ਰਾਹੁਲ-ਸਟਾਲਿਨ ਨੇ ਸੁਪ੍ਰੀਆ ਸੂਲੇ ਨੂੰ ਕਿਹਾ ਪਵਾਰ ਨੂੰ ਦੋਬਾਰਾ ਪ੍ਰਧਾਨ ਬਣਾਉਣ

ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਤਾਮਿਲਨਾਡੂ ਦੇ ਸੀਐੱਮ ਐਮਕੇ ਸਟਾਲਿਨ ਨੇ ਵੀ ਉਨ੍ਹਾਂ ਨੂੰ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਦੋਵਾਂ ਨੇ ਕਿਹਾ ਕਿ ਪਵਾਰ ਨੂੰ ਆਪਣੇ ਫੈਸਲੇ 'ਤੇ ਦੁਬਾਰਾ ਸੋਚਣਾ ਚਾਹੀਦਾ ਹੈ।
ਰਾਹੁਲ-ਸਟਾਲਿਨ ਨੇ ਸੁਪ੍ਰੀਆ ਸੂਲੇ ਨੂੰ ਕਿਹਾ ਪਵਾਰ ਨੂੰ ਦੋਬਾਰਾ ਪ੍ਰਧਾਨ ਬਣਾਉਣ

ਸ਼ਰਦ ਪਵਾਰ ਨੇ ਐਨਸੀਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਦੇਸ਼ ਦੀ ਸਿਆਸਤ ਵਿਚ ਸਨਸਨੀ ਮਚਾ ਦਿਤੀ ਹੈ। ਪਾਰਟੀ ਵਰਕਰ ਸ਼ਰਦ ਪਵਾਰ ਦੇ ਐਨਸੀਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ ਨੇ ਵੀ ਉਨ੍ਹਾਂ ਨੂੰ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਐੱਨਸੀਪੀ ਸੂਤਰਾਂ ਮੁਤਾਬਕ ਮੰਗਲਵਾਰ ਨੂੰ ਸ਼ਰਦ ਪਵਾਰ ਦੇ ਅਸਤੀਫ਼ੇ ਦੇ ਐਲਾਨ ਦੇ ਕੁਝ ਘੰਟਿਆਂ ਦੇ ਅੰਦਰ ਹੀ ਦੋਵਾਂ ਨੇ ਸੁਪ੍ਰੀਆ ਸੁਲੇ ਨੂੰ ਫ਼ੋਨ ਕਰਕੇ ਇਹ ਗੱਲ ਕਹੀ।

ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਰਾਹੁਲ ਅਤੇ ਸਟਾਲਿਨ ਦੋਵੇਂ ਜਾਣਨਾ ਚਾਹੁੰਦੇ ਸਨ ਕਿ ਪਵਾਰ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕਿਉਂ ਕੀਤਾ। ਦੋਵਾਂ ਨੇਤਾਵਾਂ ਨੇ ਪਵਾਰ ਦੀ ਧੀ ਅਤੇ ਐਨਸੀਪੀ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੂੰ ਫੋਨ ਕਰਕੇ ਆਪਣੇ ਪਿਤਾ ਨੂੰ ਅਸਤੀਫਾ ਵਾਪਸ ਲੈਣ ਲਈ ਕਹਿਣ ਲਈ ਕਿਹਾ। ਦੋਵਾਂ ਨੇ ਕਿਹਾ ਕਿ ਪਵਾਰ ਨੂੰ ਆਪਣੇ ਫੈਸਲੇ 'ਤੇ ਦੁਬਾਰਾ ਸੋਚਣਾ ਚਾਹੀਦਾ ਹੈ। ਜਦੋਂ ਤੋਂ 82 ਸਾਲਾ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਪਾਰਟੀ ਵਰਕਰ ਉਨ੍ਹਾਂ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ।

ਐਨਸੀਪੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਵਾਰ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਕਈ ਗੈਰ-ਭਾਜਪਾ ਪਾਰਟੀਆਂ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਸਲਾਹ ਦਿੱਤੀ ਹੈ। ਬੁੱਧਵਾਰ ਨੂੰ ਪਵਾਰ ਨੇ ਇਹ ਵੀ ਕਿਹਾ ਸੀ ਕਿ ਅਸਤੀਫਾ ਵਾਪਸ ਲੈਣ ਲਈ ਉਨ੍ਹਾਂ 'ਤੇ ਬਹੁਤ ਦਬਾਅ ਸੀ। ਹਾਲਾਂਕਿ ਉਨ੍ਹਾਂ ਦੇ ਭਤੀਜੇ ਅਜੀਤ ਨੇ ਕਿਹਾ ਕਿ ਸਹਿਬ ਦਾ ਫੈਸਲਾ ਨਹੀਂ ਬਦਲੇਗਾ।

ਇੱਥੇ ਦੱਸ ਦੇਈਏ ਕਿ ਸ਼ਰਦ ਪਵਾਰ ਦੇ ਅਸਤੀਫੇ ਦੇ ਐਲਾਨ ਤੋਂ ਇਕ ਦਿਨ ਬਾਅਦ ਜਤਿੰਦਰ ਆਵਹਦ ਨੇ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਵਿਧਾਇਕ ਅਨਿਲ ਪਾਟਿਲ ਨੇ ਵੀ ਆਪਣਾ ਅਸਤੀਫਾ ਸ਼ਰਦ ਪਵਾਰ ਨੂੰ ਭੇਜ ਦਿੱਤਾ। ਬੁੱਧਵਾਰ ਨੂੰ ਮੁੰਬਈ ਦੇ ਯਸ਼ਵੰਤਰਾਓ ਚਵਾਨ ਸੈਂਟਰ 'ਚ 15 ਮੈਂਬਰੀ ਕਮੇਟੀ ਦੀ ਬੈਠਕ ਹੋਈ। ਇਸ ਵਿੱਚ ਪਾਰਟੀ ਦਾ ਨਵਾਂ ਪ੍ਰਧਾਨ ਬਣਾਉਣ ਨੂੰ ਲੈ ਕੇ ਚਰਚਾ ਹੋਈ। ਅਜੀਤ ਪਵਾਰ, ਸੁਪ੍ਰੀਆ ਸੁਲੇ ਅਤੇ ਪ੍ਰਫੁੱਲ ਪਟੇਲ ਦੇ ਨਾਂ ਪ੍ਰਧਾਨ ਦੀ ਦੌੜ ਵਿੱਚ ਅੱਗੇ ਹੈ। ਹਾਲਾਂਕਿ ਪ੍ਰਫੁੱਲ ਪਟੇਲ ਨੇ ਕਿਹਾ ਕਿ ਉਹ ਪ੍ਰਧਾਨ ਦੇ ਅਹੁਦੇ ਲਈ ਤਿਆਰ ਨਹੀਂ ਹਨ। ਪਾਰਟੀ ਨੇ ਉਨ੍ਹਾਂ ਨੂੰ ਪਹਿਲਾਂ ਹੀ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਹੈ, ਇਸ ਲਈ ਉਹ ਮੁੰਗੇਰੀ ਲਾਲ ਦਾ ਸੁਪਨਾ ਨਹੀਂ ਦੇਖ ਰਹੇ ਹਨ ।

Related Stories

No stories found.
logo
Punjab Today
www.punjabtoday.com