28 ਅਕਤੂਬਰ 2021 ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕੀ ਕੋਵਿਡ-19 ਟੀਕੇ ਦੀ ਕਹਾਣੀ 'ਜੁਮਲਾ ਸੰਸਕਰਣ ' ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਨਹੀਂ ਬਚਾਈ ਜਾ ਸਕਦੀ । ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਅਜਿਹੇ ਕਈ ਲੋਕ ਜ਼ਿਆਦਾ ਗਿਣਤੀ ਵਿਚ ਹਨ, ਜਿਨ੍ਹਾਂ ਨੂੰ ਟੀਕੇ ਦੀ ਹਜੇ ਤਕ ਇਕ ਵੀ ਖੁਰਾਕ ਨਹੀਂ ਮਿਲੀ ਹੈ। ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਟਵੀਟ ਨੂੰ ਵੀ ਸਾਂਝਾ ਕੀਤਾ ਹੈ।ਇਸ ਟਵੀਟ ਵਿਚ ਸੋਨੀਆ ਗਾਂਧੀ ਨੇ ਸਿਹਤ ਮੁਲਾਜ਼ਮਾ ਅਤੇ ਵਿਗਿਆਨਿਕਾਂ ਦੀ ਬਹੁਤ ਪ੍ਰਸੰਸਾ ਕੀਤੀ ਹੈ, ਅਤੇ ਉਹਨਾਂ ਵਲੋਂ ਕੀਤੇ ਕੰਮਾ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ ।ਸੋਨੀਆ ਗਾਂਧੀ ਨੇ ਹਜੇ ਤਕ ਬਹੁਤ ਜਾਇਦਾ ਨੌਜਵਾਨਾਂ ਅਤੇ ਬੱਚਿਆਂ ਨੂੰ ਟੀਕਾ ਨਾ ਲੱਗਣ ਤੇ ਚਿੰਤਾ ਵੀ ਜ਼ਾਹਿਰ ਕੀਤੀ ਹੈ। ਰਾਹੁਲ ਨੇ ਸੋਨੀਆ ਗਾਂਧੀ ਦੇ ਟਵੀਟ ਨੂੰ ਸਾਂਝਾ ਕਰਦੇ ਹੋਏ ਕਿਹਾ ਕੀ ' ਟੀਕਾਕਰਨ ਮੁਫ਼ਤ ਹੈ, ਪਰ ਪ੍ਰਧਾਨਮੰਤਰੀ ਇਹ ਦੱਸਣਾ ਭੁੱਲ ਜਾਂਦੇ ਹਨ, ਕਿ ਟੀਕੇ ਹਮੇਸ਼ਾ ਮੁਫ਼ਤ ਹੀ ਲੱਗਦੇ ਹਨ । ਉਨ੍ਹਾਂ ਨੇ ਕਿਹਾ ਕੀ ਇਹ ਭਾਜਪਾ ਦੀ ਸਰਕਾਰ ਹੀ ਹੈ, ਜੋ ਮੁਫ਼ਤ ਟੀਕਾਕਰਨ ਲਈ ਆਪਣਾ ਗੁਣਗਾਨ ਕਰਦੀ ਰਹਿੰਦੀ ਹੈ । ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਟੀਕਾਕਰਨ ਵਿਚ ਤੇਜੀ ਲਿਆਉਣੀ ਚਾਹੀਦੀ ਹੈ । ਇਸ ਤੋਂ ਇਲਾਵਾ ਨੌਜਵਾਨਾਂ ਅਤੇ ਬੱਚਿਆਂ ਨੂੰ ਟੀਕਾ ਲਾਉਣ ਦਾ ਕੰਮ ਵੀ ਤੇਜ਼ੀ ਨਾਲ ਪੂਰਾ ਕਰਨਾ ਚਾਹੀਦਾ ਹੈ, ਨਹੀਂ ਤਾਂ ਦੇਸ਼ ਨੂੰ ਆਉਣ ਵਾਲੇ ਸੰਮੇ ਵਿਚ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਸਕਦਾ ਹੈ ।