ਕੈਮਬ੍ਰਿਜ 'ਚ ਰਾਹੁਲ ਗਾਂਧੀ ਨੇ ਕਿਹਾ, ਭਾਰਤ ਦਾ ਲੋਕਤੰਤਰ ਖ਼ਤਰੇ 'ਚ

ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਕੁਝ ਮੁੱਦਿਆਂ 'ਤੇ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ, ਜੋ ਕਿ ਬਿਲਕੁਲ ਗਲਤ ਹੈ।
ਕੈਮਬ੍ਰਿਜ 'ਚ ਰਾਹੁਲ ਗਾਂਧੀ ਨੇ ਕਿਹਾ, ਭਾਰਤ ਦਾ ਲੋਕਤੰਤਰ ਖ਼ਤਰੇ 'ਚ

ਰਾਹੁਲ ਗਾਂਧੀ ਅੱਜ ਕਲ ਬ੍ਰਿਟੇਨ ਦੇ ਦੌਰੇ ਤੇ ਗਏ ਹੋਏ ਹਨ। ਕੈਮਬ੍ਰਿਜ 'ਚ ਰਾਹੁਲ ਨੇ ਕਿਹਾ, ਭਾਰਤ 'ਚ ਲੋਕਤੰਤਰ ਖ਼ਤਰੇ 'ਚ ਹੈ। ਰਾਹੁਲ ਗਾਂਧੀ ਅੱਜ ਕਲ ਬ੍ਰਿਟੇਨ ਦੇ ਦੌਰੇ ਤੇ ਗਏ ਹੋਏ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਯੂਕੇ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਭਾਸ਼ਣ ਦਿੱਤਾ।

ਰਾਹੁਲ ਨੇ ਭਾਰਤ ਵਿੱਚ ਵਿਰੋਧੀ ਪਾਰਟੀਆਂ, ਨੇਤਾਵਾਂ ਅਤੇ ਲੋਕਤਾਂਤਰਿਕ ਸੰਸਥਾਵਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। ਰਾਹੁਲ ਨੇ ਕਿਹਾ, ''ਮੇਰਾ ਫ਼ੋਨ ਦੀ ਜਾਸੂਸੀ ਹੁੰਦੀ ਹੈ। ਵਿਰੋਧੀ ਧਿਰ ਦੇ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਭਾਰਤ ਵਿੱਚ ਇੱਕ ਵਿਰੋਧੀ ਧਿਰ ਦੇ ਨੇਤਾ ਵਜੋਂ, ਇਹ ਇੱਕ ਅਜਿਹਾ ਦਬਾਅ ਹੈ, ਜਿਸ ਦਾ ਲਗਾਤਾਰ ਸਾਹਮਣਾ ਕਰਨਾ ਪੈਂਦਾ ਹੈ।"

ਰਾਹੁਲ ਨੇ ਕਿਹਾ, "ਪੈਗਾਸਸ ਵੱਡੇ ਪੈਮਾਨੇ 'ਤੇ ਸਿਆਸੀ ਨੇਤਾਵਾਂ ਦੇ ਫੋਨ 'ਚ ਹੈ। ਮੇਰੇ ਫੋਨ 'ਚ ਵੀ ਪੈਗਾਸਸ ਸੀ। ਖੁਫੀਆ ਅਧਿਕਾਰੀਆਂ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਸੀਂ ਜੋ ਵੀ ਫੋਨ 'ਤੇ ਕਹੋ, ਬਹੁਤ ਧਿਆਨ ਨਾਲ ਕਹੋ , ਕਿਉਂਕਿ ਅਸੀਂ ਇਸ ਨੂੰ ਰਿਕਾਰਡ ਕਰ ਰਹੇ ਹਾਂ।" ਇਹ ਇੱਕ ਦਬਾਅ ਹੈ, ਜੋ ਅਸੀਂ ਮਹਿਸੂਸ ਕਰਦੇ ਹਾਂ।

ਉਨ੍ਹਾਂ ਕਿਹਾ,'ਵਿਰੋਧੀ ਧਿਰ 'ਤੇ ਕੇਸ ਦਰਜ ਹਨ, ਮੇਰੇ 'ਤੇ ਕਈ ਅਪਰਾਧਿਕ ਮਾਮਲੇ ਦਰਜ ਹੋਏ ਹਨ, ਪਰ ਇਹ ਕੇਸ ਉਨ੍ਹਾਂ ਕੰਮਾਂ ਲਈ ਦਰਜ ਕੀਤੇ ਗਏ ਹਨ, ਜੋ ਅਪਰਾਧਿਕ ਨਹੀਂ ਸਨ। ਜਦੋਂ ਕੋਈ ਹਮਲਾ ਹੁੰਦਾ ਹੈ ਤਾਂ ਵਿਰੋਧੀ ਧਿਰ ਵਜੋਂ ਲੋਕਾਂ ਨਾਲ ਗੱਲ ਕਰਨੀ ਮੁਸ਼ਕਲ ਹੋ ਜਾਂਦੀ ਹੈ।

ਰਾਹੁਲ ਗਾਂਧੀ ਨੇ ਕਿਹਾ, "ਸੰਸਦ, ਸੁਤੰਤਰ ਪ੍ਰੈਸ, ਨਿਆਂਪਾਲਿਕਾ ਲੋਕਤੰਤਰ ਲਈ ਜ਼ਰੂਰੀ ਢਾਂਚੇ ਹਨ। ਅੱਜ ਇਹ ਸਭ ਅੜਚਨ ਬਣਦੇ ਜਾ ਰਹੇ ਹਨ। ਇਸ ਲਈ ਅਸੀਂ ਭਾਰਤੀ ਲੋਕਤੰਤਰ ਦੇ ਬੁਨਿਆਦੀ ਢਾਂਚੇ 'ਤੇ ਹਮਲੇ ਦਾ ਸਾਹਮਣਾ ਕਰ ਰਹੇ ਹਾਂ। ਵਿਰੋਧੀ ਧਿਰ ਦੇ ਨੇਤਾ ਕੁਝ ਮੁੱਦਿਆਂ 'ਤੇ ਗੱਲ ਕਰ ਰਹੇ ਸਨ, ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ, ਜੋ ਕਿ ਬਿਲਕੁਲ ਗਲਤ ਹੈ।

ਅਨੁਰਾਗ ਠਾਕੁਰ ਨੇ ਮੀਡੀਆ ਨੂੰ ਕਿਹਾ, "ਰਾਹੁਲ ਗਾਂਧੀ ਇੱਕ ਵਾਰ ਫਿਰ ਵਿਦੇਸ਼ੀ ਧਰਤੀ 'ਤੇ ਰੌਲਾ ਪਾ ਰਹੇ ਹਨ। ਪੈਗਾਸਸ ਉਨ੍ਹਾਂ ਦੇ ਦਿਮਾਗ ਵਿੱਚ ਹੈ। ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਜਾਂਚ ਲਈ ਆਪਣਾ ਫ਼ੋਨ ਕਿਉਂ ਨਹੀਂ ਦਿੱਤਾ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਦਾ ਸਤਿਕਾਰ ਵਧਿਆ ਹੈ।

ਰਾਹੁਲ ਗਾਂਧੀ ਨੇ ਰਾਉਲ ਵਿੰਚੀ ਦੇ ਨਾਂ ਨਾਲ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਉਸਨੇ 1995 ਵਿੱਚ ਵਿਕਾਸ ਅਧਿਐਨ ਵਿੱਚ ਐਮਫਿਲ ਕੀਤੀ। ਰਾਹੁਲ ਗਾਂਧੀ ਨੂੰ ਨਾਂ ਬਦਲਣਾ ਪਿਆ, ਕਿਉਂਕਿ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਹਰ ਕੋਈ ਰਾਹੁਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਰਾਹੁਲ ਦੀ ਡਿਗਰੀ ਨੂੰ ਲੈ ਕੇ ਜਦੋਂ ਵਿਵਾਦ ਸ਼ੁਰੂ ਹੋਇਆ ਤਾਂ ਕੈਂਬਰਿਜ ਦੇ ਉਪ ਕੁਲਪਤੀ ਪ੍ਰੋ. ਐਲੀਸਨ ਰਿਚਰਡ ਨੇ ਵੀ ਚਿੱਠੀ ਲਿਖ ਕੇ ਦੱਸਿਆ ਕਿ ਰਾਹੁਲ ਨੇ ਰਾਉਲ ਵਿੰਚੀ ਦੇ ਨਾਂ ਨਾਲ ਡਿਗਰੀ ਹਾਸਲ ਕੀਤੀ ਹੈ।

Related Stories

No stories found.
logo
Punjab Today
www.punjabtoday.com