
ਪ੍ਰਿਅੰਕਾ ਗਾਂਧੀ ਨੇ ਹਿਮਾਚਲ ਚੋਣਾਂ ਦਾ ਵਿਗੁਲ ਵਜਾ ਦਿਤਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਹਿਮਾਚਲ ਦੇ ਸੋਲਨ 'ਚ ਪਰਿਵਰਤਨ ਪ੍ਰਤੀਗਿਆ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੀਆਂ ਅਸਥੀਆਂ ਵੀ ਹਿਮਾਲਿਆ ਦੀ ਬਰਫ਼ ਵਿੱਚ ਪਈਆਂ ਹਨ। ਇੰਦਰਾ ਗਾਂਧੀ ਹਿਮਾਚਲ ਦੇ ਲੋਕਾਂ ਦੀ ਭਾਵਨਾ ਨੂੰ ਜਾਣਦੀ ਸੀ। ਅੱਜ ਮਿਹਨਤ ਦੇ ਬਲ 'ਤੇ ਹਿਮਾਚਲ ਦੇ ਲੋਕਾਂ ਨੇ ਸੂਬੇ ਨੂੰ ਹੋਰ ਉਚਾਈਆਂ 'ਤੇ ਪਹੁੰਚਾਇਆ ਹੈ।
ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੀ ਸੂਬਾ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਓਪੀਐਸ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਸਰਕਾਰ ਕੋਲ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਲਈ ਪੈਸੇ ਨਹੀਂ ਹਨ, ਪਰ ਸਨਅਤਕਾਰਾਂ ਦੇ ਕਰਜ਼ੇ ਮੁਆਫ਼ ਕਰਨ ਲਈ ਪੈਸੇ ਹਨ। ਭਾਜਪਾ ਸਰਕਾਰ 'ਤੇ ਹਮਲਾ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ, ਰੁਜ਼ਗਾਰ ਲਈ ਸਰਕਾਰ ਕੋਲ ਕੋਈ ਯੋਜਨਾ ਨਹੀਂ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ, ਪੁਲਿਸ ਭਰਤੀ 'ਚ ਘਪਲਾ ਕੀਤਾ, ਭਾਜਪਾ ਸਰਕਾਰ ਨੇ ਪਹਿਲਾਂ ਦਾ ਰਿਵਾਜ਼ ਬਦਲ ਦਿੱਤਾ, ਤੁਹਾਨੂੰ ਦੇਣ ਦੀ ਬਜਾਏ ਖੋਹ ਲਿਆ।
ਸਿਰਫ਼ ਛੋਟੇ ਦੁਕਾਨਦਾਰਾਂ, ਕਿਸਾਨਾਂ, ਬੇਰੁਜ਼ਗਾਰਾਂ ਤੋਂ ਖੋਹਿਆ। ਕਾਂਗਰਸ ਦੇ ਮੁੱਖ ਮੰਤਰੀਆਂ ਨੇ ਸਿਰਫ ਸੂਬੇ ਦੀ ਜਨਤਾ ਨੂੰ ਦਿੱਤਾ ਸੀ, ਹੁਣ ਭਾਜਪਾ ਨੇ ਰਿਵਾਜ ਬਦਲ ਕੇ ਲੋਕਾਂ ਨਾਲ ਉਸ ਭਾਵਨਾਤਮਕ ਰਿਸ਼ਤੇ ਨੂੰ ਖੋਹਣ ਦਾ ਕੰਮ ਕੀਤਾ ਹੈ।
ਦੱਸ ਦੇਈਏ ਕਿ ਹਿਮਾਚਲ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਹੈ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਨੇ ਵੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਦੇ ਦਿੱਗਜ ਆਗੂ ਹਿਮਾਚਲ ਵਿੱਚ ਜਨ ਸਭਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਹੀ ਰੈਲੀ 'ਚ ਗਏ ਸਨ । ਪੀਐਮ ਮੋਦੀ 17 ਦਿਨਾਂ ਵਿੱਚ 3 ਵਾਰ ਹਿਮਾਚਲ ਆਏ ਹਨ।
ਪ੍ਰਿਅੰਕਾ ਦੀ ਰੈਲੀ ਪਹਿਲਾ ਮੀਂਹ ਕਾਰਨ ਰੈਲੀ ਰੱਦ ਕਰ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਦਿੱਲੀ ਤੋਂ ਹੀ ਸੰਬੋਧਨ ਕੀਤਾ। ਦੱਸ ਦੇਈਏ ਕਿ ਰੈਲੀ ਵਿੱਚ ਕਾਂਗਰਸ ਦੇ ਸੂਬਾ ਇੰਚਾਰਜ ਰਾਜੀਵ ਸ਼ੁਕਲਾ ਸਮੇਤ ਸੂਬੇ ਦੀ ਪੂਰੀ ਪਾਰਟੀ ਲੀਡਰਸ਼ਿਪ ਮੌਜੂਦ ਹੈ। ਲੰਬੇ ਸਮੇਂ ਬਾਅਦ ਸੂਬੇ ਦੇ ਵੱਡੇ ਆਗੂ ਇੱਕ ਮੰਚ 'ਤੇ ਨਜ਼ਰ ਆ ਰਹੇ ਹਨ।
ਸ਼ਿਮਲਾ ਸੰਸਦੀ ਹਲਕੇ ਵਿੱਚ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਦੀਆਂ 17 ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਇਸ ਦੇ ਮੱਦੇਨਜ਼ਰ ਇਸ ਰੈਲੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਗਾਂਧੀ ਦੀ ਇਹ ਰੈਲੀ ਪਹਿਲਾਂ 10 ਅਕਤੂਬਰ ਨੂੰ ਹੋਣੀ ਸੀ। ਪ੍ਰਿਅੰਕਾ ਗਾਂਧੀ ਨੇ ਵੀ ਸਮਾਂ ਦਿੱਤਾ ਸੀ, ਪਰ ਬਾਅਦ ਵਿੱਚ ਕਾਂਗਰਸ ਨੇ ਮੀਂਹ ਅਤੇ ਕਰਵਾ ਚੌਥ ਦਾ ਹਵਾਲਾ ਦਿੰਦੇ ਹੋਏ ਰੈਲੀ ਨੂੰ 14 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਸੀ ।