ਰਾਜਨਾਥ ਸਿੰਘ ਨੇ ਕਿਹਾ ਭਾਰਤ ਦਾ ਦੁਨੀਆ 'ਤੇ ਰਾਜ ਕਰਨ ਦਾ ਕੋਈ ਇਰਾਦਾ ਨਹੀਂ

ਰਾਜਨਾਥ ਸਿੰਘ ਨੇ ਕਿਹਾ ਕਿ ਸਾਰਾ ਸੰਸਾਰ ਇੱਕ ਪਰਿਵਾਰ ਹੈ। ਅਸੀਂ ਕਦੇ ਵੀ ਦੁਨੀਆਂ ਨੂੰ ਜਿੱਤਣ ਦਾ ਇਰਾਦਾ ਨਹੀਂ ਕੀਤਾ ਸੀ।
ਰਾਜਨਾਥ ਸਿੰਘ ਨੇ ਕਿਹਾ ਭਾਰਤ ਦਾ ਦੁਨੀਆ 'ਤੇ ਰਾਜ ਕਰਨ ਦਾ ਕੋਈ ਇਰਾਦਾ ਨਹੀਂ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਪ੍ਰੋਗਰਾਮ 'ਚ ਸਪੱਸ਼ਟ ਕੀਤਾ ਕਿ ਭਾਰਤ ਦਾ ਦੁਨੀਆ 'ਤੇ ਰਾਜ ਕਰਨ ਦਾ ਕੋਈ ਇਰਾਦਾ ਨਹੀਂ ਹੈ। ਰਾਜਨਾਥ ਸਿੰਘ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ।

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਬਾਰੇ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ, “ਮੈਨੂੰ ਪੁਤਿਨ ਦੀ ਕੁਝ ਸਮਾਂ ਪਹਿਲਾਂ ਕਹੀ ਗੱਲ ਯਾਦ ਆ ਰਹੀ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਰੂਸ ਤਕਨੀਕੀ ਤੌਰ 'ਤੇ ਇੱਕ ਉੱਨਤ ਦੇਸ਼ ਹੈ। ਰੂਸ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਹੌਲੀ-ਹੌਲੀ ਤਰੱਕੀ ਕੀਤੀ ਹੈ। ਪੁਤਿਨ ਨੇ ਇੱਕ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਕਿਹਾ ਸੀ,'ਜੋ ਕੋਈ ਇਸ ਖੇਤਰ (ਏਆਈ) 'ਤੇ ਹਾਵੀ ਹੋਵੇਗਾ, ਉਹ ਦੁਨੀਆ 'ਤੇ ਰਾਜ ਕਰੇਗਾ।

ਰੱਖਿਆ ਮੰਤਰੀ ਨੇ ਕਿਹਾ, ''ਜਿਸ ਤਰ੍ਹਾਂ ਨਾਲ ਇਹ ਸੈਕਟਰ ਵਧ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ,ਪਰ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਭਾਰਤ ਦੁਨੀਆ 'ਤੇ ਰਾਜ ਨਹੀਂ ਕਰਨਾ ਚਾਹੁੰਦਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਸਾਰਾ ਸੰਸਾਰ ਇੱਕ ਪਰਿਵਾਰ ਹੈ। ਅਸੀਂ ਕਦੇ ਵੀ ਦੁਨੀਆਂ ਨੂੰ ਜਿੱਤਣ ਦਾ ਇਰਾਦਾ ਨਹੀਂ ਸੀ ਕੀਤਾ''।

ਰਾਜਨਾਥ ਸਿੰਘ ਨੇ ਕਿਹਾ ਪਰ ਇਸ ਦੇ ਨਾਲ ਹੀ ਸਾਨੂੰ ਭਾਰਤ ਵਿੱਚ ਏਆਈ ਤਕਨਾਲੋਜੀ ਨੂੰ ਹੋਰ ਮਜ਼ਬੂਤ ​​ਕਰਨਾ ਹੋਵੇਗਾ ਤਾਂ ਜੋ ਕੋਈ ਹੋਰ ਦੇਸ਼ ਸਾਡੇ ਉੱਤੇ ਹਾਵੀ ਨਾ ਹੋ ਸਕੇ,"। ਰਾਜਨਾਥ ਸਿੰਘ ਨਵੀਂ ਦਿੱਲੀ ਵਿੱਚ 'ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਡਿਫੈਂਸ' ਵਿਸ਼ੇ 'ਤੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਆਰਮੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ 'ਤੇ ਬੋਲਦਿਆਂ, ਰੱਖਿਆ ਮੰਤਰੀ ਨੇ ਕਿਹਾ, "ਦੇਸ਼ ਭਰ ਵਿੱਚ ਬਹੁਤ ਸਾਰੇ ਡੀਆਰਡੀਓ ਉਦਯੋਗ ਅਕਾਦਮੀ ਕੇਂਦਰ ਸਥਾਪਤ ਕੀਤੇ ਗਏ ਹਨ। ਇਹਨਾਂ ਕੇਂਦਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸੇ ਤਰ੍ਹਾਂ, AI ਐਪਸ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਖੇਤਰ ਦੁਆਰਾ ਅਜਿਹੇ ਕਈ ਯਤਨ ਕੀਤੇ ਜਾ ਰਹੇ ਹਨ।

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵਿਕਾਸ ਮਨੁੱਖੀ ਸਭਿਅਤਾ ਲਈ ਮਹੱਤਵਪੂਰਨ ਹੈ। ਮਨੁੱਖ ਨੇ ਵਿਕਾਸ ਕਰਕੇ ਆਪਣੀ ਉੱਤਮਤਾ ਦਾ ਸਬੂਤ ਦਿੱਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖਤਾ ਦੇ ਵਿਕਾਸ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ।" ਇਸ ਦੌਰਾਨ ਰੱਖਿਆ ਮੰਤਰੀ ਸਿੰਘ ਨੇ ਏਆਈ ਦੁਆਰਾ ਸੰਚਾਲਿਤ 75 ਰੱਖਿਆ ਉਤਪਾਦ ਵੀ ਲਾਂਚ ਕੀਤੇ। ਇਹਨਾਂ 75 ਉਤਪਾਦਾਂ ਵਿੱਚੋਂ ਕੁਝ ਪਹਿਲਾਂ ਹੀ ਹਥਿਆਰਬੰਦ ਬਲਾਂ ਦੁਆਰਾ ਵਰਤੋਂ ਵਿੱਚ ਹਨ। ਜਦਕਿ ਬਾਕੀ ਤਾਇਨਾਤੀ ਦੀ ਪ੍ਰਕਿਰਿਆ ਵਿਚ ਹਨ।

Related Stories

No stories found.
logo
Punjab Today
www.punjabtoday.com