ਸੱਤਿਆ ਪਾਲ ਮਲਿਕ ਦਾ ਮੋਦੀ 'ਤੇ ਨਿਸ਼ਾਨਾ, ਕਿਸਾਨਾਂ ਨੂੰ ਹਰਾਇਆ ਨਹੀਂ ਜਾ ਸਕਦਾ

ਸੱਤਿਆ ਪਾਲ ਮਲਿਕ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਹਰਾਇਆ ਨਹੀਂ ਜਾ ਸਕਦਾ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਕਿਸਾਨ ਆਪਣਾ ਧਰਨਾ ਜਾਰੀ ਰੱਖਣਗੇ।
ਸੱਤਿਆ ਪਾਲ ਮਲਿਕ ਦਾ ਮੋਦੀ 'ਤੇ ਨਿਸ਼ਾਨਾ, ਕਿਸਾਨਾਂ ਨੂੰ ਹਰਾਇਆ ਨਹੀਂ ਜਾ ਸਕਦਾ

ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਇਕ ਵਾਰ ਫੇਰ ਕਿਸਾਨਾਂ ਦੇ ਮੁੱਦੇ 'ਤੇ ਬੋਲਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ 'ਚ ਐਮਐਸਪੀ ਲਾਗੂ ਨਹੀਂ ਹੋ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਦਾ ਇਕ ਦੋਸਤ ਹੈ, ਜਿਸ ਦਾ ਨਾਂ ਅਡਾਨੀ ਹੈ। ਉਹ ਪਿਛਲੇ 5 ਸਾਲਾਂ ਵਿੱਚ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ।

ਸੱਤਿਆ ਪਾਲ ਮਲਿਕ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਹਰਾਇਆ ਨਹੀਂ ਜਾ ਸਕਦਾ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਕਿਸਾਨ ਆਪਣਾ ਧਰਨਾ ਜਾਰੀ ਰੱਖਣਗੇ। ਮੇਘਾਲਿਆ ਦੇ ਰਾਜਪਾਲ ਹਰਿਆਣਾ ਦੇ ਨੂਹ ਸਥਿਤ ਵੀਰ ਭਗਤ ਸਿੰਘ ਗਊਸ਼ਾਲਾ ਵਿੱਚ ਹੋਏ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ।

ਸੱਤਿਆਪਾਲ ਮਲਿਕ ਨੇ ਕਿਹਾ ਕਿ ਜੇਕਰ ਘੱਟੋ-ਘੱਟ ਸਮਰਥਨ ਮੁੱਲ ਲਾਗੂ ਨਾ ਕੀਤਾ ਗਿਆ ਅਤੇ ਇਸ ਦੀ ਕਾਨੂੰਨੀ ਗਾਰੰਟੀ ਨਾ ਦਿੱਤੀ ਗਈ ਤਾਂ ਹੋਰ ਸੰਘਰਸ਼ ਕੀਤਾ ਜਾਵੇਗਾ। ਇਸ ਵਾਰ ਜ਼ਬਰਦਸਤ ਲੜਾਈ ਹੋਣ ਜਾ ਰਹੀ ਹੈ। ਤੁਸੀਂ ਇਸ ਦੇਸ਼ ਦੇ ਕਿਸਾਨ ਨੂੰ ਨਹੀਂ ਹਰਾ ਸਕਦੇ, ਕਿਉਂਕਿ ਜੇਕਰ ਤੁਸੀਂ ਈਡੀ ਜਾਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਨਹੀਂ ਭੇਜ ਸਕਦੇ ਤਾਂ ਤੁਸੀਂ ਕਿਸਾਨਾਂ ਨੂੰ ਕਿਵੇਂ ਡਰਾਓਗੇ। ਜਾਂਚ ਏਜੰਸੀਆਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਮੈਂ ਭਾਜਪਾ ਵਿਚ ਹੀ 8-10 ਲੋਕਾਂ ਦੇ ਨਾਂ ਗਿਣਾ ਸਕਦਾ ਹਾਂ।

ਏਜੰਸੀਆਂ ਨੂੰ ਨਿਰਪੱਖਤਾ ਨਾਲ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ। ਸੱਤਿਆਪਾਲ ਮਲਿਕ ਨੇ ਕਿਹਾ ਕਿ ਅਡਾਨੀ ਨੇ ਪਾਣੀਪਤ ਵਿੱਚ ਇੱਕ ਵੱਡਾ ਗੋਦਾਮ ਬਣਾਇਆ ਹੈ ਅਤੇ ਸਸਤੇ ਭਾਅ ਖਰੀਦੀ ਗਈ ਕਣਕ ਦਾ ਸਟਾਕ ਵੀ ਕੀਤਾ ਹੈ। ਜਦੋਂ ਮਹਿੰਗਾਈ ਹੋਵੇਗੀ ਤਾਂ ਉਹੀ ਕਣਕ ਵੇਚੇਗਾ । ਇਸ ਤਰਾਂ ਪ੍ਰਧਾਨ ਮੰਤਰੀ ਦੇ ਦੋਸਤ ਲਾਭ ਕਮਾਉਣਗੇ ਅਤੇ ਕਿਸਾਨਾਂ ਦਾ ਨੁਕਸਾਨ ਹੋਵੇਗਾ। ਇਸ ਵਿਰੁੱਧ ਵੱਡਾ ਸੰਘਰਸ਼ ਕੀਤਾ ਜਾਵੇਗਾ। ਸਤਿਆ ਪਾਲ ਮਲਿਕ ਨੇ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੁਲਾਕਾਤ ਨੂੰ ਦੁਹਰਾਇਆ।

ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਕਿਹਾ ਸੀ ਕਿ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ। ਉਨ੍ਹਾਂ ਵਿੱਚੋਂ ਹਰ ਇੱਕ 40 ਪਿੰਡਾਂ ਦਾ ਮੁਖੀ ਸੀ, 700 ਕਿਸਾਨ ਮਾਰੇ ਗਏ ਸਨ। ਜਦੋਂ ਕੁੱਤੇ ਦੀ ਮੌਤ ਹੋ ਜਾਂਦੀ ਹੈ ਤਾਂ ਦਿੱਲੀ ਤੋਂ ਸ਼ੋਕ ਸੰਦੇਸ਼ ਭੇਜਿਆ ਜਾਂਦਾ ਹੈ। ਕਿਸਾਨਾਂ ਲਈ ਕੋਈ ਸ਼ੋਕ ਸੰਦੇਸ਼ ਨਹੀਂ ਭੇਜਿਆ ਗਿਆ। ਜਦੋ ਕਿ ਬਾਅਦ ਵਿੱਚ ਕਿਸਾਨਾਂ ਵਿਰੁੱਧ ਲਿਆਂਦੇ ਗਏ ਤਿੰਨੋਂ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਅਤੇ ਮੁਆਫ਼ੀ ਮੰਗਣੀ ਪਈ।

Related Stories

No stories found.
logo
Punjab Today
www.punjabtoday.com