ਰਾਜਸਥਾਨ ਅਤੇ ਛੱਤੀਸਗੜ੍ਹ ਵਿਚਾਲੇ ਕੋਲਾ ਵਿਵਾਦ ਜਲਦ ਹੋ ਸਕਦਾ ਖਤਮ : ਰਾਹੁਲ

ਗਹਿਲੋਤ ਨੇ ਕਿਹਾ ਸੀ ਕਿ ਛੱਤੀਸਗੜ੍ਹ ਤੋਂ ਕੋਲਾ ਨਾ ਮਿਲਣ ਦੀ ਸੂਰਤ 'ਚ ਰਾਜਸਥਾਨ ਨੂੰ ਬਿਜਲੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਾਜਸਥਾਨ ਅਤੇ ਛੱਤੀਸਗੜ੍ਹ ਵਿਚਾਲੇ ਕੋਲਾ ਵਿਵਾਦ ਜਲਦ ਹੋ ਸਕਦਾ ਖਤਮ : ਰਾਹੁਲ

ਰਾਹੁਲ ਗਾਂਧੀ ਪਾਰਟੀ ਨੂੰ ਸਾਰੇ ਰਾਜਾਂ ਵਿਚ ਮਜਬੂਤ ਕਰਨ ਲਈ ਬਹੁਤ ਜ਼ੋਰ ਲਾ ਰਹੇ ਹਨ। ਰਾਜਸਥਾਨ ਅਤੇ ਛੱਤੀਸਗੜ੍ਹ ਵਿਚਾਲੇ ਕੋਲਾ ਵਿਵਾਦ ਜਲਦੀ ਹੀ ਖਤਮ ਹੋ ਸਕਦਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਮੁਲਾਕਾਤ ਨੇ ਦੋਵਾਂ ਰਾਜ ਸਰਕਾਰਾਂ ਵਿਚਾਲੇ ਕੋਲਾ ਬਲਾਕਾਂ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਹੱਲ ਦੀ ਉਮੀਦ ਜਗਾਈ ਹੈ।

ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਆਪਣੀ ਰਿਹਾਇਸ਼ 'ਤੇ ਦੋਵਾਂ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਮੁੱਦੇ ਦੇ ਸੁਖਾਵੇਂ ਹੱਲ ਲਈ ਚਰਚਾ ਕੀਤੀ। ਰਾਜਸਥਾਨ ਕੋਲਾ ਸਪਲਾਈ ਲਈ ਛੱਤੀਸਗੜ੍ਹ ਵਿੱਚ ਪਾਰਸਾ ਕੋਲਾ ਖਾਨ ਦੀ ਅਲਾਟਮੈਂਟ ਚਾਹੁੰਦਾ ਹੈ, ਹਾਲਾਂਕਿ ਛੱਤੀਸਗੜ੍ਹ ਨੇ ਖੇਤਰ ਦੇ ਆਦਿਵਾਸੀਆਂ ਨੂੰ ਲੈ ਕੇ ਕੁਝ ਚਿੰਤਾਵਾਂ ਪ੍ਰਗਟਾਈਆਂ ਹਨ।

ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਛੱਤੀਸਗੜ੍ਹ ਦੀਆਂ ਚਿੰਤਾਵਾਂ ਤੋਂ ਜਾਣੂ ਹਨ ਅਤੇ ਪਾਰਟੀ ਲੀਡਰਸ਼ਿਪ ਅਗਲੇ ਕੁਝ ਦਿਨਾਂ ਵਿੱਚ ਇਸ ਮੁੱਦੇ ਦਾ ਹੱਲ ਲੱਭਣ ਲਈ ਕੰਮ ਕਰ ਰਹੀ ਹੈ।ਗਹਿਲੋਤ ਪਹਿਲਾਂ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਕੋਲਾ ਖਾਨ ਦੀ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਦਖਲ ਦੇਣ ਦੀ ਅਪੀਲ ਕਰ ਚੁੱਕੇ ਹਨ।

ਗਹਿਲੋਤ ਨੇ ਕਿਹਾ ਸੀ ਕਿ ਛੱਤੀਸਗੜ੍ਹ ਤੋਂ ਕੋਲਾ ਨਾ ਮਿਲਣ ਦੀ ਸੂਰਤ 'ਚ ਰਾਜਸਥਾਨ ਨੂੰ ਬਿਜਲੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਨਾਲ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਦੇ ਪ੍ਰਦਰਸ਼ਨ 'ਤੇ ਅਸਰ ਪੈ ਸਕਦਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ 'ਚ ਰਾਹੁਲ ਗਾਂਧੀ ਨੇ ਰਾਜਸਥਾਨ ਵਾਂਗ ਛੱਤੀਸਗੜ੍ਹ 'ਚ ਵੀ ਪੁਰਾਣੀ ਪੈਨਸ਼ਨ ਸਕੀਮ ਬਾਰੇ ਚਰਚਾ ਕੀਤੀ। ਰਾਜਸਥਾਨ ਸਰਕਾਰ ਨੇ ਹਾਲ ਹੀ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਸੀ।

ਸੂਤਰਾਂ ਨੇ ਇਹ ਵੀ ਦੱਸਿਆ ਕਿ ਰਾਹੁਲ ਗਾਂਧੀ ਨੇ ਆਉਣ ਵਾਲੀਆਂ ਰਾਜ ਸਭਾ ਚੋਣਾਂ ਵਿੱਚ ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਚਰਚਾ ਕੀਤੀ ਅਤੇ ਬਘੇਲ ਨੇ ਸਥਾਨਕ ਨੇਤਾਵਾਂ ਨੂੰ ਉੱਚ ਸਦਨ ਵਿੱਚ ਭੇਜਣ ਤੇ ਜ਼ੋਰ ਦਿੱਤਾ। ਛੱਤੀਸਗੜ੍ਹ ਦੀਆਂ ਦੋਵੇਂ ਰਾਜ ਸਭਾ ਸੀਟਾਂ ਲਈ ਜਲਦੀ ਹੀ ਚੋਣਾਂ ਹੋਣੀਆਂ ਹਨ।

Related Stories

No stories found.
logo
Punjab Today
www.punjabtoday.com