ਕੇਰਲ ਤੋਂ ਕਸ਼ਮੀਰ ਤੱਕ ਅਡਾਨੀ,ਅਡਾਨੀ,ਅਡਾਨੀ, ਅਡਾਨੀ,ਅਡਾਨੀ : ਰਾਹੁਲ ਗਾਂਧੀ

ਅਡਾਨੀ ਮੁੱਦੇ 'ਤੇ ਸਰਕਾਰ ਨੂੰ ਘੇਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ 'ਭਾਰਤ ਜੋੜੋ ਯਾਤਰਾ' ਦੌਰਾਨ ਸਿਰਫ ਇਕ ਨਾਂ ਸੁਣਿਆ ਗਿਆ, ਉਹ ਸੀ ਅਡਾਨੀ ।
ਕੇਰਲ ਤੋਂ ਕਸ਼ਮੀਰ ਤੱਕ ਅਡਾਨੀ,ਅਡਾਨੀ,ਅਡਾਨੀ, ਅਡਾਨੀ,ਅਡਾਨੀ : ਰਾਹੁਲ ਗਾਂਧੀ

ਰਾਹੁਲ ਗਾਂਧੀ ਹੁਣ ਪਿੱਛਲੇ ਕੁਝ ਸਮੇਂ ਤੋਂ ਬੀਜੇਪੀ 'ਤੇ ਜ਼ਿਆਦਾ ਹਮਲਾਵਰ ਹੋ ਗਏ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਗੌਤਮ ਅਡਾਨੀ ਨੂੰ ਲੈ ਕੇ ਲੋਕ ਸਭਾ 'ਚ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਨੇ ਗੌਤਮ ਅਡਾਨੀ ਨਾਲ ਸਬੰਧਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ 'ਤੇ ਸਵਾਲ ਚੁੱਕੇ ਹਨ। ਰਾਹੁਲ ਗਾਂਧੀ ਨੇ ਪੀਐਮ ਮੋਦੀ ਅਤੇ ਗੌਤਮ ਅਡਾਨੀ ਦੀ ਤਸਵੀਰ ਦਿਖਾ ਕੇ ਸਵਾਲ ਖੜ੍ਹੇ ਕੀਤੇ ਹਨ।

ਰਾਹੁਲ ਗਾਂਧੀ ਨੇ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗਰੁੱਪ 'ਤੇ ਹਿੰਡਨਬਰਗ ਦੀ ਰਿਪੋਰਟ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦੇ ਜਾਦੂ ਨਾਲ ਗੌਤਮ ਅਡਾਨੀ ਅਰਬਪਤੀਆਂ ਦੀ ਸੂਚੀ 'ਚ 609ਵੇਂ ਨੰਬਰ ਤੋਂ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਰਾਹੁਲ ਦੇ ਸਵਾਲਾਂ ਦੀ ਸੂਚੀ ਬਹੁਤ ਲੰਬੀ ਸੀ। ਉਨ੍ਹਾਂ ਸਵਾਲ ਕੀਤਾ ਕਿ ਅਡਾਨੀ ਦੀ ਕਾਮਯਾਬੀ ਪਿੱਛੇ ਕਿਸ ਦਾ ਹੱਥ ਹੈ।

ਉਨ੍ਹਾਂ ਪੁੱਛਿਆ ਕਿ ਅਡਾਨੀ ਅਤੇ ਪੀਐਮ ਮੋਦੀ ਵਿਚਾਲੇ ਕੀ ਸਬੰਧ ਹੈ? ਸੰਸਦ ਦੇ ਬਜਟ ਸੈਸ਼ਨ ਦੇ ਛੇਵੇਂ ਦਿਨ ਰਾਹੁਲ ਗਾਂਧੀ ਨੇ ਗੌਤਮ ਅਡਾਨੀ ਨੂੰ ਲੈ ਕੇ ਸੰਸਦ 'ਚ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ। ਅਡਾਨੀ ਮੁੱਦੇ 'ਤੇ ਸਰਕਾਰ ਨੂੰ ਘੇਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਯਾਤਰਾ ਦੌਰਾਨ ਸਿਰਫ ਇਕ ਨਾਂ ਸੁਣਿਆ ਗਿਆ। ਲੋਕ ਮੈਨੂੰ ਸਵਾਲ ਪੁੱਛ ਰਹੇ ਸਨ ਕਿ ਮੈਂ ਵੀ ਅਡਾਨੀ ਵਾਂਗ ਸਟਾਰਟਅੱਪ ਸ਼ੁਰੂ ਕਰਨਾ ਚਾਹੁੰਦੇ ਹਨ । ਅਡਾਨੀ ਹਰ ਖੇਤਰ ਵਿੱਚ ਫੈਲਿਆ ਹੋਇਆ ਹੈ , ਜਿੱਥੇ ਵੀ ਉਹ ਹੱਥ ਪਾਉਂਦਾ ਹੈ, ਉੱਥੇ ਹੀ ਕਾਮਯਾਬ ਹੋ ਜਾਂਦਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਆਖਿਰ ਅਜਿਹਾ ਕੀ ਹੋਇਆ ਕਿ ਸਾਲ 2014 'ਚ 609ਵੇਂ ਨੰਬਰ 'ਤੇ ਰਿਹਾ ਅਡਾਨੀ ਦੂਜੇ ਨੰਬਰ 'ਤੇ ਪਹੁੰਚ ਗਿਆ। ਰਾਹੁਲ ਨੇ ਕਿਹਾ ਕਿ ਆਖਿਰ ਅਜਿਹਾ ਕੀ ਜਾਦੂ ਸੀ, ਜਿਸ ਨੇ ਅਡਾਨੀ ਨੂੰ ਦੂਜੇ ਨੰਬਰ 'ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਪੀਐਮ ਅਡਾਨੀ ਦੇ ਜਹਾਜ਼ ਵਿੱਚ ਜਾਂਦੇ ਸਨ ਅਤੇ ਹੁਣ ਅਡਾਨੀ ਪੀਐਮ ਦੇ ਜਹਾਜ਼ ਵਿੱਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੱਸਣ ਕਿ ਉਹ ਕਿੰਨੀ ਵਾਰ ਅਡਾਨੀ ਦੇ ਨਾਲ ਵਿਦੇਸ਼ੀ ਦੌਰਿਆਂ 'ਤੇ ਗਏ ਸਨ। ਰਾਹੁਲ ਨੇ ਸਵਾਲ ਕੀਤਾ ਕਿ ਬੈਂਕਾਂ ਨੇ ਅਡਾਨੀ ਨੂੰ ਹਜ਼ਾਰਾਂ ਕਰੋੜ ਰੁਪਏ ਦਿੱਤੇ ਹਨ। SBI, PNB ਵਰਗੇ ਬੈਂਕਾਂ ਨੇ ਅਡਾਨੀ ਨੂੰ ਕਰਜ਼ਾ ਦਿੱਤਾ, ਇਸਦੇ ਪਿੱਛੇ ਕੌਣ ਹੈ।

Related Stories

No stories found.
logo
Punjab Today
www.punjabtoday.com