ਰਾਹੁਲ ਗਾਂਧੀ ਨੇ ਅਮਰੀਕਾ 'ਚ ਕਿਹਾ-ਮੋਦੀ ਪਿੱਛੇ ਦੇਖ ਕੇ ਕਾਰ ਚਲਾਉਂਦੇ ਹਨ

ਰਾਹੁਲ ਨੇ ਕਿਹਾ ਕਿ ਆਰਐਸਐਸ ਅਤੇ ਬੀਜੇਪੀ ਪਿੱਛੇ ਵੱਲ ਸੋਚਦੇ ਹਨ। ਕੁਝ ਵੀ ਪੁੱਛੋ, ਉਹ ਪਿੱਛੇ ਵੱਲ ਦੇਖਣ ਲੱਗ ਪੈਂਦੇ ਹਨ। ਉਨ੍ਹਾਂ ਨੂੰ ਪੁੱਛੋ ਰੇਲ ਹਾਦਸਾ ਕਿਵੇਂ ਹੋਇਆ, ਉਹ ਕਹਿਣਗੇ 50 ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਕੀਤਾ ਸੀ।
ਰਾਹੁਲ ਗਾਂਧੀ ਨੇ ਅਮਰੀਕਾ 'ਚ ਕਿਹਾ-ਮੋਦੀ ਪਿੱਛੇ ਦੇਖ ਕੇ ਕਾਰ ਚਲਾਉਂਦੇ ਹਨ
Updated on
2 min read

ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ਦੌਰਾਨ ਲਗਾਤਾਰ ਭਾਰਤੀ ਜਨਤਾ ਪਾਰਟੀ 'ਤੇ ਹਮਲਾ ਬੋਲ ਰਹੇ ਹਨ। ਰਾਹੁਲ ਗਾਂਧੀ ਨੇ ਐਤਵਾਰ ਦੇਰ ਰਾਤ ਨਿਊਯਾਰਕ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਹ ਸਮਾਗਮ 'ਚ ਰਾਹੁਲ ਨੂੰ ਸੁਣਨ ਲਈ 5 ਹਜ਼ਾਰ ਪ੍ਰਵਾਸੀ ਭਾਰਤੀ ਇਕੱਠੇ ਹੋਏ। ਰਾਹੁਲ ਨੇ ਇੱਥੇ 26 ਮਿੰਟ ਤਕ ਭਾਸ਼ਣ ਦਿੱਤਾ। ਰਾਹੁਲ ਨੇ ਭਾਸ਼ਣ ਤੋਂ ਪਹਿਲਾਂ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਪਿੱਛੇ ਵੱਲ ਲੈ ਜਾ ਰਹੇ ਹਨ। ਉਸਨੇ ਕਿਹਾ- ਤੁਸੀਂ ਸਾਰੇ ਇਸ ਪ੍ਰੋਗਰਾਮ 'ਚ ਕਾਰ 'ਚ ਬੈਠ ਕੇ ਆਏ ਸੀ, ਜੇਕਰ ਤੁਸੀਂ ਸਿਰਫ ਰੀਅਰ ਵਿਊ ਮਿਰਰ 'ਚ ਦੇਖ ਕੇ ਗੱਡੀ ਚਲਾਓਗੇ ਤਾਂ ਕੀ ਤੁਸੀਂ ਸਹੀ ਤਰੀਕੇ ਨਾਲ ਗੱਡੀ ਚਲਾ ਸਕੋਗੇ। ਇੱਕ ਤੋਂ ਬਾਅਦ ਇੱਕ ਹਾਦਸੇ ਹੁੰਦੇ ਰਹਿਣਗੇ। ਪਰ ਪੀਐਮ ਮੋਦੀ ਦੇਸ਼ ਦੀ ਗੱਡੀ ਇਸ ਤਰ੍ਹਾਂ ਚਲਾ ਰਹੇ ਹਨ। ਉਹ ਸਿਰਫ਼ ਪਿੱਛੇ ਮੁੜ ਕੇ ਦੇਖ ਰਹੇ ਹਨ ਅਤੇ ਫਿਰ ਸੋਚ ਰਹੇ ਹਨ ਕਿ ਹਾਦਸੇ ਮਗਰੋਂ ਹਾਦਸੇ ਕਿਉਂ ਵਾਪਰ ਰਹੇ ਹਨ।

ਆਰਐਸਐਸ ਅਤੇ ਬੀਜੇਪੀ ਪਿੱਛੇ ਵੱਲ ਸੋਚਦੇ ਹਨ। ਉਨ੍ਹਾਂ ਨੂੰ ਕੁਝ ਵੀ ਪੁੱਛੋ, ਉਹ ਪਿੱਛੇ ਵੱਲ ਦੇਖਣ ਲੱਗ ਪੈਂਦੇ ਹਨ। ਉਨ੍ਹਾਂ ਨੂੰ ਪੁੱਛੋ ਕਿ ਰੇਲ ਹਾਦਸਾ ਕਿਵੇਂ ਹੋਇਆ, ਉਹ ਕਹਿਣਗੇ ਕਿ 50 ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਕੀਤਾ ਸੀ। ਉਨ੍ਹਾਂ ਨੂੰ ਪੁੱਛੋ ਕਿ ਤੁਸੀਂ ਪਾਠ ਪੁਸਤਕ ਵਿੱਚੋਂ ਪੀਰੀਅਡਿਕ ਟੇਬਲ ਕਿਉਂ ਹਟਾ ਦਿੱਤਾ, ਉਹ ਕਹਿਣਗੇ ਕਿ ਕਾਂਗਰਸ ਨੇ 60 ਸਾਲ ਪਹਿਲਾਂ ਅਜਿਹਾ ਕੀਤਾ ਸੀ।

ਰਾਹੁਲ ਨੇ ਕਿਹਾ ਕਿ ਮੈਨੂੰ ਤੁਹਾਡੇ ਨਾਲ ਬਹੁਤ ਪਿਆਰ ਹੈ। ਕਾਂਗਰਸ ਦੀਆਂ ਮੀਟਿੰਗਾਂ ਵਿੱਚ ਇਹ ਆਮ ਗੱਲ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਅਸੀਂ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਚਲਾਉਣ ਆਏ ਹਾਂ। ਰਾਹੁਲ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਦੇਖ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਤੁਹਾਡੀ ਨਿਮਰਤਾ ਦੇਖ ਕੇ ਮੈਂ ਖੁਸ਼ ਹਾਂ। ਜਦੋਂ ਤੁਸੀਂ ਸਾਰੇ ਪ੍ਰਵਾਸੀ ਭਾਰਤੀ ਅਮਰੀਕਾ ਆਏ ਸੀ ਤਾਂ ਤੁਸੀਂ ਆਪਣੀ ਹਉਮੈ ਆਪਣੇ ਨਾਲ ਨਹੀਂ ਲੈ ਕੇ ਆਏ ਸੀ। ਤੁਸੀਂ ਇੱਥੇ ਸੀਮਤ ਸਾਧਨਾਂ ਨਾਲ ਆਏ ਹੋ ਅਤੇ ਇਸ ਦਾ ਸਭ ਤੋਂ ਵਧੀਆ ਫਾਇਦਾ ਉਠਾਇਆ ਹੈ।

ਰਾਹੁਲ ਨੇ ਕਿਹਾ ਕਿ ਤੁਹਾਡੇ ਸਾਰਿਆਂ ਦਾ ਸਫ਼ਰ ਅਨੋਖਾ ਰਿਹਾ ਹੈ। ਇਹ ਨਾ ਕਿਸੇ ਤੋਂ ਘੱਟ ਹੈ ਅਤੇ ਨਾ ਹੀ ਜ਼ਿਆਦਾ ਹੈ। ਰਾਹੁਲ ਨੇ ਕਿਹਾ ਕਿ ਦੇਸ਼ ਵਿੱਚ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਇਸ ਦੇ ਇੱਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਨੱਥੂਰਾਮ ਗੋਡਸੇ ਹਨ। ਗੋਡਸੇ ਨੇ ਗਾਂਧੀ ਨੂੰ ਇਸ ਲਈ ਮਾਰਿਆ ਕਿਉਂਕਿ ਉਹ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਸੀ।

Related Stories

No stories found.
logo
Punjab Today
www.punjabtoday.com