ਰਾਹੁਲ ਨੇ ਚਾਂਦਨੀ ਚੌਕ 'ਚ ਪੀਤਾ 'ਮੁਹੱਬਤ ਦਾ ਸ਼ਰਬਤ' ਅਤੇ ਖਾਦੇ ਗੋਲਗੱਪੇ

ਰਾਹੁਲ ਗਾਂਧੀ ਨੇ ਬੰਗਾਲੀ ਬਾਜ਼ਾਰ ਵਿੱਚ ਲੋਕਾਂ ਦਾ ਹਾਲ-ਚਾਲ ਪੁੱਛਿਆ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਇੰਨੇ ਵੱਡੇ ਨੇਤਾ ਨੂੰ ਆਪਣੇ ਵਿਚਕਾਰ ਦੇਖ ਕੇ ਲੋਕ ਹੈਰਾਨ ਰਹਿ ਗਏ।
ਰਾਹੁਲ ਨੇ ਚਾਂਦਨੀ ਚੌਕ 'ਚ ਪੀਤਾ 'ਮੁਹੱਬਤ ਦਾ ਸ਼ਰਬਤ' ਅਤੇ ਖਾਦੇ ਗੋਲਗੱਪੇ

ਰਾਹੁਲ ਗਾਂਧੀ ਦੀ ਲੋਕਸਭਾ ਮੈਂਬਰਸ਼ਿਪ ਰੱਦ ਹੋਣ ਦੇ ਬਾਵਜੂਦ, ਰਾਹੁਲ ਗਾਂਧੀ ਆਮ ਲੋਕਾਂ ਨੂੰ ਬਹੁਤ ਜੋਸ਼ ਨਾਲ ਮਿਲ ਰਹੇ ਹਨ। ਰਾਹੁਲ ਗਾਂਧੀ ਨੇ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਬੰਗਾਲੀ ਬਾਜ਼ਾਰ ਅਤੇ ਚਾਂਦਨੀ ਚੌਕ ਬਾਜ਼ਾਰਾਂ 'ਚ ਗੋਲਗੱਪੇ, ਚਾਟ ਅਤੇ ਸ਼ਰਬਤ ਦਾ ਆਨੰਦ ਲਿਆ। ਰਾਹੁਲ ਨੂੰ ਇੱਥੇ ਲੋਕਾਂ ਨਾਲ ਘਿਰਿਆ ਹੋਇਆ ਦੇਖਿਆ ਗਿਆ।

ਰਾਹੁਲ ਗਾਂਧੀ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋ ਗਏ। ਇੱਕ ਦਿਨ ਪਹਿਲਾਂ ਉਹ ਕਰਨਾਟਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਗਾਂਧੀ ਨੇ ਬੰਗਾਲੀ ਮਾਰਕੀਟ ਵਿੱਚ ਨਾਥੂ ਸਵੀਟਸ ਵਿੱਚ ਗੋਲਗੱਪੇ ਖਾਧੇ। ਇਸ ਤੋਂ ਬਾਅਦ ਉਹ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ 'ਚ ਗਏ, ਜਿੱਥੇ ਰਮਜ਼ਾਨ ਮਨਾਇਆ ਜਾ ਰਿਹਾ ਹੈ। ਚਾਂਦਨੀ ਚੌਂਕ ਵਿਖੇ, ਉਸਨੇ 'ਮੁਹੱਬਤ ਦਾ ਸ਼ਰਬਤ' ਨਾਮਕ ਤਰਬੂਜ ਵਾਲਾ ਡਰਿੰਕ ਪੀਤਾ। ਇਸ ਤੋਂ ਬਾਅਦ ਉਹ ਕਬਾਬ ਖਾਣ ਲਈ ਅਲ ਜਵਾਹਰ ਰੈਸਟੋਰੈਂਟ ਗਏ। ਉਨ੍ਹਾਂ ਦੇ ਨਾਲ ਫੂਡ ਰਾਈਟਰ ਅਤੇ ਬਲਾਗਰ ਕੁਨਾਲ ਵਿਜੇਕਰ ਵੀ ਸਨ।

ਇਸਤੋਂ ਪਹਿਲਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ 23 ਦਿਨ ਪਹਿਲਾਂ ਸੋਮਵਾਰ ਨੂੰ ਦੋ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਭਲਕੀ 'ਚ ਪੀਐੱਮ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਮੋਦੀ ਜੀ ਨੇ 15 ਲੱਖ ਰੁਪਏ ਦਾ ਵਾਅਦਾ ਕੀਤਾ ਸੀ, ਕੀ 15 ਲੱਖ ਰੁਪਏ ਆਏ? ਇਸ ਲਈ ਸਾਨੂੰ ਭਾਜਪਾ ਵਾਂਗ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ। ਕਾਂਗਰਸ ਜੋ ਵੀ ਵਾਅਦੇ ਕਰੇਗੀ, ਉਹ ਸਰਕਾਰ ਬਣਦਿਆਂ ਹੀ ਪੂਰੇ ਕੀਤੇ ਜਾਣਗੇ।

ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਪਿਛਲੇ ਕਈ ਦਿਨਾਂ ਤੋਂ ਦੋ ਡੇਅਰੀ ਬ੍ਰਾਂਡਾਂ ਨੰਦਿਨੀ ਅਤੇ ਅਮੂਲ ਨੂੰ ਲੈ ਕੇ ਸਿਆਸਤ ਚੱਲ ਰਹੀ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਨੰਦਿਨੀ ਬ੍ਰਾਂਡ ਦੀ ਆਈਸਕ੍ਰੀਮ ਖਰੀਦੀ। ਉਨ੍ਹਾਂ ਨੇ ਡੇਅਰੀ ਬ੍ਰਾਂਡ ਨੰਦਿਨੀ ਨੂੰ ਕਰਨਾਟਕ ਦਾ ਮਾਣ ਦੱਸਿਆ। ਰਮਜ਼ਾਨ ਕਾਰਨ ਚਾਂਦਨੀ ਚੌਕ 'ਚ ਮੰਗਲਵਾਰ ਸ਼ਾਮ ਨੂੰ ਰੋਜ਼ ਵਾਂਗ ਭੀੜ ਰਹੀ। ਅਜਿਹੇ 'ਚ ਰਾਹੁਲ ਗਾਂਧੀ ਨੂੰ ਆਪਣੇ ਵਿਚਕਾਰ ਦੇਖ ਕੇ ਮੁਸਲਿਮ ਨੌਜਵਾਨਾਂ 'ਚ ਭਾਰੀ ਉਤਸ਼ਾਹ ਸੀ। ਨੌਜਵਾਨਾਂ ਨੇ ਹੱਥ ਹਿਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਰਾਹੁਲ ਗਾਂਧੀ ਨੇ ਬੰਗਾਲੀ ਬਾਜ਼ਾਰ ਵਿੱਚ ਲੋਕਾਂ ਦਾ ਹਾਲ-ਚਾਲ ਪੁੱਛਿਆ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਇੰਨੇ ਵੱਡੇ ਨੇਤਾ ਨੂੰ ਆਪਣੇ ਵਿਚਕਾਰ ਦੇਖ ਕੇ ਲੋਕ ਹੈਰਾਨ ਰਹਿ ਗਏ। ਕਈ ਲੋਕਾਂ ਨੇ ਉਸ ਨਾਲ ਸੈਲਫੀ ਵੀ ਲਈਆਂ।

Related Stories

No stories found.
logo
Punjab Today
www.punjabtoday.com