ਆਰਬੀਆਈ ਨੇ ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ ਦੇ ਬੋਰਡ ਨੂੰ ਕੀਤਾ ਬਰਖਾਸਤ

ਕੰਪਨੀ ਦੇ ਸ਼ੇਅਰ 4.99% ਲੋਅਰ ਸਰਕਟ ਦੇ ਨਾਲ 19.05 ਰੁਪਏ 'ਤੇ ਬੰਦ ਹੋਏ ਹਨ । ਲੋਅਰ ਸਰਕਟ ਦਾ ਮਤਲਬ ਹੈ ਕਿ ਇੱਕ ਦਿਨ ਵਿੱਚ ਇਸ ਤੋਂ ਵੱਧ ਗਿਰਾਵਟ ਨਹੀਂ ਹੋ ਸਕਦੀ ਹੈ ।
ਆਰਬੀਆਈ ਨੇ ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ ਦੇ ਬੋਰਡ ਨੂੰ ਕੀਤਾ ਬਰਖਾਸਤ

ਭਾਰਤੀ ਰਿਜ਼ਰਵ ਬੈਂਕ ਨੇ ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ ਦੇ ਬੋਰਡ ਨੂੰ ਬਰਖਾਸਤ ਕਰ ਦਿੱਤਾ ਹੈ। ਬੈਂਕ ਆਫ ਮਹਾਰਾਸ਼ਟਰ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਨਾਗੇਸ਼ਵਰ ਰਾਓ ਨੂੰ ਨਵਾਂ ਪ੍ਰਸ਼ਾਸਕ ਬਣਾਇਆ ਗਿਆ ਹੈ। ਇਸ ਫੈਸਲੇ ਦਾ ਅਸਰ ਕੰਪਨੀ ਦੇ ਸਟਾਕ 'ਤੇ ਵੀ ਪਿਆ ਹੈ । ਕੰਪਨੀ ਦੇ ਸ਼ੇਅਰ 4.99% ਲੋਅਰ ਸਰਕਟ ਦੇ ਨਾਲ 19.05 ਰੁਪਏ 'ਤੇ ਬੰਦ ਹੋਏ ਹਨ । ਲੋਅਰ ਸਰਕਟ ਦਾ ਮਤਲਬ ਹੈ ਕਿ ਇੱਕ ਦਿਨ ਵਿੱਚ ਇਸ ਤੋਂ ਵੱਧ ਗਿਰਾਵਟ ਨਹੀਂ ਹੋ ਸਕਦੀ ਹੈ ।

ਰਿਜ਼ਰਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਿਲਾਇੰਸ ਕੈਪੀਟਲ ਸਾਰੇ ਰਿਣਦਾਤਿਆਂ ਨੂੰ ਭੁਗਤਾਨ ਕਰਨ ਵਿੱਚ ਅਸਫਲ ਰਿਹਾ। ਕਾਰਪੋਰੇਟ ਗਵਰਨੈਂਸ ਦੇ ਕਈ ਮੁੱਦੇ ਵੀ ਸਾਹਮਣੇ ਆਏ ਹਨ ਜੋ ਚਿੰਤਾਜਨਕ ਹਨ। ਕਾਰਪੋਰੇਟ ਗਵਰਨੈਂਸ ਇਕ ਗੰਭੀਰ ਮਾਮਲਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਰਿਲਾਇੰਸ ਕੈਪੀਟਲ ਤੀਸਰਾ ਗੈਰ-ਬੈਂਕ ਰਿਣਦਾਤਾ ਹੈ, ਰਿਲਾਇੰਸ ਕੈਪੀਟਲ ਉਧਾਰੀ ਦੇਣ ਵਾਲੀ ਤੀਸਰੀ ਨਾਨ-ਬੈਕਿੰਗ ਕੰਪਨੀ ਹੈ, ਜਿਸਨੂੰ ਇੰਸਲਾਵੇਂਸੀ ਐਂਡ ਬੈਂਕਰਪਸੀ ਕੋਡ ਦੇ ਤਹਿਤ ਇਸਦੇ ਦਿਵਾਲਿਆਪਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਦੀਵਾਨ ਹਾਊਸਿੰਗ ਫਾਈਨਾਂਸ ਕੰਪਨੀ ਅਤੇ ਸਰੀ ਖਿਲਾਫ ਵੀ ਅਜਿਹੀ ਕਾਰਵਾਈ ਕੀਤੀ ਗਈ ਸੀ।

ਰਿਲਾਇੰਸ ਕੈਪੀਟਲ ਨੇ ਦਸੰਬਰ 2018 ਤੋਂ ਬਾਅਦ ਆਪਣੇ ਵਿੱਤੀ ਨਤੀਜੇ ਜਾਰੀ ਨਹੀਂ ਕੀਤੇ ਹਨ। ਦਸੰਬਰ 2018 ਵਿੱਚ ਇਸਦਾ ਮਾਲੀਆ 568 ਕਰੋੜ ਰੁਪਏ ਸੀ, ਜਦਕਿ ਸ਼ੁੱਧ ਲਾਭ 89 ਕਰੋੜ ਰੁਪਏ ਸੀ। ਇਸ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ 1.51 ਫੀਸਦੀ ਹੈ।ਜਨਤਾ ਦੀ 97.85% ਹਿੱਸੇਦਾਰੀ ਹੈ। ਪ੍ਰਮੋਟਰਾਂ ਵਿੱਚ, ਅਨਿਲ ਅੰਬਾਨੀ ਕੋਲ 11.06 ਲੱਖ ਸ਼ੇਅਰ, ਟੀਨਾ ਅੰਬਾਨੀ ਕੋਲ 2.63 ਲੱਖ ਸ਼ੇਅਰ, ਜੈ ਅਨਮੋਲ ਅੰਬਾਨੀ ਕੋਲ 1.78 ਲੱਖ ਸ਼ੇਅਰ ਅਤੇ ਜੈ ਅੰਸ਼ੁਲ ਕੋਲ 1.78 ਲੱਖ ਸ਼ੇਅਰ ਹਨ। ਕੋਕਿਲਾਬੇਨ ਅੰਬਾਨੀ ਕੋਲ 5.45 ਲੱਖ ਸ਼ੇਅਰ ਹਨ। ਅਨਿਲ ਅੰਬਾਨੀ ਦੇ ਦੋ ਬੇਟੇ ਜੈ ਅਨਮੋਲ ਅਤੇ ਜੈ ਅੰਸ਼ੁਲ ਹਨ।

Related Stories

No stories found.
logo
Punjab Today
www.punjabtoday.com