ਸੰਜੇ ਰਾਉਤ ਅਤੇ ਬੀਜੇਪੀ ਵਿਚਾਲੇ ਤਕਰਾਰ ਵੱਧਦੀ ਜਾ ਰਹੀ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਪ੍ਰੈੱਸ ਕਾਨਫਰੰਸ ਕਰਕੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ 25,000 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲਗਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਉਤ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਸਭ ਤੋਂ ਵੱਡਾ ਘੁਟਾਲਾ ਫੜਨਵੀਸ ਸਰਕਾਰ ਵਿੱਚ ਹੋਇਆ ਹੈ। ਅਸੀਂ 2 ਦਿਨਾਂ ਵਿੱਚ ਇਸਦੀ ਪੂਰੀ ਰਿਪੋਰਟ EOW ਨੂੰ ਦੇਵਾਂਗੇ ਅਤੇ ਉਸ ਤੋਂ ਬਾਅਦ ਅਸੀਂ ED ਨੂੰ ਸੂਚਿਤ ਕਰਾਂਗੇ। ਮੇਰੇ ਕੋਲ 5000 ਕਰੋੜ ਦੇ ਘੁਟਾਲੇ ਦੀ ਜਾਂਚ ਦੇ ਪੂਰੇ ਵੇਰਵੇ ਹਨ, ਮੈਂ ਜਲਦੀ ਹੀ ਇਸ ਨੂੰ ਈਡੀ ਨੂੰ ਸੌਂਪਣ ਜਾ ਰਿਹਾ ਹਾਂ।
ਰਾਉਤ ਨੇ ਦੋਸ਼ ਲਾਇਆ ਕਿ 20 ਦਿਨ ਪਹਿਲਾਂ ਭਾਜਪਾ ਦੇ ਵੱਡੇ ਨੇਤਾਵਾਂ ਨੇ ਮੁਲਾਕਾਤ ਕੀਤੀ ਅਤੇ ਮਹਾਰਾਸ਼ਟਰ ਸਰਕਾਰ ਛੱਡਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਤਿਆਰ ਹਨ ਭਾਵੇਂ ਵਿਧਾਨਸਭਾ ਨੂੰ ਭੰਗ ਕਰਨਾ ਜਾਵੇ ਜਾਂ ਰਾਸ਼ਟਰਪਤੀ ਸ਼ਾਸਨ ਲਗਾ ਦਿਤਾ ਜਾਵੇ।
ਭਾਜਪਾ ਦੇ ਨੇਤਾ ਨੇ ਸਾਨੂੰ ਚੁੱਪ ਰਹਿਣ ਲਈ ਕਿਹਾ ਅਤੇ ਜੇਕਰ ਅਸੀਂ ਸਹਿਯੋਗ ਨਾ ਕੀਤਾ ਤਾਂ ਸਾਨੂੰ ਨਤੀਜੇ ਭੁਗਤਣੇ ਪੈਣਗੇ।ਉਨ੍ਹਾਂ ਪਵਾਰ ਪਰਿਵਾਰ ਨੂੰ ਵੀ ਧਮਕੀ ਦਿਤੀ । ਜਦੋਂ ਮੈਂ ਇਨਕਾਰ ਕੀਤਾ ਤਾਂ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਬਾਲਾ ਸਾਹਿਬ ਨੇ ਸਾਨੂੰ ਕਦੇ ਝੁਕਣਾ ਨਹੀਂ ਸਿਖਾਇਆ।
ਪਿਛਲੇ ਇੱਕ ਸਾਲ ਤੋਂ ਊਧਵ ਠਾਕਰੇ ਅਤੇ ਸ਼ਿਵ ਸੈਨਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਤੱਕ ਅਸੀਂ ਚੁੱਪ ਰਹੇ ਪਰ ਹੁਣ ਸੱਚ ਬੋਲਣ ਦਾ ਸਮਾਂ ਆ ਗਿਆ ਹੈ।ਸੰਜੇ ਰਾਉਤ ਨੇ ਕਿਹਾ ਕਿ ਈਡੀ ਦੇ ਅਧਿਕਾਰੀ ਪਵਾਰ ਪਰਿਵਾਰ ਦੀਆਂ ਔਰਤਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ।
ਮੈਂ ਕਿਹਾ ਕਿ ਜੇਕਰ ਮਹਾਰਾਸ਼ਟਰ ਵਿੱਚ ਸਰਕਾਰ ਡਿੱਗ ਗਈ ਤਾਂ ਮਹਾਰਾਸ਼ਟਰ ਸ਼ਾਂਤ ਨਹੀਂ ਹੋਵੇਗਾ। ਫਿਰ ਉਸਨੇ ਕਿਹਾ ਕਿ ਅਸੀਂ ਕੇਂਦਰ ਤੋਂ ਫੋਰਸ ਬੁਲਾਵਾਂਗੇ। ਅਗਲੇ ਦਿਨ ਸਵੇਰੇ 4 ਵਜੇ ਮੇਰਾ ਘਰ ਰੇਡ ਕੀਤੀ ਗਈ। ਉਦੋਂ ਹੀ ਮੁਲੁੰਡ ਦਾ ਇੱਕ ਦਲਾਲ (ਕਿਰੀਟ ਸੋਮਈਆ) ਪ੍ਰੈਸ ਕਾਨਫਰੰਸ ਵਿੱਚ ਕਹਿੰਦਾ ਹੈ ਕਿ ਸੰਜੇ ਰਾਉਤ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।