
ਰਾਹੁਲ ਗਾਂਧੀ ਦੀ ਲੋਕਸਭਾ ਮੈਂਬਰਸ਼ਿਪ ਰੱਦ ਹੋਣ ਦੇ ਬਾਵਜੂਦ ਰਾਹੁਲ ਲਗਾਤਾਰ ਆਮ ਲੋਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਸ਼ਾਮ ਨੂੰ ਦਿੱਲੀ ਦੇ ਮੁਖਰਜੀ ਨਗਰ ਪਹੁੰਚੇ। ਇੱਥੇ ਉਨ੍ਹਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਅਤੇ ਸਟਾਫ ਸਿਲੈਕਸ਼ਨ ਕਮਿਸ਼ਨ (ਐਸਐਸਸੀ) ਦੀ ਸਿਵਲ ਸੇਵਾਵਾਂ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
2023 ਦੀ UPSC ਮੁਢਲੀ ਪ੍ਰੀਖਿਆ 28 ਮਈ ਨੂੰ ਹੈ। ਮੁਖਰਜੀ ਨਗਰ 'ਚ ਰਾਹੁਲ ਵਿਦਿਆਰਥੀਆਂ ਨਾਲ ਸੜਕ ਕਿਨਾਰੇ ਕੁਰਸੀ 'ਤੇ ਬੈਠ ਗਏ। ਉਨ੍ਹਾਂ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਉਮੀਦਾਂ ਅਤੇ ਅਨੁਭਵਾਂ ਬਾਰੇ ਪੁੱਛਿਆ। ਮੰਗਲਵਾਰ ਨੂੰ ਰਾਹੁਲ ਨੇ ਦਿੱਲੀ ਦੇ ਬੰਗਾਲੀ ਬਾਜ਼ਾਰ ਅਤੇ ਚਾਂਦਨੀ ਚੌਕ 'ਤੇ ਗੋਲਗੱਪੇ, ਚਾਟ ਅਤੇ ਸ਼ਰਬਤ ਦਾ ਆਨੰਦ ਲਿਆ। ਉਸ ਨੂੰ ਇੱਥੇ ਲੋਕਾਂ ਨਾਲ ਘਿਰਿਆ ਦੇਖਿਆ ਗਿਆ।
ਜ਼ਿਕਰਯੋਗ ਹੈ ਕਿ ਕਲ ਸੂਰਤ ਦੀ ਅਦਾਲਤ ਨੇ ਮੋਦੀ ਸਰਨੇਮ 'ਤੇ ਟਿੱਪਣੀ ਕਰਨ 'ਤੇ ਮਾਣਹਾਨੀ ਮਾਮਲੇ 'ਚ ਸਜ਼ਾ 'ਤੇ ਰੋਕ ਲਗਾਉਣ ਦੀ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਬੰਗਾਲੀ ਬਾਜ਼ਾਰ ਅਤੇ ਚਾਂਦਨੀ ਚੌਕ ਬਾਜ਼ਾਰਾਂ 'ਚ ਗੋਲਗੱਪੇ, ਚਾਟ ਅਤੇ ਸ਼ਰਬਤ ਦਾ ਆਨੰਦ ਲਿਆ। ਉਸਨੂੰ ਇੱਥੇ ਲੋਕਾਂ ਨਾਲ ਘਿਰਿਆ ਦੇਖਿਆ ਗਿਆ। ਉਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋ ਗਏ। ਉਸਤੋਂ ਇੱਕ ਦਿਨ ਪਹਿਲਾਂ ਉਹ ਕਰਨਾਟਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਰਾਹੁਲ ਗਾਂਧੀ ਨੇ ਬੰਗਾਲੀ ਮਾਰਕੀਟ ਵਿੱਚ ਨਾਥੂ ਸਵੀਟਸ ਵਿੱਚ ਗੋਲਗੱਪੇ ਖਾਧੇ। ਇਸ ਤੋਂ ਬਾਅਦ ਉਹ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ 'ਚ ਗਏ, ਜਿੱਥੇ ਰਮਜ਼ਾਨ ਮਨਾਇਆ ਜਾ ਰਿਹਾ ਹੈ। ਚਾਂਦਨੀ ਚੌਂਕ ਵਿਖੇ, ਉਸਨੇ ਮੁਹੱਬਤ ਕਾ ਸ਼ਰਬਤ ਨਾਮਕ ਤਰਬੂਜ ਵਾਲਾ ਡਰਿੰਕ ਪੀਤਾ। ਇਸ ਤੋਂ ਬਾਅਦ ਉਹ ਕਬਾਬ ਖਾਣ ਲਈ ਅਲ ਜਵਾਹਰ ਰੈਸਟੋਰੈਂਟ ਗਏ। ਉਨ੍ਹਾਂ ਦੇ ਨਾਲ ਫੂਡ ਰਾਈਟਰ ਅਤੇ ਬਲਾਗਰ ਕੁਨਾਲ ਵਿਜੇਕਰ ਵੀ ਸਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ 23 ਦਿਨ ਪਹਿਲਾਂ ਸੋਮਵਾਰ ਨੂੰ ਦੋ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਮੋਦੀ ਜੀ ਨੇ 15 ਲੱਖ ਰੁਪਏ ਦਾ ਵਾਅਦਾ ਕੀਤਾ ਸੀ, ਕੀ 15 ਲੱਖ ਰੁਪਏ ਆਏ? ਇਸ ਲਈ ਸਾਨੂੰ ਭਾਜਪਾ ਵਾਂਗ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ। ਕਾਂਗਰਸ ਜੋ ਵੀ ਵਾਅਦੇ ਕਰੇਗੀ, ਉਹ ਸਰਕਾਰ ਬਣਦਿਆਂ ਹੀ ਪੂਰੇ ਕੀਤੇ ਜਾਣਗੇ।