ਸਚਿਨ ਦੀ ਭੁੱਖ ਹੜਤਾਲ 5 ਘੰਟੇ 'ਚ ਖਤਮ, ਪੋਸਟਰਾਂ ਤੋਂ ਰਾਹੁਲ-ਸੋਨੀਆ ਗਾਇਬ

ਪਿਛਲੇ ਦੋ ਦਹਾਕਿਆਂ 'ਚ ਇਹ ਪਹਿਲੀ ਵਾਰ ਹੈ, ਜਦੋਂ ਕਾਂਗਰਸ ਦੇ ਰਾਜ 'ਚ ਆਪਣੀ ਹੀ ਸਰਕਾਰ ਵਿਰੁੱਧ ਪਾਰਟੀ ਦੇ ਇਕ ਵੱਡੇ ਨੇਤਾ ਨੇ ਭੁੱਖ ਹੜਤਾਲ ਰੱਖੀ ਹੈ।
ਸਚਿਨ ਦੀ ਭੁੱਖ ਹੜਤਾਲ 5 ਘੰਟੇ 'ਚ ਖਤਮ, ਪੋਸਟਰਾਂ ਤੋਂ ਰਾਹੁਲ-ਸੋਨੀਆ ਗਾਇਬ

ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਵੀ ਬਗਾਵਤ ਸ਼ੁਰੂ ਹੋ ਗਈ ਹੈ। ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਆਪਣੀ ਹੀ ਸਰਕਾਰ ਦੇ ਖਿਲਾਫ ਇੱਕ ਦਿਨਾ ਭੁੱਖ ਹੜਤਾਲ 5 ਘੰਟੇ ਵਿੱਚ ਖਤਮ ਹੋ ਗਈ ਹੈ। ਕਰੀਬ ਪੌਣੇ ਚਾਰ ਵਜੇ ਪਾਇਲਟ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਮਠਿਆਈਆਂ ਖਿਲਾ ਕੇ ਅਨਸ਼ਨ ਤੋੜਵਾਂ ਦਿੱਤਾ ਹੈ ।

ਉਨ੍ਹਾਂ ਦੀ ਭੁੱਖ ਹੜਤਾਲ ਸਵੇਰੇ 11 ਵਜੇ ਜੈਪੁਰ 'ਚ ਸ਼ੁਰੂ ਹੋਈ ਸੀ। ਪਾਇਲਟ ਭਾਜਪਾ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਸ਼ਾਸਨ ਦੌਰਾਨ ਹੋਏ ਘੁਟਾਲਿਆਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਸੀਐੱਮ ਗਹਿਲੋਤ ਸਰਕਾਰ ਦੇ ਖਿਲਾਫ ਭੁੱਖ ਹੜਤਾਲ 'ਤੇ ਬੈਠੇ ਹਨ। ਉਹ ਸਵੇਰੇ ਆਪਣੇ ਸਮਰਥਕਾਂ ਨਾਲ ਇੱਥੇ ਪੁੱਜੇ ਸਨ।

ਪਾਇਲਟ ਦੀ ਭੁੱਖ ਹੜਤਾਲ ਸ਼ੁਰੂ ਹੋਣ ਤੋਂ ਬਾਅਦ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਇੱਕ ਵਾਰ ਫਿਰ ਮਿਸ਼ਨ 2030 ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ- ਮੈਂ ਫੈਸਲਾ ਕੀਤਾ ਹੈ ਕਿ 2030 ਤੱਕ ਰਾਜਸਥਾਨ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣਾ ਹੈ। ਪਾਇਲਟ ਦੇ ਅਨਸ਼ਨ ਦੇ ਵਿਚਕਾਰ ਮਿਸ਼ਨ 2030 ਨੂੰ ਦੁਹਰਾਉਣ ਦੇ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ।

ਧਰਨੇ ਵਾਲੀ ਥਾਂ 'ਤੇ ਲਗਾਏ ਗਏ ਪੋਸਟਰ 'ਚ ਰਾਹੁਲ-ਸੋਨੀਆ ਦੀ ਕੋਈ ਫੋਟੋ ਨਹੀਂ ਸੀ ਅਤੇ ਨਾ ਹੀ ਇਥੇ ਕਾਂਗਰਸ ਦਾ ਪ੍ਰਤੀਕ ਸੀ । ਸਿਰਫ ਮਹਾਤਮਾ ਗਾਂਧੀ ਦੀ ਫੋਟੋ ਲਗਾਈ ਗਈ ਸੀ। ਦੂਜੇ ਪਾਸੇ ਸੂਬਾ ਕਾਂਗਰਸ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਜੈਪੁਰ ਦੌਰਾ ਰੱਦ ਕਰ ਦਿੱਤਾ ਸੀ । ਉਹ ਪਾਇਲਟ ਨਾਲ ਗੱਲਬਾਤ ਕਰਨ ਲਈ ਅੱਜ ਦੁਪਹਿਰ ਬਾਅਦ ਜੈਪੁਰ ਪਹੁੰਚਣ ਵਾਲੇ ਸੀ । ਹੁਣ ਉਹ ਬੁੱਧਵਾਰ ਨੂੰ ਜੈਪੁਰ ਆ ਸਕਦੇ ਹਨ। ਉਨ੍ਹਾਂ ਨੇ ਕੱਲ੍ਹ ਪਾਇਲਟ ਦੀ ਕਾਰਵਾਈ ਨੂੰ ਪਾਰਟੀ ਵਿਰੋਧੀ ਕਰਾਰ ਦਿੱਤਾ ਸੀ।

ਅੱਜ ਦੇ ਧਰਨੇ ਵਿੱਚ ਸੂਬੇ ਭਰ ਤੋਂ ਉਨ੍ਹਾਂ ਦੇ ਸਮਰਥਕ ਜੈਪੁਰ ਪੁੱਜੇ। ਇਸ ਤੋਂ ਪਹਿਲਾਂ ਪਾਇਲਟ ਪੱਖੀ ਨੇਤਾਵਾਂ ਅਤੇ ਵਿਧਾਇਕਾਂ ਨੇ ਚੋਣਵੇਂ ਸਮਰਥਕਾਂ ਨੂੰ ਜੈਪੁਰ ਪਹੁੰਚਣ ਦਾ ਸੰਦੇਸ਼ ਦਿੱਤਾ ਸੀ। ਪਿਛਲੇ ਦੋ ਦਹਾਕਿਆਂ 'ਚ ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਦੇ ਰਾਜ 'ਚ ਆਪਣੀ ਹੀ ਸਰਕਾਰ ਵਿਰੁੱਧ ਭੁੱਖ ਹੜਤਾਲ ਰੱਖੀ ਗਈ ਹੈ। ਜਿਕਰਯੋਗ ਹੈ ਕਿ 9 ਅਪ੍ਰੈਲ ਨੂੰ ਪਾਇਲਟ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਅਸੀਂ ਵਸੁੰਧਰਾ ਸਰਕਾਰ 'ਤੇ 45,000 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ ਅਤੇ ਸੱਤਾ 'ਚ ਆਉਣ ਤੋਂ ਬਾਅਦ ਜਾਂਚ ਕਰਨ ਅਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਅਸ਼ੋਕ ਗਹਿਲੋਤ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।

Related Stories

No stories found.
logo
Punjab Today
www.punjabtoday.com