ਰਾਹੁਲ ਗਾਂਧੀ ਦਾ ਅਮਰੀਕਾ ਦਾ ਦੌਰਾ ਸ਼ੁਰੂ ਹੋ ਗਿਆ ਹੈ। ਰਾਹੁਲ ਗਾਂਧੀ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ 'ਚ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਭਾਜਪਾ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ ਅਤੇ ਨਫਰਤ ਫੈਲਾਉਂਦੀ ਹੈ। ਰਾਹੁਲ ਨੇ ਕਿਹਾ ਕਿ ਉਸਨੇ ਨਫ਼ਰਤ ਦੇ ਬਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹੀ ਹੈ, ਅਸੀਂ 'ਭਾਰਤ ਜੋੜੋ ਯਾਤਰਾ' ਵੀ ਕੱਢੀ ਸੀ।
ਸਰਕਾਰ ਨੇ ਯਾਤਰਾ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਮੇਰੇ ਕੋਲ ਜੋ ਵੀ ਤਾਕਤ ਸੀ, ਮੈਂ ਵਰਤੀ, ਫਿਰ ਵੀ ਯਾਤਰਾ ਦਾ ਪ੍ਰਭਾਵ ਵਧ ਰਿਹਾ ਸੀ। ਇਹ ਇਸ ਲਈ ਹੋਇਆ ਕਿਉਂਕਿ ਤੁਸੀਂ ਸਾਰਿਆਂ ਨੇ ਸਾਡੀ ਮਦਦ ਕੀਤੀ ਸੀ। ਇਸ ਦੌਰਾਨ ਰਾਹੁਲ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਕਦੇ ਵੀ ਕਿਸੇ ਵਿਚਾਰ ਨੂੰ ਰੱਦ ਨਹੀਂ ਕੀਤਾ ਗਿਆ। ਵੱਖ-ਵੱਖ ਵਿਚਾਰਾਂ ਦਾ ਖੁੱਲ੍ਹੇਆਮ ਸਵਾਗਤ ਕੀਤਾ ਗਿਆ ਅਤੇ ਇਹ ਉਹ ਭਾਰਤ ਹੈ, ਜਿਸਨੂੰ ਅਸੀਂ ਪਿਆਰ ਕਰਦੇ ਹਾਂ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਅਜਿਹੀ ਹੈ ਕਿ ਇਹ ਪੂਰੀ ਦੁਨੀਆ ਦੇ ਵਿਚਾਰਾਂ ਦਾ ਸਤਿਕਾਰ ਕਰਦੀ ਹੈ। ਪਰ ਹਾਂ, ਜੇਕਰ ਤੁਸੀਂ ਗੁੱਸੇ, ਹੰਕਾਰ, ਨਫ਼ਰਤ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਤੁਹਾਨੂੰ ਭਾਜਪਾ ਦੀ ਮੀਟਿੰਗ ਵਿੱਚ ਹੋਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਲੋਕ ਸੋਚਦੇ ਹਨ ਕਿ ਉਹ ਰੱਬ ਦੀ ਤਰ੍ਹਾਂ ਸਭ ਕੁਝ ਜਾਣਦੇ ਹਨ, ਪ੍ਰਧਾਨ ਮੰਤਰੀ ਉਨ੍ਹਾਂ ਵਿੱਚੋਂ ਇੱਕ ਉਦਾਹਰਣ ਹਨ, ਉਹ ਰੱਬ ਨਾਲ ਗੱਲਬਾਤ ਵੀ ਕਰ ਸਕਦੇ ਹਨ ਅਤੇ ਉਹ ਵੀ ਕਹਿ ਸਕਦੇ ਹਨ, ਜੋ ਰੱਬ ਸੋਚਦਾ ਹੈ। ਉਹ ਹਰ ਮੁੱਦੇ 'ਤੇ ਜਾਣਕਾਰ ਹੋਣ ਦੀ ਗੱਲ ਕਰਦੇ ਹਨ, ਲੱਗਦਾ ਉਹ ਹਰ ਮਸਲੇ ਦਾ ਜਾਣਕਾਰ ਹੈ, ਵਿਗਿਆਨੀਆਂ ਨਾਲ ਵੀ ਵਿਗਿਆਨ ਦੀ ਗੱਲ ਕਰਦੇ ਹਨ , ਇਤਿਹਾਸਕਾਰ ਵੀ ਹੈ, ਫੌਜ ਨੂੰ ਜੰਗੀ ਰਣਨੀਤੀ ਵੀ ਸਮਝਾਉਂਦਾ ਹੈ, ਪਰ ਉਹ ਕੁਝ ਨਹੀਂ ਜਾਣਦੇ ਅਤੇ ਉਹ ਕੁਝ ਵੀ ਨਹੀਂ ਸਮਝਦੇ । ਰਾਹੁਲ ਗਾਂਧੀ ਨੇ ਲੋਕਾਂ ਨੂੰ ਕਿਹਾ ਕੀ ਜੇਕਰ ਤੁਸੀਂ ਸਾਡੇ ਸੰਵਿਧਾਨ ਨੂੰ ਜ਼ਰੂਰ ਪੜ੍ਹਿਆ ਹੋਵੇਗਾ, ਤਾਂ ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਰਾਜਾਂ ਦਾ ਸੰਘ ਹੈ। ਜਿਸ ਵਿੱਚ ਸਾਰੇ ਰਾਜਾਂ ਦੀ ਭਾਸ਼ਾ ਅਤੇ ਸੱਭਿਆਚਾਰ ਦੀ ਰਾਖੀ ਕਰਨ ਦੀ ਗੱਲ ਕਹੀ ਗਈ ਹੈ, ਪਰ ਭਾਜਪਾ-ਆਰਐਸਐਸ ਸੰਵਿਧਾਨ ਅਤੇ ਸੰਵਿਧਾਨ ਦੇ ਇਨ੍ਹਾਂ ਵਿਚਾਰਾਂ ਨੂੰ ਰੱਦ ਕਰਦੀ ਹੈ।