ਜੋ ਗਲਤੀਆਂ ਹੋਈਆਂ ਸੁਧਾਰਨ ਲਈ ਤਿਆਰ,ਦੁੱਗਣੀ ਤਾਕਤ ਨਾਲ ਲੜਾਂਗੇ : ਪ੍ਰਿਅੰਕਾ

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਅਸੀਂ ਔਰਤਾਂ,ਨੌਜਵਾਨਾਂ ਨੂੰ ਸ਼ਾਮਲ ਕੀਤਾ, ਸਹੀ ਮੁੱਦੇ ਉਠਾਏ, ਨਵੇਂ ਪ੍ਰਸਤਾਵ ਰੱਖੇ ਪਰ ਅਸੀਂ ਜੋ ਵੀ ਕੀਤਾ ਉਹ ਕਾਫੀ ਨਹੀਂ ਸੀ।
ਜੋ ਗਲਤੀਆਂ ਹੋਈਆਂ ਸੁਧਾਰਨ ਲਈ ਤਿਆਰ,ਦੁੱਗਣੀ ਤਾਕਤ ਨਾਲ ਲੜਾਂਗੇ : ਪ੍ਰਿਅੰਕਾ

ਦੇਸ਼ ਵਿੱਚ ਪੰਜ ਰਾਜਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਨੇਤਾ ਪ੍ਰਿਅੰਕਾ ਗਾਂਧੀ ਨੇ ਵਰਕਰਾਂ ਦਾ ਹੋਂਸਲਾ ਵਧਾਇਆ ਹੈ। ਖਾਸਕਰ ਯੂਪੀ ਵਿੱਚ ਹਾਰ ਦੀ ਜਿੰਮੇਵਾਰੀ ਪ੍ਰਿਅੰਕਾ ਗਾਂਧੀ ਨੇ ਆਪਣੇ ਉੱਤੇ ਲਈ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਯੂਪੀ ਆਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਲੜੇ ਪਰ ਬੁਰੀ ਤਰ੍ਹਾਂ ਹਾਰੇ।

ਪਾਰਟੀ ਦਫਤਰ 'ਚ ਆਯੋਜਿਤ ਨਵ ਸੰਕਲਪ ਸ਼ਿਵਿਰ 'ਚ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੋ ਗਲਤੀਆਂ ਹੋਈਆਂ ਹਨ, ਉਨ੍ਹਾਂ ਨੂੰ ਸੁਧਾਰਨਾ ਹੋਵੇਗਾ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਚੱਲਣ ਲਈ ਤਿਆਰ ਹਾਂ ਅਤੇ ਦੁੱਗਣੀ ਤਾਕਤ ਨਾਲ ਲੜਨ ਲਈ ਤਿਆਰ ਹਾਂ। ਉਸ ਨੇ ਕਿਹਾ ਕਿ ਮੈਂ ਆਪਣਾ ਮੁਲਾਂਕਣ ਕਰਾਂਗੀ। ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਜ਼ਿਲ੍ਹਾ ਤੇ ਸ਼ਹਿਰੀ ਪ੍ਰਧਾਨਾਂ, ਅਹੁਦੇਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਮੁਲਾਂਕਣ ਕਰਨਗੇ।

ਪ੍ਰਿਅੰਕਾ ਗਾਂਧੀ ਪ੍ਰੋਗਰਾਮ 'ਚ ਕਰੀਬ 45 ਮਿੰਟ ਤੱਕ ਰਹੀ ਸੀ । ਉਨ੍ਹਾਂ ਕਿਹਾ ਕਿ ਇਹ ਨਿਰਾਸ਼ ਹੋਣ ਦਾ ਸਮਾਂ ਨਹੀਂ ਹੈ। ਤਿੰਨ ਮਹੀਨੇ ਹੋ ਗਏ ਹਨ। ਅਸੀਂ ਇਸ ਤੱਥ ਤੋਂ ਪਿੱਛੇ ਨਹੀਂ ਹਟ ਸਕਦੇ ਕਿ ਅਸੀਂ ਜਨਤਾ ਤੱਕ ਪਹੁੰਚਣ ਤੋਂ ਖੁੰਝ ਰਹੇ ਹਾਂ। ਨਿਰਾਸ਼ ਲੋਕ ਚਲੇ ਗਏ ਹਨ ਅਤੇ ਜੋ ਇੱਥੇ ਬੈਠੇ ਹਨ ਉਹ ਲੜਨ ਜਾ ਰਹੇ ਹਨ। ਅਸੀਂ ਔਰਤਾਂ, ਨੌਜਵਾਨਾਂ ਨੂੰ ਸ਼ਾਮਲ ਕੀਤਾ, ਸਹੀ ਮੁੱਦੇ ਉਠਾਏ, ਨਵੇਂ ਪ੍ਰਸਤਾਵ ਰੱਖੇ ਪਰ ਅਸੀਂ ਜੋ ਵੀ ਕੀਤਾ ਉਹ ਕਾਫੀ ਨਹੀਂ ਸੀ।

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਅਜੇ ਦੋ ਸਾਲ ਬਾਕੀ ਹਨ ਅਤੇ ਕਈ ਰਾਜਾਂ ਵਿੱਚ ਵਿਧਾਨਸਭਾ ਚੋਣਾਂ ਵੀ ਹਨ, ਉਦੋਂ ਤੱਕ ਸਾਨੂੰ ਮਜ਼ਬੂਤੀ ਨਾਲ ਕੰਮ ਕਰਨਾ ਹੋਵੇਗਾ। ਜਿੱਥੇ ਕਿਤੇ ਵੀ ਕੋਈ ਮੁਸ਼ਕਲ ਆਉਂਦੀ ਸੀ, ਉੱਥੇ ਕਾਂਗਰਸ ਸਭ ਤੋਂ ਪਹਿਲਾਂ ਪਹੁੰਚਦੀ ਸੀ। ਅਸੀਂ ਇਸ ਦੇਸ਼ ਦੇ ਨੌਜਵਾਨਾਂ ਲਈ ਲੜ ਰਹੇ ਹਾਂ, ਜਿਨ੍ਹਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਸਗੋਂ ਧਰਮ ਅਤੇ ਜਾਤ ਦੇ ਨਾਂ 'ਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਅਸੀਂ ਸੌ ਗੁਣਾ ਹੋਰ ਕੰਮ ਕਰਨਾ ਹੈ।

ਕਾਂਗਰਸ ਹੈੱਡਕੁਆਰਟਰ ਵਿਖੇ ਲਗਾਏ ਗਏ ਦੋ ਰੋਜ਼ਾ ਨਵਸੰਕਲਪ ਕੈਂਪ ਵਿਚ ਡਿਜੀਟਲ ਮੈਂਬਰਸ਼ਿਪ ਮੁਹਿੰਮ, ਨਗਰ ਨਿਗਮ ਚੋਣਾਂ ਅਤੇ ਸੋਸ਼ਲ ਮੀਡੀਆ ਦੀ ਮਹੱਤਤਾ ਸਬੰਧੀ ਵਿਸ਼ੇਸ਼ ਸੈਸ਼ਨਾਂ ਵਿਚ ਜਾਣਕਾਰੀ ਦਿੱਤੀ ਗਈ। ਕੈਂਪ ਦਾ ਉਦਘਾਟਨੀ ਭਾਸ਼ਣ ਰਾਸ਼ਟਰੀ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਰਾਜੇਸ਼ ਮਿਸ਼ਰਾ ਨੇ ਦਿੱਤਾ। ਪਾਰਟੀ ਦੇ ਸੀਨੀਅਰ ਆਗੂ ਨਦੀਮ ਜਾਵੇਦ ਨੇ ਉਦੈਪੁਰ ਮੈਨੀਫੈਸਟੋ ਦਾ ਪ੍ਰਸਤਾਵ ਪੇਸ਼ ਕੀਤਾ।

Related Stories

No stories found.
logo
Punjab Today
www.punjabtoday.com