ਇਸ ਤੋਂ ਬਾਅਦ ਦੁਪਹਿਰ ਦੇ ਖਾਣੇ ਤੋਂ ਬਾਅਦ ਯਾਤਰਾ 10 ਕਿਲੋਮੀਟਰ ਪੈਦਲ ਚੱਲ ਕੇ ਕੁਸਟਲਾ ਭਗਤ ਸਿੰਘ ਚੌਰਾਹੇ ਪੁੱਜੀ। ਇੱਥੇ ਇੱਕ ਕਾਰਨਰ ਮੀਟਿੰਗ ਹੋਈ ਅਤੇ ਫਿਰ 'ਭਾਰਤ ਜੋੜੋ ਯਾਤਰਾ' 4 ਕਿਲੋਮੀਟਰ ਦੂਰ ਬੋਰੀਫ ਵਿਖੇ ਇੱਕ ਰਾਤ ਲਈ ਰੁਕੀ।

'ਭਾਰਤ ਜੋੜੋ ਯਾਤਰਾ' 'ਚ ਸੋਮਵਾਰ ਨੂੰ ਨਾਰੀ ਸ਼ਕਤੀ ਨੂੰ ਸਮਰਪਿਤ ਕੀਤਾ ਗਿਆ ਸੀ । ਸਵੇਰੇ 6 ਵਜੇ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾ ਸ਼ਕਤੀ ਰਾਹੁਲ ਗਾਂਧੀ ਦੇ ਨਾਲ ਪੈਦਲ ਮਾਰਚ ਕਰਦੀ ਹੋਈ ਨਜ਼ਰ ਆਈ। 96ਵੇਂ ਦਿਨ ਤੇਜਾਜੀ ਮੰਦਿਰ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਅੱਜ ਸਵਾਈਮਾਧੋਪੁਰ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰੇਗੀ। ਐਤਵਾਰ ਸ਼ਾਮ ਨੂੰ ਰਾਹੁਲ ਗਾਂਧੀ ਨਾਲ ਯਾਤਰਾ 'ਚ ਪ੍ਰਿਅੰਕਾ ਗਾਂਧੀ ਵੀ ਪਤੀ ਰਾਬਰਟ ਵਾਡਰਾ ਨਾਲ ਪਦਯਾਤਰਾ 'ਚ ਨਜ਼ਰ ਆਈ ਅਤੇ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇੰਨਾ ਹੀ ਨਹੀਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਵੀ ਕੀਤੀ।

ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨਾਲ ਸੂਬੇ ਭਰ ਦੀਆਂ 5 ਹਜ਼ਾਰ ਤੋਂ ਵੱਧ ਮਹਿਲਾ ਆਗੂ ਤੇ ਹੋਰ ਔਰਤਾਂ ਚੱਲ ਰਹੀਆਂ ਹਨ। ਦੱਸ ਦੇਈਏ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ 3570 ਕਿਲੋਮੀਟਰ ਪੈਦਲ ਯਾਤਰਾ ਕਰਕੇ ਸ਼੍ਰੀਨਗਰ ਪਹੁੰਚੇਗੀ। ਇਹ ਯਾਤਰਾ ਮਹਿੰਗਾਈ, ਬੇਰੁਜ਼ਗਾਰੀ ਵਰਗੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਚਲਾਈ ਜਾ ਰਹੀ ਹੈ।

ਕਾਂਗਰਸ ਦੇ ਅਨੁਸਾਰ, ਯਾਤਰਾ ਦਾ ਉਦੇਸ਼ ਸਮਾਜਿਕ ਧਰੁਵੀਕਰਨ, ਆਰਥਿਕ ਅਸਮਾਨਤਾ ਅਤੇ ਰਾਜਨੀਤਿਕ ਕੇਂਦਰੀਕਰਨ ਨੂੰ ਉਜਾਗਰ ਕਰਨਾ ਹੈ। ਕਾਂਗਰਸ ਨੇ ਪਹਿਲਾਂ ਸੋਮਵਾਰ ਨੂੰ ਰਾਹੁਲ ਦੇ ਨਾਲ ਯਾਤਰਾ 'ਚ ਸਿਰਫ ਔਰਤਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਸੀ। ਇਸ ਦਾ ਨਾਂ ਮਹਿਲਾ ਸ਼ਕਤੀ ਯਾਤਰਾ ਰੱਖਿਆ ਗਿਆ ਸੀ । ਪਰ ਬਾਅਦ ਵਿੱਚ ਸਭ ਨੂੰ ਯਾਤਰਾ ਵਿੱਚ ਸ਼ਾਮਲ ਕਰ ਲਿਆ ਗਿਆ। ਯਾਤਰਾ ਦਾ ਸਵਾਗਤ ਕਰਨ ਲਈ ਪ੍ਰਸਿੱਧ ਕਾਲਬੇਲੀਆ ਡਾਂਸਰ ਗੁਲਾਬੋ ਵੀ ਪਹੁੰਚੀ ਸੀ।

Related Stories

No stories found.
logo
Punjab Today
www.punjabtoday.com