ਪਾਇਲਟ ਅਤੇ ਗਹਿਲੋਤ ਵਿਚਾਲੇ ਵਿਵਾਦ ਚਰਮ ਸੀਮਾ 'ਤੇ ਪਹੁੰਚਿਆ

ਸਚਿਨ-ਗਹਲੋਤ ਦੀ ਲੜਾਈ ਉਸ ਮੁਕਾਮ 'ਤੇ ਪਹੁੰਚ ਗਈ ਹੈ, ਜਿੱਥੇ ਕਿਸੇ ਵੀ ਤਰ੍ਹਾਂ ਦੇ ਸਮਝੌਤਾ ਹੋਣ ਦੀ ਗੁੰਜਾਇਸ਼ ਨਹੀਂ ਹੈ। ਹੁਣ ਨਾ ਤਾਂ ਕੋਈ ਪੱਖ ਝੁਕਣ ਵਾਲਾ ਹੈ ਅਤੇ ਨਾ ਹੀ ਕੋਈ ਪੱਖ ਕਿਸੇ ਮੋੜ 'ਤੇ ਰੁਕਣ ਵਾਲਾ ਹੈ।
ਪਾਇਲਟ ਅਤੇ ਗਹਿਲੋਤ ਵਿਚਾਲੇ ਵਿਵਾਦ ਚਰਮ ਸੀਮਾ 'ਤੇ ਪਹੁੰਚਿਆ
Updated on
2 min read

ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਤਲਖੀ ਵਧਦੀ ਜਾ ਰਹੀ ਹੈ। ਰਾਜਸਥਾਨ 'ਚ ਕਾਂਗਰਸ ਦੀ ਅੰਦਰੂਨੀ ਲੜਾਈ ਹੁਣ ਆਰ-ਪਾਰ ਦੀ ਲੜਾਈ 'ਚ ਬਦਲ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬਿਆਨ ਦੇ ਜਵਾਬ 'ਚ ਆਖਰਕਾਰ ਉਨ੍ਹਾਂ ਦੇ ਜੂਨੀਅਰ ਨੇਤਾ ਸਚਿਨ ਪਾਇਲਟ ਨੇ ਵੀ ਧਮਾਕਾ ਕਰ ਦਿੱਤਾ। ਸਚਿਨ ਨੇ ਪਹਿਲੀ ਵਾਰ ਗਹਿਲੋਤ 'ਤੇ ਸਿੱਧਾ ਹਮਲਾ ਕੀਤਾ। ਉਹ ਪਹਿਲਾਂ ਵੀ ਇਕ ਦੂਜੇ 'ਤੇ ਜ਼ੁਬਾਨੀ ਹਮਲੇ ਕਰ ਚੁੱਕੇ ਹਨ ,ਪਰ ਇਸ ਵਾਰ ਅਜਿਹਾ ਨਹੀਂ ਹੈ।

ਇਸ ਤੋਂ ਪਹਿਲਾਂ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਜਿਨ੍ਹਾਂ ਕਾਂਗਰਸੀ ਵਿਧਾਇਕਾਂ ਨੇ ਭਾਜਪਾ ਤੋਂ ਪੈਸੇ ਲਏ ਹਨ, ਉਨ੍ਹਾਂ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ, ਕਿਉਂਕਿ ਕਿਸੇ ਦਾ ਪੈਸਾ ਨਹੀਂ ਰੱਖਣਾ ਚਾਹੀਦਾ। ਜੇਕਰ ਕਿਸੇ ਹੋਰ ਦਾ ਪੈਸਾ ਸਾਡੇ ਕੋਲ ਹੈ, ਤਾਂ ਅਸੀਂ ਖੁੱਲ੍ਹ ਕੇ ਕੰਮ ਨਹੀਂ ਕਰ ਸਕਦੇ। ਸਾਡੇ 'ਤੇ ਹਮੇਸ਼ਾ ਇਕ ਤਰ੍ਹਾਂ ਦਾ ਦਬਾਅ ਰਹਿੰਦਾ ਹੈ। ਇਸ ਦੇ ਜਵਾਬ 'ਚ ਸਚਿਨ ਨੇ ਜ਼ਬਰਦਸਤ ਜਵਾਬੀ ਕਾਰਵਾਈ ਕੀਤੀ ਹੈ।

ਸਚਿਨ ਪਾਇਲਟ ਨੇ ਕਿਹਾ- ਆਪਣੇ ਹੀ ਵਿਧਾਇਕਾਂ 'ਤੇ ਅਜਿਹੇ ਦੋਸ਼ ਲਾਉਣ ਵਾਲੇ ਮੁੱਖ ਮੰਤਰੀ ਤੋਂ ਕੀ ਅਤੇ ਕਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਸਕਦੀ ਹੈ। ਇਲਜ਼ਾਮ ਉਨ੍ਹਾਂ ਵਿਧਾਇਕਾਂ 'ਤੇ ਵੀ ਹਨ, ਜੋ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਇਸ ਕੁਰਸੀ ਤੱਕ ਲੈ ਗਏ। ਇੰਨਾ ਹੀ ਨਹੀਂ ਸਚਿਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਪੈਸੇ 'ਤੇ ਟਿਕੀ ਹੋਈ ਹੈ, ਉਹ ਜ਼ਿੰਦਗੀ ਭਰ ਪੈਸੇ ਤੋਂ ਇਲਾਵਾ ਹੋਰ ਕੁਝ ਨਹੀਂ ਸੋਚਦੇ। ਇਸੇ ਲਈ ਮੁੱਖ ਮੰਤਰੀ ਅਜਿਹਾ ਕਹਿ ਰਹੇ ਹਨ ਤਾਂ ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ।

ਸਚਿਨ ਇਸ ਵਾਰ ਗਹਿਲੋਤ ਦੇ ਬਿਆਨਾਂ ਤੋਂ ਬੁਰੀ ਤਰ੍ਹਾਂ ਦੁਖੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਸੀਂ ਵੀ ਅਹਿਮ ਅਹੁਦਿਆਂ 'ਤੇ ਰਹੇ ਹਾਂ। ਅਸੀਂ ਵੀ ਸਾਲਾਂ ਤੋਂ ਜਨਤਕ ਜੀਵਨ ਵਿੱਚ ਰਹੇ ਹਾਂ। ਅਸੀਂ ਦੋਸ਼ ਲਾਉਣੇ ਵੀ ਜਾਣਦੇ ਹਾਂ। ਅਸੀਂ ਆਪਣੀ ਜ਼ੁਬਾਨ ਵੀ ਖੋਲ੍ਹ ਸਕਦੇ ਹਾਂ, ਪਰ ਅਸੀਂ ਗਾਲ੍ਹਾਂ ਸੁਨਣ ਤੋਂ ਬਾਅਦ ਵੀ ਚੁੱਪ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸੰਜਮ ਵਿੱਚ ਕਿਵੇਂ ਰਹਿਣਾ ਹੈ। ਆਪਣੇ ਹੀ ਵਿਧਾਇਕਾਂ 'ਤੇ ਵਾਰ-ਵਾਰ ਦੋਸ਼ ਲਗਾ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ। ਸਚਿਨ-ਗਹਲੋਤ ਦੀ ਲੜਾਈ ਹੁਣ ਉਸ ਮੁਕਾਮ 'ਤੇ ਪਹੁੰਚ ਗਈ ਹੈ, ਜਿੱਥੇ ਕਿਸੇ ਵੀ ਤਰ੍ਹਾਂ ਦੇ ਸਮਝੌਤਾ ਦੀ ਗੁੰਜਾਇਸ਼ ਨਹੀਂ ਹੈ। ਹੁਣ ਨਾ ਤਾਂ ਕੋਈ ਪੱਖ ਝੁਕਣ ਵਾਲਾ ਹੈ ਅਤੇ ਨਾ ਹੀ ਕੋਈ ਪੱਖ ਕਿਸੇ ਮੋੜ 'ਤੇ ਰੁਕਣ ਵਾਲਾ ਹੈ।

Related Stories

No stories found.
logo
Punjab Today
www.punjabtoday.com