'ਭਾਰਤ ਜੋੜੋ ਯਾਤਰਾ' ਬ੍ਰੇਕ ਤੋਂ ਬਾਅਦ ਇਕ ਵਾਰ ਫੇਰ ਸ਼ੁਰੂ ਹੋ ਗਈ ਹੈ। ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਯੂਪੀ ਵਿੱਚ ਦਾਖ਼ਲ ਹੋ ਗਈ ਹੈ। ਪ੍ਰਿਅੰਕਾ ਗਾਂਧੀ ਗਾਜ਼ੀਆਬਾਦ ਦੇ ਲੋਨੀ ਬਾਰਡਰ ਤੋਂ ਯਾਤਰਾ ਵਿੱਚ ਸ਼ਾਮਲ ਹੋਈ । ਦੂਜੇ ਪਾਸੇ ਰਾਹੁਲ ਗਾਂਧੀ ਨੇ ਅੱਜ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਦਿੱਲੀ ਦੇ ਮਾਰਗਘਾਟ 'ਤੇ ਹਨੂੰਮਾਨ ਜੀ ਦੇ ਦਰਸ਼ਨ ਕੀਤੇ।
'ਭਾਰਤ ਜੋੜੋ ਯਾਤਰਾ' 9 ਦਿਨਾਂ ਦੇ ਬ੍ਰੇਕ ਤੋਂ ਬਾਅਦ ਮੰਗਲਵਾਰ ਨੂੰ ਸ਼ੁਰੂ ਹੋਈ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ 3 ਦਿਨਾਂ 'ਚ ਯੂਪੀ 'ਚ ਕਰੀਬ 130 ਕਿਲੋਮੀਟਰ ਪੈਦਲ ਚੱਲਣ ਵਾਲੇ ਹਨ। ਸਾਬਕਾ ਮੰਤਰੀ ਰਾਸ਼ਿਦ ਅਲਵੀ ਨੇ ਕਿਹਾ ਕਿ ਦੇਸ਼ ਦੀ ਕਿਹੜੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਜਾਵੇ, ਪਿਛਲੇ 8 ਸਾਲਾਂ 'ਚ ਦੇਸ਼ ਦੇ ਹਾਲਾਤ ਬਦਲ ਗਏ ਹਨ।
ਭਾਜਪਾ ਸਰਕਾਰ ਨਫ਼ਰਤ ਦਾ ਤੂਫ਼ਾਨ ਲੈ ਕੇ ਆਈ ਹੈ। ਬੀਜੇਪੀ ਨੇਤਾ ਸਾਧਵੀ ਪ੍ਰਗਿਆ ਨੇ ਘਰਾਂ ਵਿੱਚ ਚਾਕੂਆਂ ਨੂੰ ਤਿੱਖਾ ਕਰਨ ਲਈ ਕਹਿ ਰਹੀ ਹੈ। ਕਦੇ ਉਹ ਬੁਲਡੋਜ਼ਰ ਚਲਾਉਣ ਦੀ ਗੱਲ ਕਰਦੇ ਹਨ ਤੇ ਕਦੇ ਪਾਕਿਸਤਾਨ ਭੇਜਣ ਦੀ ਗੱਲ ਕਰਦੇ ਹਨ। ਕੀ ਇਹ ਦੇਸ਼ ਦੇ ਮੁੱਦੇ ਹਨ, ਤੁਸੀਂ ਰੁਜ਼ਗਾਰ, ਨੌਜਵਾਨਾਂ, ਕਿਸਾਨਾਂ ਦੀ ਗੱਲ ਨਹੀਂ ਕਰਦੇ। ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੇ ਗਾਜ਼ੀਆਬਾਦ ਵਿੱਚ ਡੇਰੇ ਲਾਏ ਹੋਏ ਹਨ।
ਇਸਤੋਂ ਪਹਿਲਾ ਸੀਆਰਪੀਐਫ ਦੀ ਟੀਮ ਨੇ ਪੂਰੇ ਰੂਟ ਦਾ ਦੌਰਾ ਕਰਕੇ ਪ੍ਰਬੰਧਾਂ ਨੂੰ ਦੇਖਿਆ। ਦੌਰੇ ਦੌਰਾਨ ਰਾਹੁਲ ਗਾਂਧੀ 'ਭਾਰਤ ਜੋੜੋ ਯਾਤਰਾ' ਲਈ ਤਿਆਰ ਰਿਜ਼ੋਰਟ ਵਿੱਚ ਰੁਕਣਗੇ, ਪਰ ਕੰਟੇਨਰ ਵਿੱਚ ਸੌਣਗੇ। ਯਾਤਰਾ ਦੇ ਯੂਪੀ ਵਿਚ ਦਾਖਲ ਹੁੰਦੇ ਹੀ ਲੋਨੀ ਵਿਚ ਦਿੱਲੀ-ਸਹਾਰਨਪੁਰ ਹਾਈਵੇਅ 'ਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨ ਦੇ ਸਾਹਮਣੇ ਵਰਕਰ ਰਾਹੁਲ ਦਾ ਸਵਾਗਤ ਕਰਨ ਲਈ ਪੁੱਜੇ।
ਇਸ ਦੌਰਾਨ ਰਾਹੁਲ ਇਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਫਿਰ ਯਾਤਰਾ ਬਾਗਪਤ ਵੱਲ ਰਵਾਨਾ ਹੋਈ । ਸ਼ਾਮ 5 ਤੋਂ 6 ਵਜੇ ਤੱਕ ਬਾਗਪਤ ਵਿੱਚ ਦਾਖਲ ਹੋ ਕੇ ਮਵੀ ਕਲਾਂ ਵਿਖੇ ਰਾਤ ਠਹਿਰਣਗੇ। ਯਾਤਰਾ ਨੂੰ ਲੈ ਕੇ ਕਾਂਗਰਸੀਆਂ ਵਿੱਚ ਭਾਰੀ ਉਤਸ਼ਾਹ ਹੈ। ਯਾਤਰਾ 'ਚ ਸ਼ਾਮਲ ਹੋਣ ਲਈ ਕਈ ਜ਼ਿਲਿਆਂ ਤੋਂ ਕਾਂਗਰਸੀ ਵਰਕਰ ਗਾਜ਼ੀਆਬਾਦ ਪਹੁੰਚ ਚੁੱਕੇ ਸਨ। ਯੂਪੀ ਵਿੱਚ, 3 ਜਨਵਰੀ ਯਾਨੀ ਅੱਜ, ਰਾਹੁਲ ਸਮੇਤ 'ਭਾਰਤ ਜੋੜੋ ਯਾਤਰੀ' ਦੇ ਲਗਭਗ 150 ਕੰਟੇਨਰ ਬਾਗਪਤ ਦੇ ' ਦਿ ਹਰੀ ਕੈਸਲ ਰਿਜੋਰਟ' ਵਿੱਚ ਰੁਕਣਗੇ। ਇਸ ਰਿਜ਼ੋਰਟ ਦੇ ਅੰਦਰ ਕਰੀਬ 60 ਕੰਟੇਨਰ ਜਾਣਗੇ। ਰਾਹੁਲ ਗਾਂਧੀ ਇਸ ਕੰਟੇਨਰ ਵਿੱਚ ਰਾਤ ਨੂੰ ਠਹਿਰਣਗੇ।