
ਕਾਂਗਰਸ ਪਾਰਟੀ ਲਈ ਕਰਨਾਟਕ ਤੋਂ ਇਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਬੜ੍ਹਤ ਮਿਲ ਰਹੀ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਸ਼ੁਰੂਆਤੀ ਰੁਝਾਨ ਕਾਂਗਰਸ ਦੇ ਹੱਕ ਵਿੱਚ ਜਾਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ 105 ਸੀਟਾਂ 'ਤੇ, ਭਾਜਪਾ 87 'ਤੇ, ਜੇਡੀਐੱਸ 27 ਅਤੇ ਹੋਰ 5 ਸੀਟਾਂ 'ਤੇ ਅੱਗੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਕਾਂਗਰਸ ਜਨਰਲ ਸਕੱਤਰ ਨੇ ਸ਼ਿਮਲਾ ਦੇ ਇਕ ਮੰਦਰ 'ਚ ਜਿੱਤ ਲਈ ਅਰਦਾਸ ਕੀਤੀ। ਦੱਸ ਦੇਈਏ ਕਿ ਪ੍ਰਿਅੰਕਾ ਗਾਂਧੀ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਵੀ ਪ੍ਰਚਾਰ ਕਰ ਚੁੱਕੀ ਹੈ। ਚੋਣ ਪ੍ਰਚਾਰ ਦੌਰਾਨ ਪ੍ਰਿਅੰਕਾ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਸੀ । ਦੱਸ ਦੇਈਏ ਕਿ ਪ੍ਰਿਅੰਕਾ ਗਾਂਧੀ ਵੀਰਵਾਰ ਨੂੰ ਸ਼ਿਮਲਾ ਪਹੁੰਚੀ ਸੀ। ਇਸ ਦੌਰਾਨ ਉਹ ਆਪਣੀ ਨਿੱਜੀ ਰਿਹਾਇਸ਼ ਛਾਰਵਾੜਾ ਵਿਖੇ ਰਹਿ ਰਹੀ ਹੈ। ਉਨ੍ਹਾਂ ਦੀ ਮਾਂ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੀ ਸ਼ੁੱਕਰਵਾਰ ਸ਼ਾਮ ਸ਼ਿਮਲਾ ਪਹੁੰਚੀ।
ਇਹ ਪਹਿਲੀ ਵਾਰ ਹੈ ਜਦੋਂ ਪ੍ਰਿਅੰਕਾ ਗਾਂਧੀ ਆਪਣੇ ਨਿੱਜੀ ਦੌਰੇ 'ਤੇ ਕਿਸੇ ਮੰਦਰ ਦੇ ਦਰਸ਼ਨਾਂ ਲਈ ਘਰ ਤੋਂ ਬਾਹਰ ਗਈ ਹੈ। ਪ੍ਰਿਯੰਕਾ ਗਾਂਧੀ ਸ਼ਨੀਵਾਰ ਨੂੰ ਚੋਣ ਨਤੀਜਿਆਂ ਦੌਰਾਨ ਸ਼ਿਮਲਾ ਦੇ ਨਾਲ ਲੱਗਦੇ ਛਾਰਵਾੜਾ ਸਥਿਤ ਆਪਣੇ ਘਰ ਪਹੁੰਚੀ ਹੈ, ਉਹ ਸ਼ਿਮਲਾ ਦੇ ਜਾਖੂ ਹਨੂੰਮਾਨ ਮੰਦਰ ਪਹੁੰਚੀ ਹੈ ਅਤੇ ਜਿੱਤ ਲਈ ਇੱਥੇ ਪੂਜਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਲੋਕਾਂ ਨਾਲ ਸੈਲਫੀ ਵੀ ਲਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦੋਂ ਵੀ ਪ੍ਰਿਯੰਕਾ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਿਮਲਾ ਆਉਂਦੇ ਸਨ, ਉਹ ਕਿਸੇ ਹੋਰ ਜਗ੍ਹਾ ਨਹੀਂ ਜਾਂਦੇ ਸਨ। ਸ਼ਿਮਲਾ ਦੇ ਜਾਖੂ ਵਿੱਚ ਸਥਿਤ ਭਗਵਾਨ ਹਨੂੰਮਾਨ ਮੰਦਿਰ ਨੂੰ ਦੇਸ਼ ਭਰ ਵਿੱਚ ਮਾਨਤਾ ਦਿੱਤੀ ਜਾਂਦੀ ਹੈ। ਦੂਰ-ਦੂਰ ਤੋਂ ਲੋਕ ਇੱਥੇ ਦਰਸ਼ਨਾਂ ਲਈ ਆਪਣੀਆਂ ਮਨੋਕਾਮਨਾਵਾਂ ਲੈ ਕੇ ਆਉਂਦੇ ਹਨ। ਦੱਸ ਦੇਈਏ ਕਿ ਇਸ ਵਾਰ ਕਰਨਾਟਕ ਚੋਣਾਂ 'ਚ ਭਗਵਾਨ ਹਨੂੰਮਾਨ ਦੇ ਨਾਂ ਦਾ ਵੱਡੇ ਪੱਧਰ 'ਤੇ ਇਸਤੇਮਾਲ ਕੀਤਾ ਗਿਆ ਹੈ। ਸ਼ਿਮਲਾ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਸਾਰੇ ਕੌਂਸਲਰ ਬਜਰੰਗਬਲੀ ਦੇ ਮੰਦਰ ਪਹੁੰਚੇ ਸਨ। ਜਿਸਦੀ ਤਸਵੀਰ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਵੀ ਟਵੀਟ ਕੀਤੀ ਸੀ।