ਰਾਮ ਰਹੀਮ ਨੇ ਕਿਹਾ ਮੈਂ ਜੇਲ 'ਚ ਤਪੱਸਿਆ ਕਰਦਾ, ਇਸ ਲਈ ਮੇਰੇ ਚਿਹਰੇ ਤੇ ਨੂਰ

ਰਾਮ ਰਹੀਮ ਨੇ ਕਿਹਾ ਕਿ ਹੱਡੀਆਂ ਦੇ ਕਾਰਨ, ਰੁੱਖ ਬਹੁਤ ਤੇਜ਼ੀ ਨਾਲ ਵਧੇਗਾ ਅਤੇ ਪ੍ਰਦੂਸ਼ਣ ਨੂੰ ਖਤਮ ਕਰੇਗਾ, ਇਹ ਆਤਮਾ ਲਈ ਵੀ ਚੰਗਾ ਅਤੇ ਪਰਿਵਾਰ ਲਈ ਵੀ ਚੰਗਾ ਹੋਵੇਗਾ।
ਰਾਮ ਰਹੀਮ ਨੇ ਕਿਹਾ ਮੈਂ ਜੇਲ 'ਚ ਤਪੱਸਿਆ ਕਰਦਾ, ਇਸ ਲਈ ਮੇਰੇ ਚਿਹਰੇ ਤੇ ਨੂਰ

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ 'ਚ 40 ਦਿਨਾਂ ਦੀ ਪੈਰੋਲ 'ਤੇ ਰਿਹਾ ਹੈ। ਇੱਥੇ ਉਹ ਲਗਾਤਾਰ ਸਤਿਸੰਗ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਸਤਿਸੰਗ ਦੌਰਾਨ ਪ੍ਰੇਮੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਪ੍ਰੇਮੀਆਂ ਨੇ ਰਾਮ ਰਹੀਮ ਨੂੰ ਕਿਹਾ ਕਿ ਤੁਹਾਨੂੰ ਜੇਲ੍ਹ ਵਿੱਚ ਹੀ ਰਹਿਣਾ ਪਿਆ ਫਿਰ ਵੀ ਚਿਹਰੇ 'ਤੇ ਝੁਰੜੀਆਂ ਨਜ਼ਰ ਨਹੀਂ ਆਉਂਦੀਆਂ।

ਇਸ 'ਤੇ ਰਾਮ ਰਹੀਮ ਨੇ ਜਵਾਬ ਦਿੱਤਾ ਕਿ ਜਿਨ੍ਹਾਂ 'ਤੇ ਰਾਮ ਦਾ ਨਾਮ ਹੈ, ਉਹ ਵਿਅਕਤੀ ਜੋ ਭਗਵਾਨ ਦੀ ਪੂਜਾ ਕਰਦਾ ਹੈ, ਉਹ ਜਿੱਥੇ ਵੀ ਹੋਵੇ, ਹਰ ਜਗ੍ਹਾ ਰਾਮ ਦਾ ਸਥਾਨ ਹੈ। ਉਸ ਦਾ ਕੰਮ ਭਗਤੀ ਕਰਨਾ ਹੁੰਦਾ, ਤਪੱਸਿਆ ਕਰਨ ਤੋਂ ਬਾਅਦ ਮਨੁੱਖ ਦਾ ਚਿਹਰਾ ਮੁਰਝਾਦਾ ਨਹੀਂ, ਸਗੋਂ ਉਸ ਵਿਚ ਰੌਸ਼ਨੀ ਆ ਜਾਂਦੀ ਹੈ। ਤੁਸੀਂ ਲੋਕ ਇਹ ਕੋਸ਼ਿਸ਼ ਕਰੋ, ਸੰਤ-ਮਹਾਤਮਾ ਲੰਬੇ ਸਮੇਂ ਤੋਂ ਕਰਦੇ ਆ ਰਹੇ ਹੋ। ਸਾਡੇ ਸਾਧੂ ਇਹ ਕਰਦੇ ਰਹੇ ਹਨ। ਰਾਮ ਰਹੀਮ ਨੇ ਕਿਹਾ ਕਿ ਜੋ ਲੋਕ ਅਸਥੀਆਂ ਲੈ ਕੇ ਆਏ ਹਨ, ਉਹ ਇਨ੍ਹਾਂ ਨੂੰ ਆਪਣੇ ਘਰ ਦੇ ਵਿਹੜੇ 'ਚ ਦਫ਼ਨ ਕਰਨ ਜਾਂ ਆਸ਼ਰਮ 'ਚ ਦਫ਼ਨਾ ਕੇ ਉਸ 'ਤੇ ਬੂਟਾ ਲਗਾ ਦੇਣ।

ਅਸੀਂ ਕਈ ਸਾਲਾਂ ਤੋਂ ਇਹ ਨਿਯਮ ਕਰਦੇ ਆ ਰਹੇ ਹਾਂ। ਹੱਡੀਆਂ ਦੇ ਕਾਰਨ, ਰੁੱਖ ਬਹੁਤ ਤੇਜ਼ੀ ਨਾਲ ਵਧੇਗਾ ਅਤੇ ਪ੍ਰਦੂਸ਼ਣ ਨੂੰ ਖਤਮ ਕਰੇਗਾ, ਆਤਮਾ ਲਈ ਚੰਗਾ ਅਤੇ ਪਰਿਵਾਰ ਲਈ ਵੀ ਚੰਗਾ ਹੋਵੇਗਾ। ਅਮਰੀਕਾ ਨੇ ਵੀ ਹੱਡੀਆਂ ਉਪਰ ਰੁੱਖ ਲਾਉਣ ਦਾ ਸਾਡਾ ਨਿਯਮ ਅਪਣਾ ਲਿਆ ਹੈ। ਸਾਨੂੰ ਸਾਧ ਸੰਗਤ ਵੱਲੋਂ ਦੱਸਿਆ ਗਿਆ ਕਿ ਇਹ ਗੱਲ ਉਥੇ ਵੀ ਸ਼ੁਰੂ ਹੋ ਗਈ ਹੈ।

ਰਾਮ ਰਹੀਮ ਨੇ ਕਿਹਾ ਕਿ ਆਮ ਤੌਰ 'ਤੇ ਅਸੀਂ ਸੁਣਦੇ ਹਾਂ, ਕਿ ਜਦੋਂ ਹੋਲੀ ਆਉਂਦੀ ਹੈ ਤਾਂ ਬਹੁਤ ਰੌਲਾ ਪੈਂਦਾ ਹੈ ਕਿ ਪਾਣੀ ਦੀ ਬਰਬਾਦੀ ਨਾ ਕਰੋ। ਪਰ ਕੀ ਤੁਸੀਂ ਕਦੇ ਦੇਖਿਆ ਹੈ ਕਿ ਸ਼ਰਾਬ ਬਣਾਉਣ 'ਚ ਕਿੰਨਾ ਪਾਣੀ ਬਰਬਾਦ ਹੁੰਦਾ ਹੈ। ਚਮੜੇ ਨੂੰ ਧੋਣ ਅਤੇ ਸਾਫ਼ ਕਰਨ ਵਿੱਚ ਕਿੰਨਾ ਪਾਣੀ ਬਰਬਾਦ ਹੁੰਦਾ ਹੈ, ਜਿਸ ਤੋਂ ਜੁੱਤੀਆਂ, ਬੈਗ ਆਦਿ ਬਣਾਏ ਜਾਂਦੇ ਹਨ। ਕਈ ਫੈਕਟਰੀਆਂ ਵਿੱਚ ਪਾਣੀ ਦੀ ਬਰਬਾਦੀ ਹੋ ਰਹੀ ਹੈ, ਪਰ ਇਸ ਵੱਲ ਕਦੇ ਕੋਈ ਧਿਆਨ ਨਹੀਂ ਦਿੰਦਾ, ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਰਾਮ ਰਹੀਮ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਚੰਗੇ ਵਿਚਾਰ ਹਨ ਤਾਂ ਹੀ ਤੁਸੀਂ ਸਮਾਜ ਵਿੱਚ ਹੋ ਰਹੀ ਤਬਾਹੀ ਨੂੰ ਰੋਕ ਸਕੋਗੇ। ਤਦ ਹੀ ਦੇਸ਼ ਦੇ ਰਾਜੇ-ਮਹਾਰਾਜੇ ਤੁਹਾਡੇ ਲਈ ਯੋਜਨਾਵਾਂ ਬਣਾਉਣਗੇ, ਤੁਸੀਂ ਉਸ ਦਾ ਲਾਭ ਵੀ ਉਠਾ ਸਕੋਗੇ। ਪਰ ਜੇ ਤੁਸੀਂ ਬਰਬਾਦੀ 'ਤੇ ਤੁਲੇ ਹੋਏ ਹੋ, ਤਾਂ ਤੁਸੀਂ ਕਿੰਨੀ ਵੀ ਵੱਡੀ ਯੋਜਨਾ ਬਣਾ ਲਓ, ਵਿਸ਼ਵਾਸ ਕਰੋ, ਇਸਦਾ ਕੋਈ ਫਾਇਦਾ ਨਹੀਂ ਹੈ, ਤੁਸੀਂ ਉਨ੍ਹਾਂ ਦਾ ਫਾਇਦਾ ਨਹੀਂ ਉਠਾ ਸਕੋਗੇ।

Related Stories

No stories found.
logo
Punjab Today
www.punjabtoday.com