ਮੋਦੀ ਜੋ ਵੀ ਕਹਿੰਦੇ ਟੀਵੀ 'ਤੇ ਕਵਰ ਹੁੰਦਾ, ਮੈਨੂੰ ਨਹੀਂ ਦਿਖਾਉਂਦੇ : ਰਾਹੁਲ

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਡਾਨੀ ਬਾਰੇ ਮੇਰੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਮੇਰੇ ਸਰਨੇਮ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।
ਮੋਦੀ ਜੋ ਵੀ ਕਹਿੰਦੇ ਟੀਵੀ 'ਤੇ ਕਵਰ ਹੁੰਦਾ, ਮੈਨੂੰ ਨਹੀਂ ਦਿਖਾਉਂਦੇ : ਰਾਹੁਲ

ਰਾਹੁਲ ਗਾਂਧੀ ਨੇ ਪਿੱਛਲੇ ਦਿਨੀ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੀਡੀਆ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ਨੇ ਸੰਸਦ ਵਿੱਚ ਮੈਨੂੰ ਸਵਾਲ ਪੁੱਛਿਆ ਅਤੇ ਕਿਹਾ- ਤੁਹਾਡਾ ਨਾਮ ਗਾਂਧੀ ਹੈ, ਨਹਿਰੂ ਕਿਉਂ ਨਹੀਂ। ਮੈਂ ਉਸਦੇ ਸਵਾਲ ਦਾ ਜਵਾਬ ਦਿੱਤਾ, ਪਰ ਮੀਡੀਆ ਨੇ ਕਿਤੇ ਵੀ ਨਹੀਂ ਦਿਖਾਇਆ।

ਰਾਹੁਲ ਨੇ ਅੱਗੇ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ, ਕਿ ਜਦੋਂ ਪੀਐਮ ਭਾਸ਼ਣ ਦਿੰਦੇ ਹਨ ਤਾਂ ਪੂਰਾ ਟੀਵੀ ਕਵਰ ਹੋ ਜਾਂਦਾ ਹੈ, ਪਰ ਮੀਡੀਆ ਵਾਲੇ ਮੇਰਾ ਭਾਸ਼ਣ ਨਹੀਂ ਦਿਖਾਉਂਦੇ। ਮੇਘਾਲਿਆ ਵਿੱਚ 27 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਰਾਹੁਲ ਨੇ ਸ਼ਿਲਾਂਗ 'ਚ ਚੋਣ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੇ ਨਾਲ-ਨਾਲ ਟੀਐਮਸੀ 'ਤੇ ਵੀ ਨਿਸ਼ਾਨਾ ਸਾਧਿਆ।

ਰਾਹੁਲ ਗਾਂਧੀ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਟੀਐਮਸੀ ਦਾ ਇਤਿਹਾਸ ਜਾਣਦੇ ਹੋ। ਅਸੀਂ ਬੰਗਾਲ ਦੀ ਹਿੰਸਾ ਬਾਰੇ ਵੀ ਜਾਣਦੇ ਹਾਂ। ਸਾਰੀ ਦੁਨੀਆਂ ਉਸਦੀ ਪਰੰਪਰਾ ਨੂੰ ਜਾਣਦੀ ਹੈ। ਟੀਐਮਸੀ ਨੇ ਗੋਆ ਜਾ ਕੇ ਚੋਣਾਂ ਦੌਰਾਨ ਬਹੁਤ ਸਾਰਾ ਪੈਸਾ ਖਰਚ ਕੀਤਾ, ਕਿਉਂਕਿ ਉਨ੍ਹਾਂ ਦਾ ਉਦੇਸ਼ ਭਾਜਪਾ ਦੀ ਮਦਦ ਕਰਨਾ ਸੀ। ਮੇਘਾਲਿਆ ਵਿੱਚ ਵੀ ਟੀਐਮਸੀ ਦਾ ਉਦੇਸ਼ ਭਾਜਪਾ ਨੂੰ ਸੱਤਾ ਵਿੱਚ ਲਿਆਉਣਾ ਹੈ।

ਰਾਹੁਲ ਨੇ ਮੇਘਾਲਿਆ 'ਚ ਪੀਐਮ ਮੋਦੀ ਅਤੇ ਕਾਰੋਬਾਰੀ ਗੌਤਮ ਅਡਾਨੀ 'ਤੇ ਵੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸੰਸਦ ਵਿੱਚ ਪ੍ਰਧਾਨ ਮੰਤਰੀ ਨੂੰ ਅਡਾਨੀ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਿਆ ਸੀ। ਮੈਂ ਸਾਰੇ ਮੈਂਬਰਾਂ ਨੂੰ ਇੱਕ ਤਸਵੀਰ ਵੀ ਦਿਖਾਈ, ਜਿਸ ਵਿੱਚ ਪੀਐਮ ਅਤੇ ਅਡਾਨੀ ਇੱਕ ਜਹਾਜ਼ ਵਿੱਚ ਇਕੱਠੇ ਬੈਠੇ ਹਨ। ਇਹ ਜਹਾਜ਼ ਅਡਾਨੀ ਦਾ ਹੀ ਸੀ। ਮੋਦੀ ਨੇ ਮੇਰੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਰੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਮੇਰੇ ਸਰਨੇਮ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।

ਰਾਹੁਲ ਨੇ ਅੱਗੇ ਕਿਹਾ ਕਿ ਮੀਡੀਆ ਇਸ ਸਮੇਂ ਮੇਰਾ ਭਾਸ਼ਣ ਨਹੀਂ ਦਿਖਾ ਰਿਹਾ। ਦੇਸ਼ ਦਾ ਮੀਡੀਆ 2 ਤੋਂ 3 ਵੱਡੇ ਕਾਰੋਬਾਰੀਆਂ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਪੀਐਮ ਮੋਦੀ ਨਾਲ ਸਬੰਧ ਹਨ। ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਸੰਸਦ 'ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ- ਉਨ੍ਹਾਂ ਕਿਹਾ ਕਿ ਮੇਰੇ ਨਾਂ 'ਤੇ ਗਾਂਧੀ ਕਿਉਂ ਹੈ, ਨਹਿਰੂ ਕਿਉਂ ਨਹੀਂ, ਇਹ ਮੇਰਾ ਅਪਮਾਨ ਹੈ। ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਪਿਤਾ ਦਾ ਸਰਨੇਮ ਵਰਤਿਆ ਜਾਂਦਾ ਹੈ, ਸ਼ਾਇਦ ਮੋਦੀ ਨੂੰ ਇਸ ਗੱਲ ਦੀ ਸਮਝ ਨਹੀਂ ਹੈ।

Related Stories

No stories found.
logo
Punjab Today
www.punjabtoday.com