
ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਇਹ ਭਵਿੱਖਬਾਣੀ ਬਰਤਾਨੀਆ ਦੀ ਇੱਕ ਪ੍ਰਮੁੱਖ ਸੱਟੇਬਾਜ਼ ਕੰਪਨੀ ਨੇ ਕੀਤੀ ਹੈ, ਜਿਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਜਲਦੀ ਹੀ ਅਸਤੀਫ਼ਾ ਦੇ ਦੇਣਗੇ ਅਤੇ ਉਨ੍ਹਾਂ ਦੇ ਭਾਰਤੀ ਮੂਲ ਦੇ ਚਾਂਸਲਰ ਰਿਸ਼ੀ ਸੁਨਕ 10 ਡਾਊਨਿੰਗ ਸਟ੍ਰੀਟ (ਬ੍ਰਿਟਿਸ਼ ਪ੍ਰਧਾਨ ਮੰਤਰੀ ਦਫ਼ਤਰ) ਵਿੱਚ ਕਦਮ ਰੱਖਣ ਲਈ ਸਭ ਤੋਂ ਪਸੰਦੀਦਾ ਉਮੀਦਵਾਰ ਹਨ।
ਔਨਲਾਈਨ ਗੇਮਬਲਿੰਗ ਵਾਲੀ ਕੰਪਨੀ ਬੇਟਫੇਅਰ ਦਾ ਕਹਿਣਾ ਹੈ ਕਿ 57 ਸਾਲਾ ਜੌਹਨਸਨ ਲਈ ਘੜੀ ਟਿਕ ਰਹੀ ਹੈ ਅਤੇ ਉਹ ਕਿਸੇ ਵੀ ਸਮੇਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਸਕਦੇ ਹਨ। ਡਾਊਨਿੰਗ ਸਟ੍ਰੀਟ ਵਿੱਚ ਇੱਕ ਡਰਿੰਕਸ ਪਾਰਟੀ ਦੇ ਖੁਲਾਸੇ ਦੇ ਮੱਦੇਨਜ਼ਰ ਜੌਹਨਸਨ ਨੂੰ ਵਿਰੋਧੀ ਧਿਰ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਕੇ ਦੇ ਪ੍ਰਧਾਨ ਮੰਤਰੀ ਉੱਤੇ ਮਈ 2020 ਵਿੱਚ ਦੇਸ਼ ਦੇ ਪਹਿਲੇ ਕੋਵਿਡ -19 ਲੌਕਡਾਊਨ ਦੌਰਾਨ ਡਾਊਨਿੰਗ ਸਟ੍ਰੀਟ ਵਿੱਚ ਸ਼ਰਾਬ ਦੀ ਪਾਰਟੀ ਕਰਨ ਦਾ ਦੋਸ਼ ਹੈ।ਰਿਸ਼ੀ ਸੁਨਕ ਹਾਊਸ ਆਫ ਕਾਮਨਜ਼ ਦੇ ਚੈਂਬਰ ਤੋਂ ਲਾਪਤਾ ਸੀ, ਜਦੋਂ ਸੁਨਕ ਦੇ ਬੌਸ ਯਾਨੀ ਜੌਨਸਨ ਨੇ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਪੱਸ਼ਟ ਉਲੰਘਣਾ ਲਈ "ਪੂਰੇ ਦਿਲ ਨਾਲ" ਮੁਆਫੀ ਮੰਗੀ ਸੀ।
ਇਸ ਤੋਂ ਬਾਅਦ 41 ਸਾਲਾ ਸੁਨਕ 'ਤੇ ਦੋਸ਼ ਲਾਇਆ ਗਿਆ ਸੀ ਕਿ ਸੰਸਦ 'ਚ ਉਸ ਦੀ ਗੈਰ-ਹਾਜ਼ਰੀ ਜੌਹਨਸਨ ਵੱਲੋਂ ਆਪਣੇ ਆਪ ਨੂੰ ਪਰੇਸ਼ਾਨ ਪਾਰਟੀ ਨੇਤਾ ਤੋਂ ਦੂਰ ਕਰਨ ਦੀ ਕੋਸ਼ਿਸ਼ ਸੀ।ਹਾਲਾਂਕਿ ਇਸ ਦਬਾਅ ਦੇ ਵਿਚਕਾਰ ਬ੍ਰਿਟਿਸ਼ ਮੀਡੀਆ 'ਚ ਕਿਹਾ ਜਾ ਰਿਹਾ ਹੈ, ਕਿ ਜੇਕਰ ਬੋਰਿਸ ਅਹੁਦਾ ਛੱਡਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਭਾਰਤੀ ਉਦਯੋਗਪਤੀ ਨਰਾਇਣ ਮੂਰਤੀ ਦੇ ਜਵਾਈ ਅਤੇ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ।
'ਬੇਟਫੇਅਰ' ਦੇ ਸੈਮ ਰੋਸਬੋਟਮ ਨੇ ਦੱਸਿਆ ਕਿ ਜਾਨਸਨ ਦੇ ਹਟਣ ਦੀ ਸੂਰਤ ਵਿੱਚ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਦੀ ਸਭ ਤੋਂ ਵੱਧ ਸੰਭਾਵਨਾ ਹੈ।ਸੀਨੀਅਰ ਸਿਵਲ ਸਰਵੈਂਟ ਸੂ ਗ੍ਰੇ ਇਸ ਸਮੇਂ ਡਾਊਨਿੰਗ ਸਟ੍ਰੀਟ ਸਮੇਤ ਸਰਕਾਰੀ ਕੁਆਰਟਰਾਂ ਦੇ ਅੰਦਰ ਲਾਕਡਾਊਨ ਦੀਆਂ ਸਾਰੀਆਂ ਕਥਿਤ ਉਲੰਘਣਾਵਾਂ ਦੀ ਜਾਂਚ ਕਰ ਰਹੀ ਹੈ।