ਮਲਿਕ ਵਲੋਂ ਲਾਏ ਗਏ 300 ਕਰੋੜ ਦੀ ਰਿਸ਼ਵਤ ਦੋਸ਼ਾਂ ਦੀ ਹੋਵੇਗੀ ਸੀਬੀਆਈ ਜਾਂਚ

ਇਸ ਦੌਰਾਨ ਮਲਿਕ ਨੇ ਪੀਐੱਮ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਸਮੇਂ ਪੀਐੱਮ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਾ ਕਰਨ ਲਈ ਕਿਹਾ ਸੀ।
ਮਲਿਕ ਵਲੋਂ ਲਾਏ ਗਏ 300 ਕਰੋੜ ਦੀ ਰਿਸ਼ਵਤ ਦੋਸ਼ਾਂ ਦੀ ਹੋਵੇਗੀ ਸੀਬੀਆਈ ਜਾਂਚ
Updated on
2 min read

ਸੱਤਿਆਪਾਲ ਮਲਿਕ ਬੀਜੇਪੀ ਵਲੋਂ ਰਾਜਪਾਲ ਲਾਏ ਗਏ ਹਨ, ਪਰ ਉਹ ਬੀਜੇਪੀ ਖਿਲਾਫ ਵੀ ਬਿਆਨ ਦੇਣ ਤੋਂ ਪਰਹੇਜ਼ ਨਹੀਂ ਕਰਦੇ ਹਨ। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਆਰਐਸਐਸ ਆਗੂ ਦੁਆਰਾ ਅੰਬਾਨੀ ਨਾਲ ਸਬੰਧਤ ਫਾਈਲਾਂ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।

ਸਤਿਆਪਾਲ ਮਲਿਕ ਦੇ ਇਸ ਦਾਅਵੇ ਨੇ ਸਨਸਨੀ ਮਚਾ ਦਿੱਤੀ ਸੀ। ਹੁਣ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ਾਂ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਸਤਿਆਪਾਲ ਮਲਿਕ ਨੇ ਕਿਹਾ ਕਿ ਉਸ ਨੂੰ ਫਾਈਲ ਕਰਨ ਲਈ 300 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਸ ਨੇ ਇਹ ਸੌਦਾ ਰੱਦ ਕਰ ਦਿੱਤਾ ਸੀ । ਹਾਲਾਂਕਿ ਇਸ ਦੌਰਾਨ ਮਲਿਕ ਨੇ ਪੀਐਮ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਸਮੇਂ ਪੀਐੱਮ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਾ ਕਰਨ ਲਈ ਕਿਹਾ ਸੀ।

ਮਲਿਕ ਨੇ ਰਾਜਸਥਾਨ 'ਚ ਆਯੋਜਿਤ ਇਕ ਸਮਾਗਮ 'ਚ ਇਹ ਦਾਅਵਾ ਕੀਤਾ ਹੈ । ਉਸ ਨੇ ਕਿਹਾ ਸੀ, 'ਕਸ਼ਮੀਰ ਜਾਣ ਤੋਂ ਬਾਅਦ ਮੇਰੇ ਕੋਲ ਦੋ ਫਾਈਲਾਂ ਆਈਆਂ। ਇੱਕ ਫਾਈਲ ਅੰਬਾਨੀ ਦੀ ਸੀ ਅਤੇ ਦੂਜੀ ਆਰਐਸਐਸ ਨਾਲ ਸਬੰਧਤ ਸੀ ਜੋ ਪਿਛਲੀ ਮਹਿਬੂਬਾ ਮੁਫਤੀ-ਭਾਜਪਾ ਗੱਠਜੋੜ ਸਰਕਾਰ ਵਿੱਚ ਮੰਤਰੀ ਸੀ। ਉਹ ਪੀਐਮ ਮੋਦੀ ਦੇ ਵੀ ਕਾਫੀ ਕਰੀਬ ਸਨ।

ਮਲਿਕ ਨੇ ਅੱਗੇ ਕਿਹਾ, 'ਮੈਨੂੰ ਸਕੱਤਰਾਂ ਦੁਆਰਾ ਸੂਚਿਤ ਕੀਤਾ ਗਿਆ ਸੀ ਕਿ ਇਸ ਵਿਚ ਘੁਟਾਲਾ ਹੋਇਆ ਹੈ ਅਤੇ ਫਿਰ ਮੈਂ ਦੋਵੇਂ ਸੌਦਿਆਂ ਨੂੰ ਬਦਲ ਕੇ ਰੱਦ ਕਰ ਦਿੱਤਾ। ਸਕੱਤਰਾਂ ਨੇ ਮੈਨੂੰ ਕਿਹਾ ਕਿ ਦੋਵਾਂ ਫਾਈਲਾਂ ਲਈ 150-150 ਕਰੋੜ ਰੁਪਏ ਦਿੱਤੇ ਜਾਣਗੇ। ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਪੰਜ ਕੁੜਤੇ-ਪਜਾਮੇ ਲੈ ਕੇ ਆਇਆ ਹਾਂ ਅਤੇ ਉਹੀ ਲੈ ਕੇ ਹੀ ਰਵਾਨਾ ਹੋਵਾਂਗਾ।

ਸਤਿਆਪਾਲ ਮਲਿਕ ਜੰਮੂ-ਕਸ਼ਮੀਰ ਬਾਰੇ ਪਹਿਲਾਂ ਵੀ ਕਈ ਦਾਅਵੇ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਜੰਮੂ-ਕਸ਼ਮੀਰ ਦੇਸ਼ ਦੇ ਸਭ ਤੋਂ ਭ੍ਰਿਸ਼ਟ ਰਾਜਾਂ ਵਿੱਚੋਂ ਇੱਕ ਹੈ। ਮਲਿਕ ਨੇ ਕਿਹਾ ਸੀ ਕਿ ਕਸ਼ਮੀਰ ਦੇਸ਼ ਦਾ ਸਭ ਤੋਂ ਭ੍ਰਿਸ਼ਟ ਸਥਾਨ ਹੈ। ਪੂਰੇ ਦੇਸ਼ ਵਿੱਚ ਚਾਰ ਤੋਂ ਪੰਜ ਫੀਸਦੀ ਕਮਿਸ਼ਨ ਦੀ ਮੰਗ ਕੀਤੀ ਜਾਂਦੀ ਹੈ, ਪਰ ਕਸ਼ਮੀਰ ਵਿੱਚ 15 ਫੀਸਦੀ ਦੀ ਮੰਗ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮੇਂ ਦੌਰਾਨ ਕਸ਼ਮੀਰ ਵਿੱਚ ਭ੍ਰਿਸ਼ਟਾਚਾਰ ਦਾ ਕੋਈ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ। ਉਸ ਨੇ ਕਿਹਾ, 'ਮੈਂ ਗਰੀਬ ਆਦਮੀ ਹਾਂ, ਮੈਂ ਦੇਸ਼ ਦੇ ਕਿਸੇ ਵੀ ਤਾਕਤਵਰ ਆਦਮੀ ਨਾਲ ਲੜ ਸਕਦਾ ਹਾਂ। ਰਿਟਾਇਰਮੈਂਟ ਤੋਂ ਬਾਅਦ ਰਹਿਣ ਲਈ ਕੋਈ ਘਰ ਨਹੀਂ ਹੈ, ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ।

ਸੱਤਿਆ ਪਾਲ ਮਲਿਕ ਇਸ ਸਮੇਂ ਮੇਘਾਲਿਆ ਦੇ ਰਾਜਪਾਲ ਹਨ, ਪਰ ਸੰਵਿਧਾਨਕ ਅਹੁਦਾ ਸੰਭਾਲਣ ਦੇ ਬਾਵਜੂਦ ਉਹ ਅਕਸਰ ਸਿਆਸੀ ਮੁੱਦਿਆਂ 'ਤੇ ਖੁੱਲ੍ਹ ਕੇ ਬੋਲਦੇ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਕਈ ਅਜਿਹੀਆਂ ਟਿੱਪਣੀਆਂ ਵੀ ਕੀਤੀਆਂ ਜਿਨ੍ਹਾਂ ਨੇ ਸਰਕਾਰ ਨੂੰ ਬੇਚੈਨ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਕਿਸਾਨਾਂ ਦੀ ਮੌਤ ਹੋਈ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕੀ ਉਹ ਮੇਰੇ ਲਈ ਮਰੇ ਹਨ। ਸੱਤਿਆਪਾਲ ਮਲਿਕ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦੀ ਕਈ ਵਾਰ ਆਲੋਚਨਾ ਕਰ ਚੁੱਕੇ ਹਨ।

Related Stories

No stories found.
logo
Punjab Today
www.punjabtoday.com