'ਭਾਰਤ ਜੋੜੋ ਯਾਤਰਾ' ਦੌਰਾਨ 9 ਜਨਵਰੀ ਨੂੰ ਰਾਹੁਲ ਨੂੰ ਮਿਲਣਗੇ ਰਾਕੇਸ਼ ਟਿਕੈਤ

2024 ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਰਾਹੁਲ ਨਾਲ ਟਿਕੈਤ ਦੀ ਇਹ ਮੁਲਾਕਾਤ ਬਹੁਤ ਮਹੱਤਵ ਰੱਖਦੀ ਹੈ। ਟਿਕੈਤ ਦੇ ਨਾਲ 10 ਮੈਂਬਰੀ ਵਫ਼ਦ ਰਾਹੁਲ ਗਾਂਧੀ ਨਾਲ ਮੁਲਾਕਾਤ ਕਰੇਗਾ।
'ਭਾਰਤ ਜੋੜੋ ਯਾਤਰਾ' ਦੌਰਾਨ 9 ਜਨਵਰੀ ਨੂੰ ਰਾਹੁਲ ਨੂੰ ਮਿਲਣਗੇ ਰਾਕੇਸ਼ ਟਿਕੈਤ

ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਹੁਣ ਹਰਿਆਣਾ ਵਿਚ ਐਂਟਰੀ ਲੈ ਚੁਕੀ ਹੈ। ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਵਿੱਚ ਇੱਕ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ 9 ਜਨਵਰੀ ਨੂੰ 'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।

ਰਾਹੁਲ ਗਾਂਧੀ ਦੀ ਯਾਤਰਾ ਦੌਰਾਨ ਟਿਕੈਤ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਰਾਹੁਲ ਦੀ ਯਾਤਰਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਸ਼ਾਮਲੀ ਅਤੇ ਬਾਗਪਤ ਦੇ ਰਸਤੇ ਹਰਿਆਣਾ ਪਹੁੰਚੀ, ਪਰ ਟਿਕੈਤ ਉੱਥੇ ਯਾਤਰਾ 'ਚ ਸ਼ਾਮਲ ਨਹੀਂ ਹੋਏ। ਹਾਲਾਂਕਿ ਰਾਹੁਲ ਗਾਂਧੀ ਨੇ ਟਿਕੈਤ ਨੂੰ ਯਾਤਰਾ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਅਜਿਹੇ 'ਚ ਕੁਝ ਕਿਸਾਨਾਂ ਨੇ ਯਾਤਰਾ 'ਚ ਸ਼ਮੂਲੀਅਤ ਕੀਤੀ, ਪਰ ਟਿਕੈਤ ਨੇ ਭਾਕਿਯੂ (ਟਿਕੈਤ) ਦੇ ਅਹੁਦੇਦਾਰਾਂ ਨੂੰ ਯਾਤਰਾ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

ਭਾਕਿਯੂ (ਟਿਕੈਤ) ਦੇ ਬੈਨਰ ਹੇਠ 9 ਜਨਵਰੀ ਨੂੰ ਰਾਕੇਸ਼ ਟਿਕੈਤ ਕਾਂਗਰਸ ਸ਼ਾਸਤ ਰਾਜਾਂ ਵਿੱਚ ਕਿਸਾਨਾਂ ਦੇ ਮੁੱਦੇ 'ਤੇ ਰਾਹੁਲ ਨਾਲ ਗੱਲਬਾਤ ਕਰਨਗੇ। ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ, ਇਸ ਲਈ ਇੱਥੇ ਕਿਸਾਨਾਂ ਦੀ ਗੱਲ ਹੋਵੇਗੀ। ਸੇਬ ਦੇ ਬਾਗਾਂ ਦੇ ਕਿਸਾਨਾਂ ਲਈ ਸਬਸਿਡੀ ਦਾ ਮੁੱਦਾ ਉਠਾਇਆ ਜਾਵੇਗਾ। ਇੱਥੇ ਕਿਸਾਨਾਂ ਨੂੰ ਛੋਟੀ ਖੇਤੀ ਮਸ਼ੀਨਰੀ 'ਤੇ ਸਰਕਾਰ ਵੱਲੋਂ ਸਬਸਿਡੀ ਦੇਣ ਦੀ ਗੱਲ ਵੀ ਕੀਤੀ ਜਾਵੇਗੀ।

ਹਿਮਾਚਲ ਪ੍ਰਦੇਸ਼ ਦੇ ਕੁਝ ਮੈਦਾਨੀ ਇਲਾਕਿਆਂ ਵਿੱਚ ਵੀ ਗੰਨਾ ਉਗਾਇਆ ਜਾਂਦਾ ਹੈ, ਪਰ ਇੱਥੇ ਕੋਈ ਖੰਡ ਮਿੱਲ ਨਹੀਂ ਹੈ। ਇਸ ਲਈ ਇਨ੍ਹਾਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਪਾਉਂਟਾ ਸਾਹਿਬ ਰਾਹੀਂ ਮੈਦਾਨੀ ਇਲਾਕਿਆਂ ਵਿੱਚ ਭੇਜਣੀਆਂ ਪੈਂਦੀਆਂ ਹਨ, ਜਿਸ ਕਾਰਨ ਖ਼ਰਚਾ ਜ਼ਿਆਦਾ ਹੁੰਦਾ ਹੈ। ਇਸੇ ਤਰ੍ਹਾਂ ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਵੀ ਕਾਂਗਰਸ ਦੀਆਂ ਸਰਕਾਰਾਂ ਹਨ। ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਮੰਗ ਕੀਤੀ ਜਾਵੇਗੀ। ਹਰਿਆਣਾ ਵਿੱਚ ਵੀ ਇਸ ਵੇਲੇ ਗੰਨਾ ਕਿਸਾਨਾਂ ਦਾ ਮੁੱਦਾ ਗਰਮ ਹੈ। ਇਸ ਲਈ ਇੱਥੇ ਇਹ ਮੁੱਦਾ ਵੀ ਰਾਹੁਲ ਦੇ ਸਾਹਮਣੇ ਉਠਾਇਆ ਜਾਵੇਗਾ।

2024 ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਰਾਹੁਲ ਨਾਲ ਟਿਕੈਤ ਦੀ ਇਹ ਮੁਲਾਕਾਤ ਬਹੁਤ ਮਹੱਤਵ ਰੱਖਦੀ ਹੈ। ਜੇਕਰ ਇਨ੍ਹਾਂ ਮੁੱਦਿਆਂ 'ਤੇ ਕੋਈ ਸਮਝੌਤਾ ਹੁੰਦਾ ਹੈ ਤਾਂ ਅੱਗੇ ਚਰਚਾ ਕੀਤੀ ਜਾਵੇਗੀ, ਨਹੀਂ ਤਾਂ ਨਹੀਂ। ਟਿਕੈਤ ਦੇ ਨਾਲ 10 ਮੈਂਬਰੀ ਵਫ਼ਦ ਰਾਹੁਲ ਗਾਂਧੀ ਨਾਲ ਮੁਲਾਕਾਤ ਕਰੇਗਾ।

ਇਸ ਦੌਰਾਨ ਕੇਂਦਰ ਸਰਕਾਰ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਵਾਅਦੇ 'ਤੇ ਵੀ ਚਰਚਾ ਕੀਤੀ ਜਾਵੇਗੀ। ਕਿਸਾਨ ਅੰਦੋਲਨ ਹਰਿਆਣਾ ਦੀ ਧਰਤੀ 'ਤੇ ਹੋਇਆ ਸੀ। ਇਸ ਲਈ ਇਹ ਹਰਿਆਣਾ ਦੇ ਕਿਸਾਨਾਂ ਦੇ ਹਿੱਤ ਵਿੱਚ ਵੀ ਹੋਵੇਗਾ। ਇਸ ਸਮੇਂ ਗੰਨੇ ਦੀ ਕੀਮਤ ਵਧਾਉਣ ਦਾ ਮੁੱਦਾ ਗਰਮ ਹੈ। ਪੰਜਾਬ ਨੇ ਹਰਿਆਣਾ ਨਾਲੋਂ ਵੱਧ ਭਾਅ ਵਧਾ ਦਿੱਤੇ ਹਨ। ਕਾਂਗਰਸ ਨੇ ਇਹ ਮੁੱਦਾ ਵਿਧਾਨ ਸਭਾ 'ਚ ਉਠਾਇਆ ਹੈ, ਪਰ ਸਰਕਾਰ ਲਈ ਗੰਨੇ ਦੀ ਕੀਮਤ 'ਚ ਵਾਧਾ ਕਰਨਾ ਮੁਸ਼ਕਲ ਸਾਬਤ ਹੋ ਰਿਹਾ ਹੈ।

Related Stories

No stories found.
Punjab Today
www.punjabtoday.com