ਐੱਮਐੱਸਪੀ ਮੁੱਦਾ ਅਜੇ ਵੀ ਲਟਕਿਆ,ਟਿਕੈਤ ਨੇ ਸਰਕਾਰ ਦੀ ਨੀਅਤ ਤੇ ਚੁੱਕੇ ਸਵਾਲ

ਬੀਕੇਯੂ ਆਗੂ ਨੇ ਸੋਸ਼ਲ ਮੀਡੀਆ 'ਤੇ ਬੈਂਕਾਂ ਦੇ ਨਿੱਜੀਕਰਨ ਨੂੰ ਲੈ ਕੇ ਬੈਂਕਿੰਗ ਪੇਸ਼ੇਵਰਾਂ ਦੀ ਦੋ-ਰੋਜ਼ਾ ਦੇਸ਼ ਵਿਆਪੀ ਹੜਤਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਐੱਮਐੱਸਪੀ ਮੁੱਦਾ ਅਜੇ ਵੀ ਲਟਕਿਆ,ਟਿਕੈਤ ਨੇ ਸਰਕਾਰ ਦੀ ਨੀਅਤ ਤੇ ਚੁੱਕੇ ਸਵਾਲ

ਕਿਸਾਨ ਅੰਦੋਲਨ ਦੇ ਵਡੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ ਹੈ। ਦੇਸ਼ ਵਿਚ ਕਿਸਾਨ ਅੰਦੋਲਨ ਖਤਮ ਹੋਣ ਦੇ ਬਾਵਜੂਦ ਵੀ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਐੱਮ.ਐੱਸ.ਪੀ.ਦੀ ਮੰਗ ਹਜੇ ਤਕ ਪੂਰੀ ਨਹੀਂ ਹੋਈ ਹੈ।ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਮੁਜ਼ੱਫਰਨਗਰ 'ਚ ਕਿਹਾ ਕਿ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦਾ ਵੱਡਾ ਮੁੱਦਾ ਲਟਕਿਆ ਹੋਇਆ ਹੈ।ਉਨ੍ਹਾਂ ਨੇ ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀਆਂ 'ਤੇ ਵੀ ਸਵਾਲ ਚੁੱਕੇ ਹਨ।

ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਕੌਮੀ ਬੁਲਾਰੇ ਨੇ ਦਿੱਲੀ ਸਰਹੱਦ 'ਤੇ ਗਾਜ਼ੀਪੁਰ 'ਚ 383 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਘਰ ਵਾਪਸੀ 'ਤੇ ਕੇਂਦਰ 'ਤੇ ਆਪਣਾ ਹਮਲਾ ਜਾਰੀ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ਅਤੇ ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਕਿਸਾਨਾਂ ਦੇ ਲਗਾਤਾਰ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਸੰਸਦ ਦੁਆਰਾ ਤਿੰਨ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ।

ਬੀਕੇਯੂ ਕਿਸਾਨ ਸਮੂਹ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਹਿੱਸਾ ਹੈ, ਜਿਸਨੇ ਨਵੰਬਰ 2020 ਵਿੱਚ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਸ਼ੁਰੂ ਹੋਏ ਅਤੇ ਪਿਛਲੇ ਹਫਤੇ ਖਤਮ ਹੋਏ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ।ਮੁਜ਼ੱਫਰਨਗਰ ਵਿੱਚ ਸਰਵ-ਖਾਪ ਹੈੱਡਕੁਆਰਟਰ ਸੋਰਮ ਪਿੰਡ ਵਿੱਚ ਅੱਧੀ ਰਾਤ ਤੋਂ ਬਾਅਦ ਇੱਕ ਭੀੜ ਨੂੰ ਸੰਬੋਧਨ ਕਰਦਿਆਂ, ਟਿਕੈਤ ਨੇ ਕਿਹਾ, “ਐਮਐਸਪੀ ਦਾ ਮੁੱਦਾ ਦੇਸ਼ ਵਿੱਚ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। MSP ਮਿਲਣ ਨਾਲ ਵੱਡੀ ਰਾਹਤ ਮਿਲੇਗੀ।“ਫਸਲਾਂ ਜਾਂ ਖੇਤਾਂ ਨਾਲ ਕੋਈ ਸਮੱਸਿਆ ਨਹੀਂ ਹੈ।

ਟਿਕੈਤ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਖੇਤਾਂ ਵਿੱਚ ਮਿਹਨਤ ਕਰਕੇ ਫ਼ਸਲਾਂ ਪੈਦਾ ਕਰੋ, ਤੁਹਾਡੇ ਵੱਲੋਂ ਕੋਈ ਕਮੀ ਨਹੀਂ ਹੈ। ਜੇਕਰ ਕੋਈ ਕਮੀ ਹੈ ਤਾਂ ਉਹ ਸਰਕਾਰਾਂ ਦੀ ਹੈ। ਦੇਸ਼ ਦੇ ਕਿਸਾਨ ਅਤੇ ਨੌਜਵਾਨ ਇਸ ਗੱਲ ਨੂੰ ਹੁਣ ਸਮਝ ਚੁੱਕੇ ਹਨ।ਬੀਕੇਯੂ ਆਗੂ ਨੇ ਸੋਸ਼ਲ ਮੀਡੀਆ 'ਤੇ ਬੈਂਕਾਂ ਦੇ ਨਿੱਜੀਕਰਨ ਨੂੰ ਲੈ ਕੇ ਬੈਂਕਿੰਗ ਪੇਸ਼ੇਵਰਾਂ ਦੀ ਦੋ-ਰੋਜ਼ਾ ਦੇਸ਼ ਵਿਆਪੀ ਹੜਤਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ । ਰਾਕੇਸ਼ ਟਿਕੈਤ ਨੇ ਕਿਹਾ ਕਿ “ਮੈਂ ਬੈਂਕਰਾਂ ਦੀ ਦੋ ਦਿਨ ਦੀ ਹੜਤਾਲ ਦਾ ਪੂਰਾ ਸਮਰਥਨ ਕਰਦਾ ਹਾਂ। ਮੈਂ ਦੇਸ਼ ਵਾਸੀਆਂ ਨੂੰ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਇਸ ਲੜਾਈ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕਰਦਾ ਹਾਂ।

Related Stories

No stories found.
logo
Punjab Today
www.punjabtoday.com