ਸਾਨੀਆ ਮਿਰਜ਼ਾ ਨੇ ਕੀਤਾ ਸੰਨਿਆਸ ਦਾ ਐਲਾਨ, ਦੁਬਈ 'ਚ ਖੇਡੇਗੀ ਆਖਰੀ ਟੂਰਨਾਮੈਂਟ

ਸਾਨੀਆ ਮਿਰਜ਼ਾ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ 1999 ਵਿੱਚ ਜਕਾਰਤਾ ਵਿੱਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਖੇਡਿਆ ਸੀ।
ਸਾਨੀਆ ਮਿਰਜ਼ਾ ਨੇ ਕੀਤਾ ਸੰਨਿਆਸ ਦਾ ਐਲਾਨ, ਦੁਬਈ 'ਚ ਖੇਡੇਗੀ ਆਖਰੀ ਟੂਰਨਾਮੈਂਟ

ਸਾਨੀਆ ਮਿਰਜ਼ਾ ਨੇ ਟੈਨਿਸ 'ਚ ਭਾਰਤ ਦਾ ਨਾਂ ਬਹੁਤ ਰੋਸ਼ਨ ਕੀਤਾ ਹੈ। ਛੇ ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਮਿਰਜ਼ਾ ਨੇ ਸ਼ਨੀਵਾਰ ਨੂੰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੁਬਈ ਵਿੱਚ WTA 1000 ਈਵੈਂਟ ਉਸਦਾ ਆਖਰੀ ਟੂਰਨਾਮੈਂਟ ਹੋਵੇਗਾ।

ਸਾਨੀਆ ਮਿਰਜ਼ਾ ਨੇ ਤਿੰਨ ਵਾਰ ਮਹਿਲਾ ਡਬਲਜ਼ ਗ੍ਰੈਂਡ ਸਲੈਮ ਅਤੇ ਤਿੰਨ ਵਾਰ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ। ਉਹ ਇਸ ਮਹੀਨੇ ਆਸਟਰੇਲੀਆ ਓਪਨ ਦੇ ਡਬਲਜ਼ ਵਿੱਚ ਖੇਡੇਗੀ। 36 ਸਾਲਾ ਸਾਨੀਆ ਨੇ ਪਿਛਲੇ ਸਾਲ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਉਸਨੇ ਆਪਣਾ ਐਲਾਨ ਵਾਪਸ ਲੈ ਲਿਆ ਸੀ।

ਟੈਨਿਸ ਵੈੱਬਸਾਈਟ wtatennis.com ਨੂੰ ਦਿੱਤੇ ਇੰਟਰਵਿਊ 'ਚ ਸੰਨਿਆਸ ਵਾਪਸ ਲੈਣ 'ਤੇ ਉਸ ਨੇ ਕਿਹਾ, ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਸੱਟ ਕਾਰਨ ਟੈਨਿਸ ਤੋਂ ਦੂਰ ਰਹਾਂ। ਇਸ ਲਈ ਮੈਂ ਰਿਟਾਇਰ ਹੋਣ ਦੇ ਆਪਣੇ ਫੈਸਲੇ ਨੂੰ ਅੱਗੇ ਵਧਾਇਆ ਅਤੇ ਫਿਰ ਸਿਖਲਾਈ ਸ਼ੁਰੂ ਕੀਤੀ। ਸਾਨੀਆ ਦਾ ਵਿਆਹ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਹੋਇਆ ਸੀ ।

ਪਿਛਲੇ ਸਾਲ ਨਵੰਬਰ ਮਹੀਨੇ 'ਚ ਸ਼ੋਏਬ ਮਲਿਕ ਤੋਂ ਤਲਾਕ ਦੀਆਂ ਖਬਰਾਂ ਆਈਆਂ ਸਨ। ਹਾਲਾਂਕਿ ਦੋਵਾਂ ਵਲੋਂ ਇਸ 'ਤੇ ਕੁਝ ਨਹੀਂ ਕਿਹਾ ਗਿਆ। ਇਸਦੇ ਬਾਅਦ ਵਿੱਚ ਸਾਨੀਆ ਨੇ ਸ਼ੋਏਬ ਮਲਿਕ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ। ਸਾਨੀਆ ਮਿਰਜ਼ਾ ਨੇ ਕਿਹਾ ਕਿ ਹੁਣ ਉਹ ਹੈਦਰਾਬਾਦ ਅਤੇ ਦੁਬਈ 'ਚ ਅਕੈਡਮੀ ਚਲਾਏਗੀ। ਸਾਨੀਆ ਮਿਰਜ਼ਾ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ 1999 ਵਿੱਚ ਜਕਾਰਤਾ ਵਿੱਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਖੇਡਿਆ ਸੀ।

ਇਸਦੇ ਬਾਅਦ ਵਿੱਚ 2003 ਵਿੱਚ ਵਿੰਬਲਡਨ ਚੈਂਪੀਅਨਸ਼ਿਪ ਗਰਲਜ਼ ਡਬਲਜ਼ ਵਿੱਚ ਵੀ ਖਿਤਾਬ ਜਿੱਤਿਆ। 2003 ਯੂਐਸ ਓਪਨ ਗਰਲਜ਼ ਡਬਲਜ਼ ਦੇ ਸੈਮੀਫਾਈਨਲ ਵਿੱਚ ਪਹੁੰਚੀ। ਸਾਨੀਆ ਨੇ ਐਫਰੋ-ਏਸ਼ਿਆਈ ਖੇਡਾਂ ਵਿੱਚ ਚਾਰ ਸੋਨ ਤਗ਼ਮੇ ਜਿੱਤੇ ਸਨ। ਸ਼ੁਰੂ ਵਿੱਚ ਸਾਨੀਆ ਸਿੰਗਲਜ਼ ਵਿੱਚ ਵੀ ਹਿੱਸਾ ਲੈਂਦੀ ਸੀ। ਸਾਨੀਆ ਮਿਰਜ਼ਾ ਨੂੰ ਅਰਜੁਨ ਅਵਾਰਡ (2004), ਪਦਮ ਸ਼੍ਰੀ (2006), ਖੇਲ ਰਤਨ (2015) ਅਤੇ ਪਦਮ ਭੂਸ਼ਣ (2016) ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਸਾਨੀਆ ਮਿਰਜ਼ਾ ਨੇ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ 2010 ਵਿੱਚ ਪਾਕਿਸਤਾਨ ਦੇ ਸਟਾਰ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਸੀ। ਸਾਨੀਆ ਨੇ 30 ਅਕਤੂਬਰ 2018 ਨੂੰ ਬੇਟੇ ਇਜ਼ਹਾਨ ਮਿਰਜ਼ਾ ਮਲਿਕ ਨੂੰ ਜਨਮ ਦਿੱਤਾ। ਹਾਲਾਂਕਿ ਪਿਛਲੇ ਸਾਲ ਸਾਨੀਆ ਅਤੇ ਸ਼ੋਏਬ ਦੇ ਤਲਾਕ ਦੀ ਖਬਰ ਵੀ ਸਾਹਮਣੇ ਆਈ ਸੀ, ਪਰ ਦੋਹਾਂ ਨੇ ਇਸ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਫਿਲਹਾਲ ਦੋਵੇਂ ਪਾਕਿਸਤਾਨੀ ਸ਼ੋਅ ਮਿਰਜ਼ਾ-ਮਲਿਕ ਸ਼ੋਅ ਨੂੰ ਹੋਸਟ ਕਰ ਰਹੇ ਹਨ।

Related Stories

No stories found.
logo
Punjab Today
www.punjabtoday.com