RAILWAY NO PLEASE : ਸੋਨੂੰ ਸੂਦ ਨੇ ਟਰੇਨ ਦੇ ਗੇਟ 'ਤੇ ਲਟਕ ਕੇ ਕੀਤਾ ਸਫਰ

ਰੇਲਵੇ ਨੇ ਕਿਹਾ ਕਿ ਇਹ ਖਤਰਨਾਕ ਹੋ ਸਕਦਾ ਹੈ। ਕਿਰਪਾ ਕਰਕੇ ਅਜਿਹਾ ਨਾ ਕਰੋ, ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਪ੍ਰਸ਼ੰਸਕਾਂ ਨੂੰ ਗਲਤ ਸੰਦੇਸ਼ ਭੇਜ ਸਕਦੀ ਹੈ।
RAILWAY NO PLEASE : ਸੋਨੂੰ ਸੂਦ ਨੇ ਟਰੇਨ ਦੇ ਗੇਟ 'ਤੇ ਲਟਕ ਕੇ ਕੀਤਾ ਸਫਰ

ਬਾਲੀਵੁੱਡ ਅਤੇ ਦੱਖਣੀ ਫਿਲਮਾਂ ਦੇ ਸਟਾਰ ਸੋਨੂੰ ਸੂਦ ਕੋਵਿਡ 19 ਦੀ ਮਹਾਂਮਾਰੀ ਦੌਰਾਨ ਲੋੜਵੰਦਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੂੰ ਉੱਤਰੀ ਰੇਲਵੇ ਨੇ ਟਰੇਨ ਦੇ ਫੁੱਟਬੋਰਡ 'ਤੇ ਬੈਠ ਕੇ ਸਫਰ ਕਰਨ 'ਤੇ ਤਾੜਨਾ ਕੀਤੀ ਹੈ। ਰੇਲਵੇ ਨੇ ਕਿਹਾ ਕਿ ਇਹ ਖਤਰਨਾਕ ਹੋ ਸਕਦਾ ਹੈ। ਕਿਰਪਾ ਕਰਕੇ ਅਜਿਹਾ ਨਾ ਕਰੋ, ਕਿਉਂਕਿ ਇਸ ਨਾਲ ਲੋਕਾਂ ਨੂੰ ਗਲਤ ਸੰਦੇਸ਼ ਜਾਵੇਗਾ।

ਇਸ ਤੋਂ ਬਾਅਦ ਅਦਾਕਾਰ ਨੇ ਤੁਰੰਤ ਮੁਆਫੀ ਮੰਗ ਲਈ। ਸੋਨੂੰ ਸੂਦ ਨੇ 13 ਦਸੰਬਰ ਨੂੰ ਟਵਿੱਟਰ ਅਤੇ ਫੇਸਬੁੱਕ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ। ਬੈਕਗ੍ਰਾਊਂਡ 'ਚ ਬਾਲੀਵੁੱਡ ਦਾ ਮਸ਼ਹੂਰ ਗੀਤ 'ਮੁਸਾਫਿਰ ਹੂੰ ਯਾਰੋ ' ਵੱਜ ਰਿਹਾ ਸੀ ਅਤੇ ਸੋਨੂੰ ਨੂੰ ਟਰੇਨ ਦੇ ਫੁੱਟਬੋਰਡ 'ਤੇ ਬੈਠਾ ਦੇਖਿਆ ਗਿਆ। ਉੱਤਰੀ ਰੇਲਵੇ ਨੇ 3 ਜਨਵਰੀ ਨੂੰ ਸੂਦ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ ਕਿ ਪਿਆਰੇ ਸੋਨੂੰ ਸੂਦ, ਤੁਸੀਂ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਲਈ ਰੋਲ ਮਾਡਲ ਹੋ।

ਰੇਲਵੇ ਨੇ ਕਿਹਾ ਕਿ ਟਰੇਨ ਦੀਆਂ ਪੌੜੀਆਂ 'ਤੇ ਸਫਰ ਕਰਨਾ ਖਤਰਨਾਕ ਹੈ, ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਪ੍ਰਸ਼ੰਸਕਾਂ ਨੂੰ ਗਲਤ ਸੰਦੇਸ਼ ਭੇਜ ਸਕਦੀ ਹੈ। ਕਿਰਪਾ ਕਰਕੇ ਅਜਿਹਾ ਨਾ ਕਰੋ। ਇੱਕ ਨਿਰਵਿਘਨ ਅਤੇ ਸੁਰੱਖਿਅਤ ਯਾਤਰਾ ਦਾ ਆਨੰਦ ਮਾਣੋ।

ਸੋਨੂੰ ਨੇ ਇਸ ਮਾਮਲੇ 'ਤੇ 5 ਜਨਵਰੀ ਨੂੰ ਰੇਲਵੇ ਤੋਂ ਮੁਆਫੀ ਮੰਗੀ ਹੈ। ਉਸ ਨੇ ਕਿਹਾ ਕਿ ਉਸ ਨੂੰ ਅਫ਼ਸੋਸ ਹੈ। ਉਹ ਬੱਸ ਟਰੇਨ ਦੇ ਦਰਵਾਜ਼ੇ 'ਤੇ ਬੈਠਾ ਸੀ। ਮੈਂ ਦੇਖਣਾ ਚਾਹੁੰਦਾ ਸੀ ਕਿ ਉਹ ਲੱਖਾਂ ਗਰੀਬ ਕਿਵੇਂ ਮਹਿਸੂਸ ਕਰ ਰਹੇ ਹੋਣਗੇ, ਜਿਨ੍ਹਾਂ ਦੀ ਜ਼ਿੰਦਗੀ ਅਜੇ ਵੀ ਰੇਲ ਦੇ ਦਰਵਾਜ਼ਿਆਂ ਵਿੱਚੋਂ ਲੰਘਦੀ ਹੈ। ਇਸ ਤੋਂ ਬਾਅਦ ਅਦਾਕਾਰ ਨੇ ਰੇਲਵੇ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਰੇਲਵੇ ਪ੍ਰਣਾਲੀ ਨੂੰ ਸੁਧਾਰਨ ਲਈ ਧੰਨਵਾਦ।

ਸੋਨੂੰ ਦੇ ਇਸ ਵੀਡੀਓ ਨੂੰ ਟਵਿਟਰ 'ਤੇ 6 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਸੈਂਕੜੇ ਲੋਕਾਂ ਨੇ ਰੀਟਵੀਟ ਕੀਤਾ ਹੈ। ਫੇਸਬੁੱਕ 'ਤੇ ਵੀਡੀਓ ਨੂੰ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 4 ਹਜ਼ਾਰ ਤੋਂ ਵੱਧ ਲੋਕਾਂ ਨੇ ਕਮੈਂਟ ਕੀਤੇ ਹਨ। ਕੁਝ ਲੋਕਾਂ ਨੇ ਉਸ ਨੂੰ ਟਿੱਪਣੀਆਂ ਵਿੱਚ ਸਾਵਧਾਨ ਰਹਿਣ ਲਈ ਕਿਹਾ। ਅਦਾਕਾਰ ਸੋਨੂੰ ਸੂਦ ਨੇ ਇੱਕ ਵਾਰ ਫਿਰ ਲੋੜਵੰਦਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਦਰਅਸਲ ਉਨ੍ਹਾਂ ਦੀ ਚੈਰਿਟੀ ਸੰਸਥਾ 'ਸੂਦ ਚੈਰਿਟੀ ਫਾਊਂਡੇਸ਼ਨ' ਨੇ ਗੋਡਿਆਂ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ 'ਕਦਮ ਵਧਾਏ ਜਾ' ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਉਹ ਗਠੀਏ ਦੇ ਰੋਗ ਤੋਂ ਪੀੜਤ ਮਰੀਜ਼ਾਂ ਨੂੰ ਇਲਾਜ ਕਰਵਾਉਣ 'ਚ ਮਦਦ ਕਰਨਗੇ।

Related Stories

No stories found.
logo
Punjab Today
www.punjabtoday.com