
'ਦਿ ਕਸ਼ਮੀਰ ਫਾਈਲਜ਼' ਫਿਲਮ ਨੂੰ ਲੈਕੇ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ। ਹੁਣ ਇਸ ਵਿਵਾਦ ਵਿਚ ਰਾਜਨੀਤਿਕ ਨੇਤਾ ਵੀ ਸ਼ਾਮਿਲ ਹੋ ਗਏ ਹਨ। ਕਸ਼ਮੀਰੀ ਪੰਡਿਤਾਂ ਤੇ ਹੋ ਰਹੇ ਅੱਤਿਆਚਾਰਾਂ ਤੇ ਬਣੀ ਫਿਲਮ 'ਦਿ ਕਸ਼ਮੀਰ ਫਾਈਲਜ਼' ਦੀ ਚਰਚਾ ਵੀ ਸਿਆਸੀ ਗਲਿਆਰਿਆਂ 'ਚ ਛਿੜ ਗਈ ਹੈ।
ਜੰਮੂ-ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸਜਾਦ ਲੋਨ ਨੇ ਪੀਐੱਮ ਨਰੇਂਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਫਿਲਮ ਦੇ ਨਿਰਮਾਤਾ ਵਿਵੇਕ ਅਗਨੀਹੋਤਰੀ ਨੂੰ ਰਾਜ ਸਭਾ ਸੀਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਕਲਪਨਾ ਤੇ ਆਧਾਰਿਤ ਹੈ ਅਤੇ ਜੇਕਰ ਵਿਵੇਕ ਅਗਨੀਹੋਤਰੀ ਆਜ਼ਾਦ ਰਹੇ ਤਾਂ ਉਹ ਅਜਿਹੀਆਂ ਫ਼ਿਲਮਾਂ ਬਣਾਉਂਦੇ ਰਹਿਣਗੇ।
ਜੰਮੂ-ਕਸ਼ਮੀਰ ਦੇ ਨੇਤਾ ਨੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ, ਕਿ ਕਸ਼ਮੀਰੀ ਪੰਡਤਾਂ ਨਾਲ ਗਲਤ ਹੋਇਆ ਪਰ ਪੰਡਤਾਂ ਨਾਲੋਂ ਮੁਸਲਮਾਨਾਂ ਨਾਲ 50 ਗੁਣਾ ਜ਼ਿਆਦਾ ਬੁਰਾ ਹੋਇਆ ਹੈ । ਸੱਜਾਦ ਲੋਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਗੱਲਬਾਤ ਦੇ ਵਿਚਕਾਰ ਵਿਵੇਕ ਅਗਨੀਹੋਤਰੀ ਦਾ ਨਾਂ ਯਾਦ ਕਰਦਿਆਂ ਕਿਹਾ, ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਵੇ। ਹੁਣ ਇੱਕ ਨਵਾਂ ਰੁਝਾਨ ਹੈ। ਵਿਵੇਕ ਅਗਨੀਹੋਤਰੀ ਅਤੇ ਅਨੁਪਮ ਖੇਰ ਵਰਗੇ ਲੋਕ ਰਾਜ ਸਭਾ ਵਿੱਚ ਜਾਣ ਦੀ ਇੱਛਾ ਰੱਖਦੇ ਹਨ।
ਲੋਨ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਨਾਲ ਹੋਈ ਬੇਇਨਸਾਫ਼ੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਮੁਸਲਮਾਨਾਂ 'ਤੇ ਵੀ ਘੱਟ ਅੱਤਿਆਚਾਰ ਕੀਤੇ ਗਏ। ਅਸੀਂ ਹਿੰਦੂ ਮੁਸਲਿਮ ਅਤੇ ਸਿੱਖ ਸਾਰੇ ਇਕੱਠੇ ਹਾਂ। ਅਜਿਹੀ ਸਥਿਤੀ ਵਿੱਚ ਕਿਸੇ ਇੱਕ ਭਾਈਚਾਰੇ ਨੂੰ ਉਜਾਗਰ ਕਰਨਾ ਗਲਤ ਹੈ। ਮੈਂ ਖੁਦ ਆਪਣੇ ਪਿਤਾ ਨੂੰ ਗੋਲੀਆਂ ਦੇ ਵਿਚਕਾਰ ਗੁਆ ਦਿੱਤਾ ਸੀ ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਸਮੇਤ ਭਾਜਪਾ ਦੇ ਕਈ ਵੱਡੇ ਨੇਤਾ ਇਸ ਫਿਲਮ ਦੀ ਤਾਰੀਫ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ 'ਚ ਮੁਸਲਮਾਨਾਂ ਖਿਲਾਫ ਗਲਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।