ਰਾਜ ਸਭਾ ਦੇ ਮੁਅੱਤਲ ਸਾਂਸਦ ਕੱਲ ਤੋਂ ਧਰਨੇ 'ਤੇ ਬੈਠਣਗੇ: ਰਾਹੁਲ ਗਾਂਧੀ

ਜਿਨ੍ਹਾਂ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ 'ਚ ਕਾਂਗਰਸ, ਸ਼ਿਵ ਸੈਨਾ, ਟੀਐੱਮਸੀ ਅਤੇ ਸੀਪੀਆਈ (ਐੱਮ) ਦੇ ਸੰਸਦ ਮੈਂਬਰ ਸ਼ਾਮਲ ਹਨ
ਰਾਜ ਸਭਾ ਦੇ ਮੁਅੱਤਲ ਸਾਂਸਦ ਕੱਲ ਤੋਂ ਧਰਨੇ 'ਤੇ ਬੈਠਣਗੇ: ਰਾਹੁਲ ਗਾਂਧੀ

ਰਾਜ ਸਭਾ ਦੇ 12 ਮੈਂਬਰਾਂ ਦੀ ਮੁਅੱਤਲੀ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ 'ਚ ਜਨਤਾ ਦਾ ਨਜ਼ਰੀਆ ਉਠਾਉਣ ਲਈ ਮੁਆਫੀ ਨਹੀਂ ਮੰਗੀ ਜਾ ਸਕਦੀ। ਜਿਨ੍ਹਾਂ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ 'ਚ ਕਾਂਗਰਸ, ਸ਼ਿਵ ਸੈਨਾ, ਟੀਐੱਮਸੀ ਅਤੇ ਸੀਪੀਆਈ (ਐੱਮ) ਦੇ ਸੰਸਦ ਮੈਂਬਰ ਸ਼ਾਮਲ ਹਨ। ਵਿੰਟਰ ਸੈਸ਼ਨ ਦੌਰਾਨ 'ਗਲਤ ਵਿਹਾਰ' ਲਈ ਇਨ੍ਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮੁਅੱਤਲ ਕੀਤੇ ਗਏ ਸੰਸਦ ਮੈਂਬਰ ਮੁਅੱਤਲੀ ਦੇ ਫੈਸਲੇ ਖਿਲਾਫ ਬੁੱਧਵਾਰ ਤੋਂ ਧਰਨੇ 'ਤੇ ਬੈਠਣਗੇ। ਰਾਜ ਸਭਾ ਮੈਂਬਰਾਂ ਦੀ ਮੁਅੱਤਲੀ ਦੇ ਮੁੱਦੇ 'ਤੇ ਟਵੀਟ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, 'ਕਿਸ ਲਈ ਮਾਫੀ ਮੰਗਣ ? ਪਾਰਲੀਮੈਂਟ ਵਿੱਚ ਲੋਕ ਰਾਏ ਉਠਾਉਣ ਲਈ ਮਾਫੀ ਹੋ ਨਹੀਂ ਸਕਦੀ !' ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਵੱਲੋਂ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ ਸੀ।

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੱਸਿਆ, "ਅਸੀਂ 12 ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਵਿਰੋਧ ਵਿੱਚ ਲੋਕ ਸਭਾ ਦੀ ਕਾਰਵਾਈ ਦਾ ਬਾਕੀ ਦਿਨ ਲਈ ਬਾਈਕਾਟ ਕੀਤਾ ਹੈ।"ਚੇਅਰਮੈਨ ਨੇ ਹਾਲਾਂਕਿ ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰੇ ਮੈਂਬਰਾਂ ਦੇ ਨਾਂ ਲੈ ਕੇ ਕੰਮਕਾਜ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ ਗਈ ਸੀ, ਪਰ ਉਨ੍ਹਾਂ ਸਦਨ ਵਿੱਚ ਹੰਗਾਮਾ ਕਰ ਦਿੱਤਾ। ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਇਹ ਤਰੀਕਾ ਸਹੀ ਨਹੀਂ ਹੈ। ਤੁਸੀਂ ਸੰਸਦ ਵਿਚ ਭੰਨਤੋੜ ਕੀਤੀ, ਹੁਣ ਤੁਸੀਂ ਮੈਨੂੰ ਦੱਸ ਰਹੇ ਹੋ।

ਵੈਂਕਈਆ ਨਾਇਡੂ ਨੇ ਕਿਹਾ 'ਮੈਂ ਮੈਂਬਰਾਂ ਦੀ ਮੁਅੱਤਲੀ ਨੂੰ ਰੱਦ ਨਹੀਂ ਕਰ ਸਕਦਾ'।ਜਿਨ੍ਹਾਂ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਦੇ ਇਲਾਮਾਰਾਮ ਕਰੀਮ, ਕਾਂਗਰਸ ਦੀ ਫੂਲ ਦੇਵੀ ਨੇਤਾਮ, ਛਾਇਆ ਵਰਮਾ, ਰਿਪੁਨ ਬੋਰਾ, ਰਾਜਮਨੀ ਪਟੇਲ, ਸਈਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਤਾਪ ਸਿੰਘ, ਡੋਲਾ ਸੇਨ ਅਤੇ ਤ੍ਰਿਣਮੂਲ ਦੀ ਸ਼ਾਂਤਾ ਛੇਤਰੀ ਸ਼ਾਮਲ ਹਨ। ਸ਼ਿਵ ਸੈਨਾ ਦੀ ਪ੍ਰਿਅੰਕਾ ਚਤੁਰਵੇਦੀ ਅਤੇ ਅਨਿਲ ਦੇਸਾਈ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨੈ ਵਿਸਵਾਮ ਸ਼ਾਮਿਲ ਹਨ ।

Related Stories

No stories found.
logo
Punjab Today
www.punjabtoday.com