ਮੁੱਖ ਮਾਸਟਰਮਾਈਂਡ ਫੜਿਆ ਨਾ ਜਾਂਦਾ ਤਾਂ ਮੇਰੇ ਸਿਰ ਕੇਸ ਪਾ ਦੇਣਾ ਸੀ : ਰੰਕਜ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ 'ਚ ਜ਼ਮਾਨਤ 'ਤੇ ਰਿਹਾਅ ਹੋਏ ਸ਼ਿਮਲਾ ਦੇ ਰੰਕਜ ਵਰਮਾ ਨੇ ਪੰਜਾਬ ਅਤੇ ਸ਼ਿਮਲਾ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਹਨ।
ਮੁੱਖ ਮਾਸਟਰਮਾਈਂਡ ਫੜਿਆ ਨਾ ਜਾਂਦਾ ਤਾਂ ਮੇਰੇ ਸਿਰ ਕੇਸ ਪਾ ਦੇਣਾ ਸੀ : ਰੰਕਜ

ਚੰਡੀਗੜ੍ਹ ਯੂਨੀਵਰਸਿਟੀ ਕੇਸ ਵਿੱਚ ਸਭ ਤੋਂ ਪਹਿਲਾ ਰੰਕਜ ਵਰਮਾ ਨੂੰ ਸ਼ਿਮਲਾ ਤੋਂ ਗਿਰਫ਼ਤਾਰ ਕੀਤਾ ਗਿਆ ਸੀ। ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ 'ਚ ਜ਼ਮਾਨਤ 'ਤੇ ਰਿਹਾਅ ਹੋਏ ਸ਼ਿਮਲਾ ਦੇ ਰੰਕਜ ਵਰਮਾ ਨੇ ਪੰਜਾਬ ਅਤੇ ਸ਼ਿਮਲਾ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੇ ਮਾਸਟਰ ਮਾਈਂਡ ਫੌਜੀ ਸੰਜੀਵ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਸਾਰਾ ਦੋਸ਼ ਉਸ ਦੇ ਸਿਰ ਮੜ ਦਿੱਤਾ ਜਾਂਦਾ। ਸੋਮਵਾਰ ਨੂੰ ਸ਼ਿਮਲਾ 'ਚ ਪ੍ਰੈੱਸ ਕਾਨਫਰੰਸ 'ਚ ਰੰਕਜ ਵਰਮਾ ਨੇ ਕਿਹਾ ਕਿ ਜਦੋਂ ਫੌਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਨੇ ਪੁਲਿਸ ਦੇ ਸਾਹਮਣੇ ਮੈਨੂੰ ਬੇਕਸੂਰ ਕਰਾਰ ਦਿੱਤਾ ਸੀ। ਉਸ ਨੇ ਕਿਹਾ ਕਿ ਮੈਂ ਇਸ ਵਿਅਕਤੀ ਨੂੰ ਨਹੀਂ ਜਾਣਦਾ ਅਤੇ ਮੇਰਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸਨੇ ਸਿਰਫ ਮੇਰੀ ਫੇਸਬੁੱਕ ਡੀਪੀ ਵਰਤੀ ਸੀ ।

ਰੰਕਜ ਵਰਮਾ ਨੇ ਦੱਸਿਆ ਕਿ ਉਸ ਨੂੰ 20 ਦਿਨਾਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਮੁਲਜ਼ਮਾਂ ਵਾਂਗ ਸਵਾਲਾਂ ਦੇ ਜਵਾਬ ਦਿੱਤੇ ਗਏ। ਜਦੋਂ ਅਦਾਲਤ ਨੇ ਉਸ ਨੂੰ ਬੇਕਸੂਰ ਮੰਨਿਆ ਤਾਂ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਨੇ ਕਿਹਾ ਕਿ ਬੇਟਾ ਤੇਰੀ ਕਿਸਮਤ ਖਰਾਬ ਸੀ, ਇਸ ਲਈ ਤੂੰ ਜੇਲ੍ਹ ਦੇ ਅੰਦਰ ਆਇਆ ਸੀ। ਅਜਿਹੇ 'ਚ ਸਵਾਲ ਉੱਠ ਰਹੇ ਹਨ ਕਿ ਪੁਲਸ ਨੇ ਇਕ ਬੇਕਸੂਰ ਨੂੰ ਜੇਲ 'ਚ ਕਿਉਂ ਰੱਖਿਆ? ਇੰਨਾ ਹੀ ਨਹੀਂ ਸ਼ਿਮਲਾ ਪੁਲਸ ਨੇ ਵੀ ਬਿਨਾਂ ਜਾਂਚ ਦੇ ਮੈਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ, ਜੋ ਕਿ ਬਿਲਕੁਲ ਗਲਤ ਸੀ। ਰੰਕਜ ਵਰਮਾ ਨੇ ਕਿਹਾ ਕਿ 20 ਦਿਨ ਜੇਲ ਅੰਦਰ ਰਹਿ ਕੇ ਉਹ ਸੋਚਦਾ ਰਿਹਾ ਕਿ ਉਸ ਨੇ ਅਜਿਹਾ ਕੀ ਗੁਨਾਹ ਕੀਤਾ ਹੈ, ਜਿਸ ਲਈ ਉਸ ਨੂੰ ਇੰਨੀ ਭਾਰੀ ਸਜ਼ਾ ਦਿੱਤੀ ਜਾ ਰਹੀ ਹੈ।

ਰੰਕਜ ਵਰਮਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਮੈਂ ਪੁਲਿਸ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ। ਜਿਸ ਤਰ੍ਹਾਂ ਅਦਾਲਤ ਨੇ ਮੈਨੂੰ ਬੇਕਸੂਰ ਕਰਾਰ ਦਿੱਤਾ ਹੈ। ਮੈਂ ਉਸਦਾ ਸਤਿਕਾਰ ਕਰਦਾ ਹਾਂ। ਆਪਣੀ ਜ਼ਮਾਨਤ ਅਰਜ਼ੀ ਵਿਚ ਰੰਕਜ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੇਕਸੂਰ ਦੱਸਿਆ ਸੀ ਅਤੇ ਇਸ ਨੂੰ ਗਲਤ ਪਛਾਣ ਦਾ ਮਾਮਲਾ ਦੱਸਿਆ ਸੀ। ਮੁਲਜ਼ਮ ਵੱਲੋਂ ਫੇਸਬੁੱਕ ਤੋਂ ਚੁੱਕੀ ਗਈ ਉਸ ਦੀ ਡੀਪੀ ਦੀ ਵਰਤੋਂ ਕੀਤੀ ਗਈ ਸੀ।

Related Stories

No stories found.
Punjab Today
www.punjabtoday.com