ਲੋਕ ਮੇਰੀ ਦਾਦੀ ਨੂੰ ਵੀ ਗੂੰਗੀ ਗੁਡੀਆਂ ਕਹਿੰਦੇ ਸਨ, ਕਹਿਣ ਦੋ 'ਪੱਪੂ':ਰਾਹੁਲ

ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ 'ਪੱਪੂ' ਕਹੇ ਜਾਣ 'ਚ ਕੋਈ ਦਿੱਕਤ ਨਹੀਂ ਹੈ, ਕਿਉਂਕਿ ਇਹ ਵਿਰੋਧੀਆਂ ਦੀ ਮੁਹਿੰਮ ਦਾ ਹਿੱਸਾ ਹੈ।
ਲੋਕ ਮੇਰੀ ਦਾਦੀ ਨੂੰ ਵੀ ਗੂੰਗੀ ਗੁਡੀਆਂ ਕਹਿੰਦੇ ਸਨ, ਕਹਿਣ ਦੋ 'ਪੱਪੂ':ਰਾਹੁਲ

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਦੇਸ਼ ਭਰ 'ਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਸਿਆਸੀ ਵਿਰੋਧੀਆਂ ਵਲੋਂ ਉਸਨੂੰ 'ਪੱਪੂ' ਕਹਿਣ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ 'ਪੱਪੂ' ਕਹੇ ਜਾਣ 'ਚ ਕੋਈ ਦਿੱਕਤ ਨਹੀਂ ਹੈ, ਕਿਉਂਕਿ ਇਹ ਵਿਰੋਧੀਆਂ ਦੀ ਮੁਹਿੰਮ ਦਾ ਹਿੱਸਾ ਹੈ। ਇਹ ਗੱਲਾਂ ਦੇਸ਼ ਭਰ 'ਚ 'ਭਾਰਤ ਜੋੜੋ ਯਾਤਰਾ' ਕੱਢ ਰਹੇ ਰਾਹੁਲ ਗਾਂਧੀ ਨੇ ਇਕ ਇੰਟਰਵਿਊ 'ਚ ਕਹੀਆਂ। ਇੰਟਰਵਿਊ ਵਾਲੇ ਹਿੱਸੇ ਦਾ ਵੀਡੀਓ ਰਾਹੁਲ ਗਾਂਧੀ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ।

ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਜੇਕਰ ਕੋਈ 'ਪੱਪੂ' ਕਹਿੰਦਾ ਹੈ ਤਾਂ ਇਹ ਜ਼ਰੂਰ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚਾਂਦਾ ਹੋਵੇਗਾ। ਇਸ 'ਤੇ ਰਾਹੁਲ ਗਾਂਧੀ ਨੇ ਕਿਹਾ, ਨਹੀਂ, ਇਹ ਬੀਜੇਪੀ ਦੀ ਇਕ ਮੁਹਿੰਮ ਹੈ। ਜੋ ਇਹ ਕਹਿ ਰਿਹਾ ਹੈ, ਉਸ ਵਿੱਚ ਉਨ੍ਹਾਂ ਦਾ ਡਰ ਝਲਕ ਰਿਹਾ ਹੈ। ਰਾਹੁਲ ਨੇ ਕਿਹਾ ਕਿ ਉਸਦੀ ਜ਼ਿੰਦਗੀ ਵਿਚ ਇਸ ਨਾਲ ਕੁਝ ਵੀ ਫਰਕ ਨਹੀਂ ਪੈ ਰਿਹਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਦਾਦੀ ਇੰਦਰਾ ਗਾਂਧੀ ਨੂੰ ਵੀ 'ਗੂੰਗੀ ਗੁਡੀਆਂ' ਕਿਹਾ ਜਾਂਦਾ ਸੀ, ਪਰ ਅੱਜ ਉਨ੍ਹਾਂ ਨੂੰ 'ਆਇਰਨ ਲੇਡੀ' ਵਜੋਂ ਜਾਣਿਆ ਜਾਂਦਾ ਹੈ। ਇਹੀ ਲੋਕ 24 ਘੰਟੇ ਮੇਰੇ 'ਤੇ ਹਮਲਾ ਕਰਦੇ ਹਨ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਤੁਸੀਂ ਮੈਨੂੰ ਕਿਸੇ ਵੀ ਨਾਂ ਨਾਲ ਪੁਕਾਰ ਸਕਦੇ ਹੋ। ਮੈਨੂੰ ਇਸ ਨੂੰ ਦਿਲ 'ਤੇ ਲੈਣ ਦੀ ਲੋੜ ਨਹੀਂ ਹੈ। ਰਾਹੁਲ ਇੰਦਰਾ ਗਾਂਧੀ ਬਾਰੇ ਕਹਿੰਦੇ ਹਨ, 'ਉਹ ਮੇਰੀ ਜ਼ਿੰਦਗੀ ਦਾ ਪਿਆਰ ਸੀ। ਉਹ ਮੇਰੀ ਦੂਜੀ ਮਾਂ ਸੀ।'

ਰਾਹੁਲ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੀ ਜ਼ਿੰਦਗੀ 'ਚ ਇੰਦਰਾ ਗਾਂਧੀ ਵਰਗੇ ਗੁਣਾਂ ਵਾਲੀ ਔਰਤ ਚਾਹੁੰਦੇ ਹੋ? ਇਸ 'ਤੇ ਰਾਹੁਲ ਨੇ ਕਿਹਾ, ਇਹ ਇਕ ਦਿਲਚਸਪ ਸਵਾਲ ਹੈ। ਮੇਰੀ ਮਾਂ ਅਤੇ ਦਾਦੀ ਦੇ ਗੁਣਾਂ ਦਾ ਸੁਮੇਲ ਚੰਗਾ ਹੈ, ਮੈਂ ਅਜੇਹੀ ਸੁਮੇਲ ਵਾਲੀ ਔਰਤ ਆਪਣੀ ਜ਼ਿੰਦਗੀ ਵਿਚ ਚਾਹੁੰਦਾ ਹਾਂ। ਭਾਰਤ ਜੋੜੋ ਯਾਤਰਾ 24 ਦਸੰਬਰ ਨੂੰ ਦਿੱਲੀ ਪਹੁੰਚੀ ਸੀ। ਭਾਰਤ ਜੋੜੋ ਯਾਤਰਾ ਫਿਲਹਾਲ ਬਰੇਕ 'ਤੇ ਹੈ। 3 ਜਨਵਰੀ ਨੂੰ ਇਹ ਯਾਤਰਾ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਫਿਰ ਸ਼ੁਰੂ ਹੋਵੇਗੀ। ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਵੀ ਜੰਮੂ-ਕਸ਼ਮੀਰ 'ਚ 'ਭਾਰਤ ਜੋੜੋ ਯਾਤਰਾ' ਵਿਚ ਸ਼ਾਮਲ ਹੋਣਗੇ।

Related Stories

No stories found.
logo
Punjab Today
www.punjabtoday.com