
ਭਾਰਤ ਨੂੰ ਆਸਕਰ 'ਚ ਪਹਿਲੀ ਵਾਰ ਦੋ ਪੁਰਸਕਾਰ ਮਿਲੇ ਹਨ, ਜਿਸਤੋ ਬਾਅਦ ਭਾਰਤ 'ਚ ਖੁਸ਼ੀ ਦੀ ਲਹਿਰ ਹੈ। 95ਵੇਂ ਆਸਕਰ ਸਮਾਰੋਹ ਵਿੱਚ ਭਾਰਤ ਨੂੰ ਪਹਿਲੀ ਵਾਰ ਦੋ ਐਵਾਰਡ ਮਿਲੇ ਹਨ। ਫਿਲਮ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' ਨੇ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਜਿੱਤਿਆ ਹੈ। ਇਸ ਦੇ ਨਾਲ ਹੀ 'ਦਿ ਐਲੀਫੈਂਟ ਵਿਸਪਰਸ' ਸਰਵੋਤਮ ਡਾਕੂਮੈਂਟਰੀ ਲਘੂ ਫਿਲਮ ਬਣੀ, ਹਾਲਾਂਕਿ, ਡਾਕੂਮੈਂਟਰੀ ਫੀਚਰ ਫਿਲਮ 'ਆਲ ਦੈਟ ਬ੍ਰੀਥਸ' ਦੌੜ ਤੋਂ ਬਾਹਰ ਹੋ ਗਈ ਹੈ।
ਭਾਰਤ ਨੂੰ ਆਸਕਰ ਪੁਰਸਕਾਰਾਂ ਵਿੱਚ ਇਨ੍ਹਾਂ ਤਿੰਨਾਂ ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਮਿਲੀਆਂ ਹਨ। ਨਾਟੂ-ਨਾਟੂ ਨੂੰ ਇਸ ਤੋਂ ਪਹਿਲਾਂ ਗੋਲਡਨ ਗਲੋਬ ਅਵਾਰਡਸ 'ਚ ਸਰਵੋਤਮ ਮੂਲ ਗੀਤ ਦਾ ਖਿਤਾਬ ਮਿਲਿਆ ਸੀ। ਚੰਦਰਬੋਜ਼ ਅਤੇ ਸੰਗੀਤਕਾਰ ਐਮਐਮ ਕੀਰਵਾਨੀ, ਜਿਨ੍ਹਾਂ ਨੇ ਆਰਆਰਆਰ ਦਾ ਨਾਟੂ-ਨਾਟੂ ਗੀਤ ਲਿਖਿਆ, ਆਸਕਰ ਸਮਾਰੋਹ ਵਿੱਚ ਟਰਾਫੀ ਜਿਤੀ ਹੈ।
'ਦਿ ਐਲੀਫੈਂਟ ਵਿਸਪਰਜ਼' ਦੀ ਨਿਰਦੇਸ਼ਕ ਕਾਰਤੀਕੀ ਗੋਨਸਾਲਵੇਸ ਅਤੇ ਨਿਰਮਾਤਾ ਗੁਨੀਤ ਮੋਂਗਾ ਨੂੰ ਸਰਵੋਤਮ ਲਘੂ ਡਾਕੂਮੈਂਟਰੀ ਦਾ ਪੁਰਸਕਾਰ ਮਿਲਿਆ। ਇਸ ਦੌਰਾਨ ਸਮਾਰੋਹ 'ਚ ਮੌਜੂਦ ਦੀਪਿਕਾ ਪਾਦੂਕੋਣ ਭਾਵੁਕ ਹੋ ਗਈ। ਉਹ ਸਮਾਗਮ ਦੀ ਪੇਸ਼ਕਾਰੀ ਵਜੋਂ ਪਹੁੰਚੀ ਸੀ। ਭਾਰਤੀ ਸਮੇਂ ਮੁਤਾਬਕ ਆਸਕਰ ਸਮਾਰੋਹ ਸੋਮਵਾਰ ਸਵੇਰੇ 5.30 ਵਜੇ ਅਮਰੀਕਾ ਦੇ ਲਾਸ ਏਂਜਲਸ 'ਚ ਸ਼ੁਰੂ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ RRR ਅਤੇ The Elephant Whispers ਦੇ ਨਿਰਮਾਤਾਵਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ- 'ਅਸਾਧਾਰਨ, 'ਨਾਟੁ ਨਾਟੂ' ਦੀ ਲੋਕਪ੍ਰਿਅਤਾ ਵਿਸ਼ਵ ਪੱਧਰ 'ਤੇ ਹੈ। ਇਹ ਇੱਕ ਅਜਿਹਾ ਗੀਤ ਹੈ, ਜੋ ਆਉਣ ਵਾਲੇ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਇਸ ਸਨਮਾਨ ਲਈ ਐਮਐਮ ਕੀਰਵਾਨੀ ਅਤੇ ਚੰਦਰਬੋਜ਼ ਸਮੇਤ ਸਮੁੱਚੀ ਟੀਮ ਨੂੰ ਵਧਾਈ।
The Elephant Whispers ਦੇ ਬੈਸਟ ਡਾਕੂਮੈਂਟਰੀ ਲਘੂ ਫਿਲਮ ਦਾ ਪੁਰਸਕਾਰ ਜਿੱਤਣ ਤੋਂ ਬਾਅਦ, ਨਿਰਮਾਤਾ ਗੁਨੀਤ ਮੋਂਗਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ - ਅਸੀਂ ਹੁਣੇ ਹੀ ਕਿਸੇ ਵੀ ਭਾਰਤੀ ਪ੍ਰੋਡਕਸ਼ਨ ਲਈ ਪਹਿਲਾ ਆਸਕਰ ਜਿੱਤਿਆ ਹੈ, ਅਸੀਂ ਦੋ ਔਰਤਾਂ ਨੇ ਅਜਿਹਾ ਕੀਤਾ, ਮੈਂ ਅਜੇ ਵੀ ਕੰਬ ਰਹੀ ਹਾਂ। ਇਸ ਦੇ ਨਾਲ ਹੀ ਨਿਰਦੇਸ਼ਕ ਕਾਰਤਿਕੀ ਗੋਂਸਾਲਵੇਸ ਨੇ ਲਿਖਿਆ- ਇਹ ਐਵਾਰਡ ਮੇਰੀ ਮਾਤ ਭੂਮੀ ਭਾਰਤ ਲਈ ਹੈ। 'ਅਵਤਾਰ 2' ਨੇ ਆਸਕਰ ਦੀਆਂ ਹੋਰ ਸ਼੍ਰੇਣੀਆਂ ਵਿੱਚ ਸਰਵੋਤਮ ਵਿਜ਼ੂਅਲ ਇਫੈਕਟਸ ਦਾ ਪੁਰਸਕਾਰ ਜਿੱਤਿਆ। ਸਾਰਾਹ ਪੋਲੀ ਨੇ ਸਰਵੋਤਮ ਅਡੈਪਟਡ ਸਕਰੀਨਪਲੇ ਅਤੇ ਪਾਲ ਰੌਜਰਜ਼ ਨੂੰ ਸਰਵੋਤਮ ਫਿਲਮ ਸੰਪਾਦਨ ਦਾ ਪੁਰਸਕਾਰ ਦਿੱਤਾ ਗਿਆ।