ਕੋਵਿਡ ਆ ਰਿਹਾ, ਇਹ ਸਭ 'ਭਾਰਤ ਜੋੜੋ ਯਾਤਰਾ' ਨੂੰ ਰੋਕਣ ਦਾ ਬਹਾਨਾ : ਰਾਹੁਲ

ਰਾਹੁਲ ਗਾਂਧੀ ਨੇ ਹਰਿਆਣਾ ਦੇ ਨੂਹ ਵਿੱਚ ਕਿਹਾ ਕਿ ਉਨ੍ਹਾਂ ਦੇ ਦੌਰੇ ਨੂੰ ਰੋਕਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਦੇ ਲੋਕ ਇਸ ਦੌਰੇ ਤੋਂ ਡਰੇ ਹੋਏ ਹਨ।
ਕੋਵਿਡ ਆ ਰਿਹਾ, ਇਹ ਸਭ 'ਭਾਰਤ ਜੋੜੋ ਯਾਤਰਾ' ਨੂੰ ਰੋਕਣ ਦਾ ਬਹਾਨਾ : ਰਾਹੁਲ

ਰਾਹੁਲ ਗਾਂਧੀ ਨੇ ਇਕ ਵਾਰ ਫੇਰ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ, ਕਿ 'ਭਾਰਤ ਜੋੜੋ ਯਾਤਰਾ' ਨੂੰ ਰੋਕਣ ਲਈ ਕੋਰੋਨਾ ਨੂੰ ਬਹਾਨੇ ਵਜੋਂ ਵਰਤਿਆ ਜਾ ਰਿਹਾ ਹੈ। ਦਰਅਸਲ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਹੁਲ ਗਾਂਧੀ ਨੂੰ 'ਭਾਰਤ ਜੋੜੋ ਯਾਤਰਾ' ਮੁਲਤਵੀ ਕਰਨ ਦੀ ਅਪੀਲ ਕਰਦੇ ਹੋਏ ਪੱਤਰ ਲਿਖਿਆ ਸੀ।

ਰਾਹੁਲ ਗਾਂਧੀ ਨੇ ਹਰਿਆਣਾ ਦੇ ਨੂਹ ਵਿੱਚ ਕਿਹਾ ਕਿ ਉਨ੍ਹਾਂ ਦੇ ਦੌਰੇ ਨੂੰ ਰੋਕਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਦੇ ਲੋਕ ਇਸ ਦੌਰੇ ਤੋਂ ਡਰੇ ਹੋਏ ਹਨ। ਇਸ ਤੋਂ ਪਹਿਲਾਂ ਕਈ ਕਾਂਗਰਸੀ ਨੇਤਾਵਾਂ ਨੇ ਕਿਹਾ ਸੀ ਕਿ ਭਾਰਤ ਜੋੜੋ ਯਾਤਰਾ ਨੂੰ ਰੋਕਣ ਲਈ ਕੋਰੋਨਾ ਦਾ ਡਰ ਦਿਖਾਇਆ ਜਾ ਰਿਹਾ ਹੈ।

ਨੂਹ 'ਚ ਭਾਰਤ ਜੋੜੋ ਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, 'ਉਹ ਇਕ ਨਵਾਂ ਵਿਚਾਰ ਲੈ ਕੇ ਆਏ ਹਨ। ਮੈਨੂੰ ਚਿੱਠੀ ਲਿਖੀ ਕਿ ਕੋਵਿਡ ਆ ਰਿਹਾ ਹੈ, ਯਾਤਰਾ ਰੋਕ ਦਿਓ। ਕੋਵਿਡ ਆ ਰਿਹਾ ਹੈ, ਯਾਤਰਾ ਕਰਨਾ ਬੰਦ ਕਰੋ। ਹੁਣ ਭਾਈ ਤੁਸੀਂ ਦੇਖੋ, ਹੁਣ ਯਾਤਰਾ ਰੋਕਣ ਦੇ ਬਹਾਨੇ ਬਣਾਏ ਜਾ ਰਹੇ ਹਨ। ਮਾਸਕ ਪਹਿਨੋ ਯਾਤਰਾ ਰੋਕੋ ਕੋਵਿਡ ਫੈਲ ਰਿਹਾ ਹੈ, ਸਾਰੇ ਬਹਾਨੇ ਹਨ। ਇਹ ਲੋਕ ਭਾਰਤ ਦੀ ਤਾਕਤ ਅਤੇ ਭਾਰਤ ਦੇ ਸੱਚ ਤੋਂ ਡਰਦੇ ਹਨ।

ਰਾਹੁਲ ਗਾਂਧੀ ਨੇ ਇੱਥੇ ਕਿਹਾ- ਅਸੀਂ ਯਾਤਰਾ ਵਿੱਚ 100 ਤੋਂ ਵੱਧ ਦਿਨਾਂ ਤੋਂ ਹਾਂ। ਇਸ ਵਿਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਆਏ ਹਨ। ਇਸ ਵਿੱਚ ਕਿਸੇ ਨੇ ਕਿਸੇ ਨਾਲ ਨਫ਼ਰਤ ਨਹੀਂ ਕੀਤੀ। ਕਿਸੇ ਨੇ ਨਹੀਂ ਪੁੱਛਿਆ ਤੇਰਾ ਧਰਮ ਕੀ ਹੈ, ਜਾਤ ਕੀ ਹੈ। ਸਾਰਿਆਂ ਨੇ ਇੱਕ ਦੂਜੇ ਦਾ ਸਤਿਕਾਰ ਕੀਤਾ ਅਤੇ ਜੱਫੀ ਪਾਈ। ਕੱਲ੍ਹ ਸਾਡੇ ਪ੍ਰਦੇਸ਼ ਕਾਂਗਰਸ ਪ੍ਰਧਾਨ ਡਿੱਗ ਪਏ, ਸਾਰਿਆਂ ਨੇ ਮਿਲ ਕੇ ਉਸ ਨੂੰ ਚੁੱਕ ਲਿਆ। ਕਿਸੇ ਨੇ ਨਹੀਂ ਪੁੱਛਿਆ ਕਿ ਤੁਸੀਂ ਕਿਸ ਜਾਤ ਅਤੇ ਧਰਮ ਦੇ ਹੋ।

ਰਾਹੁਲ ਗਾਂਧੀ ਨੇ ਕਿਹਾ ਕਿ ਆਰਐਸਐਸ ਅਤੇ ਨਰਿੰਦਰ ਮੋਦੀ ਦੀ ਨਫ਼ਰਤ ਦੀ ਹਿੰਦੁਸਤਾਨ ਨੂੰ ਲੋੜ ਨਹੀਂ ਹੈ। ਹਰਿਆਣਾ 'ਚ ਪਹਿਲੇ ਦਿਨ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਇਹ ਯਾਤਰਾ ਮੇਰੀ ਨਹੀਂ, ਸਗੋਂ ਹਰ ਭਾਰਤੀ ਦੇ ਸੰਘਰਸ਼ ਦੀ ਕਹਾਣੀ ਹੈ। ਇਹ ਉਸ ਹਰ ਦੇਸ਼ ਵਾਸੀ ਦੀ ਕਹਾਣੀ ਹੈ, ਜੋ ਸੁਨਹਿਰੇ ਭਵਿੱਖ ਦਾ ਸੁਪਨਾ ਲੈਂਦਾ ਹੈ, ਆਪਣੇ ਹਾਲਾਤਾਂ ਨਾਲ ਸਮਝੌਤਾ ਨਹੀਂ ਕਰਦਾ ਅਤੇ ਉਨ੍ਹਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਰੱਖਦਾ ਹੈ।

Related Stories

No stories found.
logo
Punjab Today
www.punjabtoday.com