NDTV 'ਚ ਅਡਾਨੀ:ਰਵੀਸ਼ ਕੁਮਾਰ ਨੇ ਅਸਤੀਫਾ ਦੇਣ ਦੀਆਂ ਚਰਚਾਵਾਂ ਦਾ ਕੀਤਾ ਖੰਡਨ

ਕਈ ਲੋਕਾਂ ਨੇ ਰਵੀਸ਼ ਕੁਮਾਰ ਨੂੰ ਚੰਗਾ ਪੱਤਰਕਾਰ ਕਰਾਰ ਦਿੰਦਿਆਂ ਉਸ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਇਕ ਵਰਗ ਅਜਿਹਾ ਵੀ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਪੁੱਛਿਆ ਹੈ ਕਿ ਰਵੀਸ਼ ਕੁਮਾਰ ਹੁਣ ਕੀ ਕਰੇਗਾ।
NDTV 'ਚ ਅਡਾਨੀ:ਰਵੀਸ਼ ਕੁਮਾਰ ਨੇ ਅਸਤੀਫਾ ਦੇਣ ਦੀਆਂ ਚਰਚਾਵਾਂ ਦਾ ਕੀਤਾ ਖੰਡਨ

ਅਡਾਨੀ ਸਮੂਹ ਨੇ ਮੀਡੀਆ ਸਮੂਹ NDTV 'ਚ 29 ਫੀਸਦੀ ਹਿੱਸੇਦਾਰੀ ਖਰੀਦੀ ਹੈ। ਉਦੋਂ ਤੋਂ ਹੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇੱਥੇ ਤੱਕ ਕਿਆਸ ਲਗਾਏ ਜਾ ਰਹੇ ਹਨ, ਕਿ ਕੰਪਨੀ 'ਤੇ ਅਡਾਨੀ ਗਰੁੱਪ ਦੀ ਪਕੜ ਮਜ਼ਬੂਤ ​​ਹੋਣ ਕਾਰਨ ਮਸ਼ਹੂਰ ਐਂਕਰ ਰਵੀਸ਼ ਕੁਮਾਰ ਵੀ ਟੀਵੀ ਚੈਨਲ ਤੋਂ ਅਸਤੀਫਾ ਦੇ ਸਕਦੇ ਹਨ। ਇਸ ਦੌਰਾਨ ਰਵੀਸ਼ ਕੁਮਾਰ ਨੇ ਖੁਦ ਇਸ਼ਾਰਿਆਂ 'ਚ ਅਜਿਹੀਆਂ ਅਟਕਲਾਂ ਦਾ ਜਵਾਬ ਦਿੱਤਾ।

ਰਵੀਸ਼ ਕੁਮਾਰ ਨੇ ਆਪਣੇ ਹੀ ਅੰਦਾਜ਼ 'ਚ ਟਵੀਟ ਕਰਕੇ ਅਜਿਹੀਆਂ ਅਟਕਲਾਂ ਦਾ ਖੰਡਨ ਕੀਤਾ ਹੈ। ਰਵੀਸ਼ ਕੁਮਾਰ ਨੇ ਲਿਖਿਆ, 'ਸਤਿਕਾਰਯੋਗ ਲੋਕੋ, ਮੇਰਾ ਅਸਤੀਫਾ ਸਿਰਫ ਇਕ ਅਫਵਾਹ ਹੈ, ਇਹ ਤੋਂ ਉਹ ਗੱਲ ਹੋਈ, ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਇੰਟਰਵਿਊ ਦੇਣ ਲਈ ਰਾਜ਼ੀ ਹੋ ਗਏ ਹਨ ਅਤੇ ਅਕਸ਼ੇ ਕੁਮਾਰ ਬੰਬਈ ਅੰਬਾਂ ਦੇ ਨਾਲ ਗੇਟ 'ਤੇ ਮੇਰਾ ਇੰਤਜ਼ਾਰ ਕਰ ਰਹੇ ਹਨ। ਇੰਨਾ ਹੀ ਨਹੀਂ ਰਵੀਸ਼ ਕੁਮਾਰ ਨੇ ਖੁਦ ਨੂੰ ਦੁਨੀਆ ਦਾ ਪਹਿਲਾ ਅਤੇ ਸਭ ਤੋਂ ਮਹਿੰਗਾ ਜ਼ੀਰੋ ਟੀਆਰਪੀ ਐਂਕਰ ਵੀ ਦੱਸਿਆ ਹੈ।

ਰਵੀਸ਼ ਕੁਮਾਰ ਦੇ ਇਸ ਟਵੀਟ ਨੂੰ ਵੱਡੀ ਗਿਣਤੀ ਲੋਕਾਂ ਨੇ ਰੀਟਵੀਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ NDTV ਦਾ ਸ਼ੇਅਰ ਅਡਾਨੀ ਗਰੁੱਪ ਦੇ ਹੱਥਾਂ 'ਚ ਗਿਆ ਹੈ, ਸੋਸ਼ਲ ਮੀਡੀਆ 'ਤੇ ਚਰਚਾ ਦਾ ਦੌਰ ਤੇਜ਼ ਹੋ ਰਿਹਾ ਹੈ। ਵੱਡੀ ਗਿਣਤੀ ਲੋਕ ਮੀਮਜ਼ ਵੀ ਸ਼ੇਅਰ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕਾਂ ਦੀ ਰਾਏ ਵੀ ਵੰਡੀ ਹੋਈ ਦੇਖੀ ਗਈ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਰਵੀਸ਼ ਕੁਮਾਰ ਨੂੰ ਚੰਗਾ ਪੱਤਰਕਾਰ ਕਰਾਰ ਦਿੰਦਿਆਂ ਉਸ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਇਕ ਵਰਗ ਅਜਿਹਾ ਵੀ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਪੁੱਛਿਆ ਹੈ ਕਿ ਰਵੀਸ਼ ਕੁਮਾਰ ਹੁਣ ਕੀ ਕਰੇਗਾ।

ਰਵੀਸ਼ ਕੁਮਾਰ ਦੀ ਇਹ ਪ੍ਰਤੀਕਿਰਿਆ ਉਸ ਦੇ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਰਮਿਆਨ ਆਈ ਹੈ, ਜਿਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹ ਸਪੱਸ਼ਟ ਹੈ ਕਿ ਰਵੀਸ਼ ਕੁਮਾਰ ਫਿਲਹਾਲ ਐਨਡੀਟੀਵੀ ਵਿੱਚ ਹੀ ਰਹਿਣਗੇ। NDTV 'ਚ ਅਡਾਨੀ ਗਰੁੱਪ ਦੀ ਹਿੱਸੇਦਾਰੀ ਦੀ ਖਬਰ ਦੇ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਮੀਮਜ਼ ਵੀ ਘੁੰਮ ਰਹੇ ਹਨ। ਹਾਲਾਂਕਿ ਸ਼ੇਅਰ ਬਾਜ਼ਾਰ 'ਚ ਇਸ ਫੈਸਲੇ ਤੋਂ ਉਤਸ਼ਾਹ ਦੇਖਣ ਨੂੰ ਮਿਲਿਆ ਹੈ। NDTV ਦੇ ਸ਼ੇਅਰਾਂ 'ਚ ਵੱਡਾ ਉਛਾਲ ਆਇਆ ਹੈ। ਮੰਗਲਵਾਰ ਨੂੰ NDTV ਦਾ ਸਟਾਕ 366 ਰੁਪਏ 'ਤੇ ਬੰਦ ਹੋਇਆ ਸੀ, ਪਰ ਬੁੱਧਵਾਰ ਸਵੇਰੇ ਹੀ ਇਸ 'ਚ ਫਿਰ ਤੋਂ ਵਾਧਾ ਹੋਇਆ ਹੈ।

Related Stories

No stories found.
logo
Punjab Today
www.punjabtoday.com