ਆਸਕਰ ਐਵਾਰਡ ਜਿੱਤਣ ਤੋਂ ਬਾਅਦ ਰਾਮ ਚਰਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਰਾਮ ਚਰਨ ਨੇ ਆਪਣੇ ਪਿਤਾ ਅਤੇ ਅਦਾਕਾਰ ਚਿਰੰਜੀਵੀ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਰਾਮ ਚਰਨ ਦੇ ਚਿਹਰੇ 'ਤੇ ਇਕ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲ ਰਹੀ ਸੀ।
ਆਸਕਰ ਐਵਾਰਡ ਜਿੱਤਣ ਤੋਂ ਬਾਅਦ ਰਾਮ ਚਰਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

RRR ਦੇ ਗਾਣੇ ਨੇ ਆਸਕਰ ਜਿੱਤ ਕੇ ਧਮਾਲ ਮਚਾ ਦਿਤਾ ਹੈ ਅਤੇ ਭਾਰਤ 'ਚ ਖੁਸ਼ੀ ਦੀ ਲਹਿਰ ਹੈ। ਆਸਕਰ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ, ਟੀਮ RRR ਟੀਮ ਭਾਰਤ ਵਿੱਚ ਵਾਪਸ ਆ ਗਈ ਹੈ ਅਤੇ ਜਿੱਤ ਦਾ ਜਸ਼ਨ ਮਨਾ ਰਹੀ ਹੈ। ਐਸਐਸ ਰਾਜਾਮੌਲੀ ਦੁਆਰਾ ਨਿਰਦੇਸ਼ਤ ਫਿਲਮ ਦੇ ਮੁੱਖ ਕਿਰਦਾਰਾਂ ਵਿੱਚੋਂ ਇੱਕ ਰਾਮ ਚਰਨ ਸਿੱਧੇ ਦਿੱਲੀ ਪਹੁੰਚ ਗਏ।

ਰਾਮ ਚਰਨ ਨੇ ਆਪਣੇ ਪਿਤਾ ਅਤੇ ਅਦਾਕਾਰ ਚਿਰੰਜੀਵੀ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਚਿਰੰਜੀਵੀ ਨੇ ਮੰਤਰੀ ਨੂੰ ਰਵਾਇਤੀ ਰੇਸ਼ਮ ਵਾਲਾ ਸ਼ਾਲ ਭੇਟ ਕੀਤਾ, ਜਦੋਂ ਕਿ 'ਆਰਆਰਆਰ' ਅਦਾਕਾਰ ਰਾਮ ਚਰਨ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਇਸ ਤੋਂ ਬਾਅਦ ਅਮਿਤ ਸ਼ਾਹ ਨੇ ਰਾਮ ਚਰਨ ਨੂੰ ਹਾਰਦਿਕ ਵਧਾਈ ਸੰਦੇਸ਼ ਦਿੱਤਾ ਅਤੇ ਉਨ੍ਹਾਂ ਨੂੰ ਲਾਲ ਰੇਸ਼ਮੀ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ।

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ 'ਤੇ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, ਭਾਰਤੀ ਸਿਨੇਮਾ ਦੇ ਦੋ ਦਿੱਗਜ ਕਲਾਕਾਰ। ਤੇਲਗੂ ਫਿਲਮ ਉਦਯੋਗ ਨੇ ਭਾਰਤ ਦੀ ਸੰਸਕ੍ਰਿਤੀ ਅਤੇ ਅਰਥਵਿਵਸਥਾ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਰਾਮ ਚਰਨ ਨੂੰ ਆਸਕਰ ਜਿੱਤਣ 'ਤੇ ਵਧਾਈ। ਗੀਤ ਨਾਟੂ ਨਾਟੂ ਅਤੇ 'ਆਰਆਰਆਰ' ਦੀ ਸਫਲਤਾ।" ਚਿਰੰਜੀਵੀ ਨੇ ਚਿੱਟੇ ਕੱਪੜੇ ਪਾਏ ਹੋਏ ਸਨ, ਜਦੋਂਕਿ ਰਾਮ ਚਰਨ ਕਾਲੇ ਰੰਗ ਵਿੱਚ ਨਜ਼ਰ ਆਏ।

ਦਿੱਲੀ ਏਅਰਪੋਰਟ 'ਤੇ ਪ੍ਰਸ਼ੰਸਕਾਂ ਨੇ ਰਾਮ ਚਰਨ ਦਾ ਸ਼ਾਨਦਾਰ ਸਵਾਗਤ ਕੀਤਾ। ਲਾਸ ਏਂਜਲਸ ਵਿੱਚ 95ਵੇਂ ਅਕੈਡਮੀ ਅਵਾਰਡ ਵਿੱਚ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਜਿੱਤਣ ਤੋਂ ਬਾਅਦ, ਉਹ ਭਾਰਤ ਪਰਤ ਆਏ ਹਨ । ਰਾਮ ਚਰਨ ਦੇ ਚਿਹਰੇ 'ਤੇ ਇਕ ਵੱਖਰੀ ਹੀ ਕੁਸ਼ੀ ਦੇਖਣ ਨੂੰ ਮਿਲ ਰਹੀ ਹੈ। ਏਅਰਪੋਰਟ ਤੋਂ ਬਾਹਰ ਨਿਕਲਦੇ ਹੀ ਰਾਮ ਚਰਨ ਨੇ ਪ੍ਰਸ਼ੰਸਕਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਅਤੇ ਆਪਣੀ ਕਾਰ ਵੱਲ ਚੱਲ ਪਏ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਉਪਾਸਨਾ ਵੀ ਨਜ਼ਰ ਆਈ। ਅਦਾਕਾਰ ਨੇ ਆਪਣੀ ਕਾਰ ਦੀ ਸਨਰੂਫ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ।

ਰਾਮ ਚਰਨ ਨੇ ‘ਨਾਟੁ ਨਾਟੁ ਨੂੰ ਭਾਰਤ ਦੇ ਲੋਕਾਂ ਦਾ ਗੀਤ ਦੱਸਿਆ। ਮੈਂ RRR ਨੂੰ ਦੇਖਣ ਅਤੇ 'ਨਾਟੂ ਨਾਟੂ' ਨੂੰ ਸੁਪਰਹਿੱਟ ਬਣਾਉਣ ਲਈ ਭਾਰਤ ਦੇ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮੀ ਹਿੱਸਿਆਂ ਦੇ ਸਾਰੇ ਪ੍ਰਸ਼ੰਸਕਾਂ ਅਤੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।

Related Stories

No stories found.
logo
Punjab Today
www.punjabtoday.com