ਟਿਕੈਤ ਸੱਦਾ ਮਿਲਣ ਤੋਂ ਬਾਅਦ ਵੀ ਰਾਹੁਲ ਗਾਂਧੀ ਦੀ ਯਾਤਰਾ 'ਚ ਨਹੀਂ ਪਹੁੰਚੇ

ਰਾਕੇਸ਼ ਟਿਕੈਤ ਨੇ ਸਪੱਸ਼ਟ ਕਿਹਾ ਹੈ, ਕਿ ਕਿਸਾਨ ਯੂਨੀਅਨ ਦੇ ਵਰਕਰ ਜੇਕਰ ਚਾਹੁਣ ਤਾਂ 'ਭਾਰਤ ਜੋੜੋ ਯਾਤਰਾ' ਵਿੱਚ ਸ਼ਾਮਲ ਹੋ ਸਕਦੇ ਹਨ, ਪਰ ਪਾਰਟੀ ਦੇ ਅਹੁਦੇਦਾਰ ਯਾਤਰਾ ਵਿੱਚ ਸ਼ਾਮਲ ਨਹੀਂ ਹੋਣਗੇ।
ਟਿਕੈਤ ਸੱਦਾ ਮਿਲਣ ਤੋਂ ਬਾਅਦ ਵੀ ਰਾਹੁਲ ਗਾਂਧੀ ਦੀ ਯਾਤਰਾ 'ਚ ਨਹੀਂ ਪਹੁੰਚੇ

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਬ੍ਰੇਕ ਤੋਂ ਬਾਅਦ 3 ਜਨਵਰੀ ਨੂੰ ਫੇਰ ਦੋਬਾਰਾ ਸ਼ੁਰੂ ਹੋ ਗਈ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਉੱਤਰ ਪ੍ਰਦੇਸ਼ ਵਿੱਚ ਦਾਖਲ ਹੋ ਗਈ ਹੈ। ਬੁੱਧਵਾਰ ਨੂੰ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ, ਪਰ ਅਜੇ ਤੱਕ ਵਿਰੋਧੀ ਧਿਰ ਦਾ ਇਕ ਵੀ ਨੇਤਾ ਉਨ੍ਹਾਂ ਨਾਲ ਨਹੀਂ ਜੁੜਿਆ ਹੈ।

ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਵੀ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਖਬਰ ਸੀ ਕਿ ਟਿਕੈਤ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਣਗੇ, ਪਰ ਹੁਣ ਉਨ੍ਹਾਂ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਕਿਸਾਨ ਯੂਨੀਅਨ ਦੇ ਵਰਕਰ ਜੇਕਰ ਚਾਹੁਣ ਤਾਂ 'ਭਾਰਤ ਜੋੜੋ ਯਾਤਰਾ' ਵਿੱਚ ਸ਼ਾਮਲ ਹੋ ਸਕਦੇ ਹਨ, ਪਰ ਪਾਰਟੀ ਦੇ ਅਹੁਦੇਦਾਰ ਯਾਤਰਾ ਵਿੱਚ ਸ਼ਾਮਲ ਨਹੀਂ ਹੋਣਗੇ।

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਉੱਤਰ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਗਾਜ਼ੀਆਬਾਦ, ਸ਼ਾਮਲੀ ਅਤੇ ਬਾਗਪਤ ਵਿੱਚੋਂ ਲੰਘ ਰਹੀ ਹੈ। ਤਿੰਨੋਂ ਜ਼ਿਲ੍ਹੇ ਪੱਛਮੀ ਉੱਤਰ ਪ੍ਰਦੇਸ਼ ਦੇ ਉਹ ਖੇਤਰ ਹਨ, ਜਿੱਥੇ ਰਾਕੇਸ਼ ਟਿਕੈਤ ਦਾ ਕਾਫ਼ੀ ਪ੍ਰਭਾਵ ਹੈ। ਕਿਸਾਨ ਅੰਦੋਲਨ ਦੌਰਾਨ ਵੀ ਇਹ ਖੇਤਰ ਬਹੁਤ ਸਰਗਰਮ ਸੀ। ਅਜਿਹੇ 'ਚ ਰਾਕੇਸ਼ ਟਿਕੈਤ ਦਾ ਕਾਂਗਰਸ ਦੀ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਣਾ ਇਕ ਮਹੱਤਵਪੂਰਨ ਪ੍ਰੋਗਰਾਮ ਹੋਣਾ ਸੀ, ਪਰ ਬੁੱਧਵਾਰ ਨੂੰ ਟਿਕੈਤ ਨੇ ਸਾਫ ਕਿਹਾ ਕਿ ਉਨ੍ਹਾਂ ਨੂੰ ਸੱਦਾ-ਪੱਤਰ ਮਿਲ ਰਹੇ ਹਨ, ਪਰ ਉਹ ਯਾਤਰਾ 'ਚ ਹਿੱਸਾ ਨਹੀਂ ਲੈਣਗੇ।

ਇੰਨਾ ਹੀ ਨਹੀਂ ਟਿਕੈਤ ਨੇ ਕਿਹਾ ਕਿ ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਉੱਪਰ ਦਾ ਕੋਈ ਵੀ ਵਰਕਰ 'ਭਾਰਤ ਜੋੜੋ ਯਾਤਰਾ' 'ਤੇ ਨਹੀਂ ਜਾਵੇਗਾ। ਬਾਕੀ ਵਰਕਰਾਂ ਲਈ ਛੋਟ ਹੈ ਕਿ ਉਹ ਸ਼ਾਮਲ ਹੋ ਸਕਦੇ ਹਨ। ਜਦੋਂ ਰਾਕੇਸ਼ ਟਿਕੈਤ ਨੂੰ ਪੁੱਛਿਆ ਗਿਆ ਕਿ ਉਹ 'ਭਾਰਤ ਜੋੜੋ ਯਾਤਰਾ' ਵਿੱਚ ਕਿਉਂ ਸ਼ਾਮਲ ਨਹੀਂ ਹੋ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਇੱਕ ਗੈਰ-ਸਿਆਸੀ ਸੰਗਠਨ ਹੈ ਅਤੇ ਸਾਡੀ ਪਾਰਟੀ ਵਿੱਚ ਕਈ ਵਿਚਾਰਧਾਰਾ ਵਾਲੇ ਲੋਕ ਹਨ। ਅਸੀਂ ਯਾਤਰਾ 'ਤੇ ਨਹੀਂ ਜਾ ਰਹੇ, ਪਰ ਪਾਰਟੀ 'ਚ ਕੋਈ ਅਜਿਹਾ ਵਿਅਕਤੀ ਹੋ ਸਕਦਾ ਹੈ, ਜੋ ਕਿਸਾਨ ਸੰਗਠਨ 'ਚ ਵੀ ਹੈ ਅਤੇ ਯਾਤਰਾ 'ਤੇ ਵੀ ਜਾਣਾ ਚਾਹੁੰਦਾ ਹੈ।

ਕਿਹਾ ਜਾ ਰਿਹਾ ਹੈ ਕਿ ਟਿਕੈਤ ਕਾਂਗਰਸ ਦੀ ਇਸ ਯਾਤਰਾ ਵਿੱਚ ਸ਼ਾਮਲ ਹੋ ਕੇ ਕਿਸਾਨ ਅੰਦੋਲਨ ਦਾ ਸਿਆਸੀਕਰਨ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕਈ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਹੈ, ਜਿੱਥੇ ਉਹ ਉਨ੍ਹਾਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਯੂਪੀ ਚੋਣਾਂ ਤੋਂ ਪਹਿਲਾਂ ਟਿਕੈਤ ਦਾ ਨਾਂ ਅਖਿਲੇਸ਼ ਯਾਦਵ ਨਾਲ ਜੋੜਿਆ ਜਾ ਰਿਹਾ ਸੀ, ਕਿ ਉਹ ਸਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਟਿਕੈਤ ਨੇ ਖੁੱਲ੍ਹ ਕੇ ਭਾਜਪਾ ਦੇ ਖਿਲਾਫ ਸਪਾ ਦਾ ਸਾਥ ਨਹੀਂ ਦਿੱਤਾ।

Related Stories

No stories found.
Punjab Today
www.punjabtoday.com