
ਇਸ ਵਾਰ ਦੇ ਬਿੱਗ ਬੌਸ 16 ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ। ਰੈਪਰ ਐਮਸੀ ਸਟੈਨ ਨੇ ਐਤਵਾਰ ਰਾਤ ਨੂੰ ਬਿੱਗ ਬੌਸ 16 ਦਾ ਖਿਤਾਬ ਜਿੱਤ ਲਿਆ। ਸ਼ਿਵ ਠਾਕਰੇ ਉਪ ਜੇਤੂ ਰਹੇ। ਇਹ ਸੀਜ਼ਨ 4 ਮਹੀਨੇ ਤੱਕ ਚੱਲਿਆ। ਇਨਾਮ ਵਜੋਂ ਰੈਪਰ ਨੂੰ 31 ਲੱਖ ਰੁਪਏ ਅਤੇ ਇਕ ਲਗਜ਼ਰੀ ਕਾਰ ਮਿਲੀ। ਇਸ ਤੋਂ ਪਹਿਲਾਂ ਸਟੈਨ ਐਮਟੀਵੀ ਦੇ ਜੇਤੂ ਰਹਿ ਚੁੱਕੇ ਹਨ।
ਚੋਟੀ ਦੇ 3 ਫਾਈਨਲਿਸਟਾਂ ਵਿੱਚ ਪ੍ਰਿਅੰਕਾ ਚਾਹਰ ਚੌਧਰੀ, ਸ਼ਿਵ ਠਾਕਰੇ ਅਤੇ ਐਮਸੀ ਸਟੈਨ ਸ਼ਾਮਲ ਸਨ। ਪ੍ਰਿਅੰਕਾ ਅੰਤ ਵਿੱਚ ਬਾਹਰ ਹੋ ਗਈ। ਐਮਸੀ ਸਟੈਨ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ। ਸ਼ੋਅ ਦਾ ਫਿਨਾਲੇ ਕਰੀਬ 5 ਘੰਟੇ ਤੱਕ ਚੱਲਿਆ। ਪ੍ਰਿਯੰਕਾ ਭਾਵੇਂ ਬਿੱਗ ਬੌਸ 16 ਦਾ ਖਿਤਾਬ ਨਹੀਂ ਜਿੱਤ ਸਕੀ, ਪਰ ਸਲਮਾਨ ਨੇ ਕਿਹਾ ਕਿ ਉਹ ਉਸ ਲਈ ਅਸਲੀ ਵਿਜੇਤਾ ਹੈ।
ਸ਼ਾਲੀਨ ਭਨੋਟ ਅਤੇ ਅਰਚਨਾ ਗੌਤਮ ਵੀ ਸ਼ੋਅ ਦੇ ਚੋਟੀ ਦੇ 5 ਫਾਈਨਲਿਸਟਾਂ ਵਿੱਚ ਸ਼ਾਮਲ ਸਨ। ਪਰ ਫਿਨਾਲੇ ਵਿੱਚ ਸ਼ਾਲੀਨ ਅਤੇ ਅਰਚਨਾ ਬਾਹਰ ਹੋ ਗਏ। ਅਜਿਹੇ 'ਚ ਕਿਆਸ ਲਗਾਏ ਜਾ ਰਹੇ ਸਨ, ਕਿ ਪ੍ਰਿਅੰਕਾ ਦੀ ਮੌਜੂਦਗੀ ਦੇ ਬਾਵਜੂਦ ਐਮਸੀ ਸਟੈਨ ਅਤੇ ਸ਼ਿਵ ਟਰਾਫੀ ਲਈ ਮਜ਼ਬੂਤ ਦਾਅਵੇਦਾਰ ਸਨ। ਸ਼ੋਅ ਦੇ ਫਿਨਾਲੇ 'ਤੇ ਸਲਮਾਨ ਨੇ ਆਪਣੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਗੀਤ 'ਨਈਓ ਲਗਦਾ' ਲਾਂਚ ਕੀਤਾ। ਇਸ ਗੀਤ 'ਚ ਸਲਮਾਨ ਅਭਿਨੇਤਰੀ ਪੂਜਾ ਨਾਲ ਸਕ੍ਰੀਨ 'ਤੇ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।
ਇਸ ਗੀਤ ਨੂੰ ਉਨ੍ਹਾਂ ਨੇ 'ਵੈਲੇਨਟਾਈਨ ਡੇਅ' ਦੇ ਮੌਕੇ 'ਤੇ ਖਾਸ ਤੌਰ 'ਤੇ ਰਿਲੀਜ਼ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਦਾ ਪਹਿਲਾ ਗੀਤ ਸਾਹਮਣੇ ਆਇਆ ਹੈ। ਇਸ ਗੀਤ ਨੂੰ ਹਿਮੇਸ਼ ਰੇਸ਼ਮੀਆ ਨੇ ਕੰਪੋਜ਼ ਕੀਤਾ ਹੈ। ਸ਼ੋਅ ਦੇ ਫਿਨਾਲੇ 'ਚ ਕਈ ਟੀਵੀ ਅਤੇ ਬਾਲੀਵੁੱਡ ਸਟਾਰ ਕਾਸਟ ਵੀ ਪਹੁੰਚੀ। ਇਸ ਦੌਰਾਨ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਆਪਣੀ ਆਉਣ ਵਾਲੀ ਫਿਲਮ ਗਦਰ 2 ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਸ਼ੋਅ ਦੌਰਾਨ ਐਮਸੀ ਸਟੈਨ ਨੇ ਕਈ ਵਾਰ ਕਿਹਾ ਸੀ, ਕਿ ਉਹ ਅੱਧ ਵਿਚਾਲੇ ਛੱਡਣਾ ਚਾਹੁੰਦਾ ਹੈ, ਪਰ ਉਸ ਦੇ ਦੋਸਤਾਂ ਨੇ ਉਸ ਨੂੰ ਨਹੀਂ ਜਾਣ ਦਿੱਤਾ। ਪ੍ਰਸ਼ੰਸਕਾਂ ਨੇ ਬਿੱਗ ਬੌਸ ਦੇ 15ਵੇਂ ਸੀਜ਼ਨ ਦੇ ਮੁਕਾਬਲੇ 16ਵੇਂ ਸੀਜ਼ਨ ਨੂੰ ਜ਼ਿਆਦਾ ਪਸੰਦ ਕੀਤਾ। ਹਾਲਾਂਕਿ, ਬਹੁਤ ਸਾਰੇ ਦਰਸ਼ਕਾਂ ਦਾ ਮੰਨਣਾ ਹੈ ਕਿ ਸ਼ੋਅ ਦੇ ਪਹਿਲੇ ਸੀਜ਼ਨ ਹੋਰ ਵੀ ਤੀਬਰ ਹੁੰਦੇ ਸਨ। ਬਿੱਗ ਬੌਸ ਦਾ ਪਹਿਲਾ ਸੀਜ਼ਨ ਆਸ਼ਿਕੀ ਅਦਾਕਾਰ ਰਾਹੁਲ ਰਾਏ ਨੇ ਜਿੱਤਿਆ ਸੀ। ਸ਼ੋਅ ਦੇ ਹੋਸਟ ਅਰਸ਼ਦ ਵਾਰਸੀ ਸਨ।