'ਵਾਸਤੂ ਅਪਾਰਟਮੈਂਟ' 'ਚ ਪੰਜਾਬੀ ਰਿਵਾਜਾਂ ਨਾਲ ਆਲੀਆ-ਰਣਬੀਰ ਦਾ ਹੋਵੇਗਾ ਵਿਆਹ

ਆਲੀਆ-ਰਣਬੀਰ ਦੇ ਵਿਆਹ ਲਈ 'ਵਾਸਤੂ ਅਪਾਰਟਮੈਂਟ' ਤੋਂ ਇਲਾਵਾ 'ਕ੍ਰਿਸ਼ਨਾ ਰਾਜ' ਬੰਗਲਾ, 'ਆਰ ਕੇ ਸਟੂਡੀਓ' ਨੂੰ ਵੀ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ।
'ਵਾਸਤੂ ਅਪਾਰਟਮੈਂਟ' 'ਚ ਪੰਜਾਬੀ ਰਿਵਾਜਾਂ ਨਾਲ ਆਲੀਆ-ਰਣਬੀਰ ਦਾ ਹੋਵੇਗਾ ਵਿਆਹ

ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ ਯਾਨੀ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਮੁੰਬਈ ਦੇ ਪਾਲੀ ਹਿੱਲ ਸਥਿਤ ਘਰ 'ਵਾਸਤੂ ਅਪਾਰਟਮੈਂਟ' 'ਚ ਦੋਵੇਂ ਪੰਜਾਬੀ ਰੀਤੀ-ਰਿਵਾਜਾਂ ਮੁਤਾਬਕ ਦੁਪਹਿਰ 2:30 ਤੋਂ 4:00 ਵਜੇ ਤੱਕ ਸੱਤ ਫੇਰੇ ਲੈਣਗੇ।

ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਿਪੋਰਟਾਂ ਅਨੁਸਾਰ ਹਲਦੀ-ਚੂੜਾ ਸਮਾਰੋਹ ਅਤੇ ਕੁਲ ਦੇਵਤਾ ਦੀ ਪੂਜਾ ਵਰਗੀਆਂ ਸਾਰੀਆਂ ਰਸਮਾਂ ਅੱਜ ਸ਼ੁਰੂ ਹੋ ਜਾਣਗੀਆਂ। ਖਬਰਾਂ ਮੁਤਾਬਕ ਅੱਜ ਰਣਬੀਰ ਕਪੂਰ ਦੀ ਬਾਰਾਤ ਨਿਕਲੇਗੀ , ਜੋ ਕਿ ਕ੍ਰਿਸ਼ਨਾ ਰਾਜ ਬੰਗਲੇ ਤੋਂ ਹੁੰਦਾ ਹੋਇਆ 'ਵਾਸਤੂ ਅਪਾਰਟਮੈਂਟ' ਪਹੁੰਚੇਗਾ।

ਇਸ ਦੇ ਲਈ ਦੋਹਾਂ ਘਰਾਂ ਦੇ ਵਿਚਕਾਰਲੇ ਰਸਤੇ ਨੂੰ ਦਰੱਖਤਾਂ 'ਤੇ ਲਾਈਟਾਂ ਲਗਾ ਕੇ ਸਜਾਇਆ ਗਿਆ ਹੈ। ਜਿਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜੋੜੇ ਦੇ ਵਿਆਹ ਦੀਆਂ ਰਸਮਾਂ ਮੰਗਲਵਾਰ (13 ਅਪ੍ਰੈਲ) ਤੋਂ ਸ਼ੁਰੂ ਹੋ ਗਈਆਂ ਸਨ। ਰਣਬੀਰ-ਆਲੀਆ ਦੀ ਮਹਿੰਦੀ ਸੈਰੇਮਨੀ 'ਵਾਸਤੂ ਅਪਾਰਟਮੈਂਟ' 'ਚ ਹੀ ਹੋਈ।

ਇਸ ਤੋਂ ਬਾਅਦ ਰਣਬੀਰ ਦੀ ਮਾਂ ਨੀਤੂ ਕਪੂਰ ਨੇ ਵਿਆਹ ਦੀ ਤਰੀਕ ਦਾ ਐਲਾਨ ਕੀਤਾ। ਨੀਤੂ ਕਪੂਰ ਅਤੇ ਰਣਬੀਰ ਦੀ ਭੈਣ ਰਿਧੀਮਾ ਨੇ ਘਰ ਦੇ ਬਾਹਰ ਪਾਪਰਾਜ਼ੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵਿਆਹ 14 ਅਪ੍ਰੈਲ ਨੂੰ 'ਵਾਸਤੂ ਅਪਾਰਟਮੈਂਟ' 'ਚ ਹੋਵੇਗਾ। ਜੋੜੇ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਜਿਵੇਂ ਕਿ ਹਲਦੀ, ਸੰਗੀਤ ਅਤੇ ਵਿਆਹ ਵਿੱਚ ਸਿਰਫ ਉਨ੍ਹਾਂ ਦੇ ਪਰਿਵਾਰਕ ਮੈਂਬਰ, ਨਜ਼ਦੀਕੀ ਦੋਸਤ ਅਤੇ ਕੁਝ ਮਸ਼ਹੂਰ ਲੋਕ ਸ਼ਾਮਲ ਹੋਣਗੇ।

ਦੱਸਿਆ ਜਾ ਰਿਹਾ ਹੈ ਕਿ ਇਸ ਖਾਸ ਵਿਆਹ 'ਚ ਸਿਰਫ 28 ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਵਿਆਹ ਨੂੰ ਲੈ ਕੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦੀ ਜ਼ਿੰਮੇਵਾਰੀ ਮੁੰਬਈ ਦੀ ਸਰਵੋਤਮ ਸੁਰੱਖਿਆ ਬਲ '9/11' ਏਜੰਸੀ ਨੂੰ ਦਿੱਤੀ ਗਈ ਹੈ। ਵਾਸਤੂ ਅਪਾਰਟਮੈਂਟ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦੇ ਮੋਬਾਈਲ ਫੋਨਾਂ ਦੇ ਕੈਮਰਿਆਂ ਨੂੰ ਟੇਪ ਲਗਾ ਕੇ ਸੀਲ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਸਮਾਗਮ ਦੀਆਂ ਫੋਟੋਆਂ ਅਤੇ ਵੀਡੀਓਜ਼ ਲੀਕ ਨਾ ਕਰ ਸਕੇ।

ਵਿਆਹ ਵਿੱਚ ਵੀਆਈਪੀ ਮਹਿਮਾਨ ਦੀ ਸੁਰੱਖਿਆ ਅਤੇ ਨਿੱਜਤਾ ਲਈ 250 ਤੋਂ ਵੱਧ ਬਾਊਂਸਰ ਵੀ ਤਾਇਨਾਤ ਕੀਤੇ ਜਾਣਗੇ। ਵਿਆਹ ਲਈ 'ਵਾਸਤੂ ਅਪਾਰਟਮੈਂਟ' ਤੋਂ ਇਲਾਵਾ 'ਕ੍ਰਿਸ਼ਨਾ ਰਾਜ' ਬੰਗਲਾ, 'ਆਰ ਕੇ ਸਟੂਡੀਓ' ਨੂੰ ਵੀ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।

ਕਪੂਰ ਪਰਿਵਾਰ ਖਾਣੇ ਦਾ ਬਹੁਤ ਸ਼ੌਕੀਨ ਹੈ। ਇਹੀ ਕਾਰਨ ਹੈ ਕਿ ਨੀਤੂ ਕਪੂਰ ਨੇ ਆਪਣੇ ਬੇਟੇ ਦੇ ਵਿਆਹ ਲਈ ਦਿੱਲੀ ਅਤੇ ਲਖਨਊ ਤੋਂ ਖਾਸ ਸ਼ੈੱਫ ਹਾਇਰ ਕੀਤੇ ਹਨ। ਵਿਆਹ ਦੇ ਮੇਨੂ ਵਿੱਚ ਕਈ ਤਰ੍ਹਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭੋਜਨ ਹੋਣਗੇ। ਨਾਲ ਹੀ ਦਿੱਲੀ ਦੀ ਸਪੈਸ਼ਲ ਚਾਟ ਦਾ ਕਾਊਂਟਰ ਹੋਵੇਗਾ। ਆਲੀਆ ਸ਼ਾਕਾਹਾਰੀ ਹੈ, ਇਸ ਲਈ ਵਿਆਹ ਵਿੱਚ ਸ਼ਾਕਾਹਾਰੀ ਭੋਜਨ ਦੇ 25 ਕਾਊਂਟਰ ਹੋਣਗੇ।

Related Stories

No stories found.
logo
Punjab Today
www.punjabtoday.com