ਅੱਠ ਸਾਲਾਂ 'ਚ ਚਾਰ ਤਬਾਦਲੇ,ਰਿਟਾਇਰ ਹੋਣ ਦਿਓ, ਫੇਰ ਖੁਲ ਕੇ ਗੱਲ ਕਰਾਂਗਾ:ਮਲਿਕ

ਸਤਿਆਪਾਲ ਮਲਿਕ ਨੇ ਕਿਹਾ ਕਿ ਉਹ ਭਵਿੱਖ ਵਿੱਚ ਚੋਣ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਣਗੇ,ਸਗੋਂ ਅੰਦੋਲਨਾਂ ਵਿੱਚ ਹਿੱਸਾ ਲੈਂਦੇ ਰਹਿਣਗੇ।
ਅੱਠ ਸਾਲਾਂ 'ਚ ਚਾਰ ਤਬਾਦਲੇ,ਰਿਟਾਇਰ ਹੋਣ ਦਿਓ, ਫੇਰ ਖੁਲ ਕੇ ਗੱਲ ਕਰਾਂਗਾ:ਮਲਿਕ

ਕਿਸਾਨ ਅੰਦੋਲਨ ਦੇ ਸਮੇਂ ਤੋਂ ਕੇਂਦਰ ਸਰਕਾਰ ਨੂੰ ਘੇਰਨ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਸੇਵਾਮੁਕਤ ਹੋਣ ਤੋਂ ਬਾਅਦ ਹੀ ਸਾਰੇ ਮੁੱਦਿਆਂ 'ਤੇ ਗੱਲ ਕਰਨਗੇ। ਦੱਸ ਦੇਈਏ ਕਿ ਸਤਿਆਪਾਲ ਮਲਿਕ 30 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ।

ਸੱਤਿਆ ਪਾਲ ਮਲਿਕ ਨੇ ਦੋਸ਼ ਲਾਇਆ ਸੀ ਕਿ ਜਦੋਂ ਉਹ ਜੰਮੂ-ਕਸ਼ਮੀਰ ਦੇ ਰਾਜਪਾਲ ਸਨ ਤਾਂ ਉਨ੍ਹਾਂ ਨੂੰ ਦੋ ਫਾਈਲਾਂ 'ਤੇ ਦਸਤਖਤ ਕਰਨ ਲਈ ਕਰੋੜਾਂ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਇਕ ਇੰਟਰਵਿਊ ਵਿਚ ਕਈ ਸਵਾਲਾਂ ਦਾ ਜਵਾਬ ਦਿਤਾ, ਜਿਸ ਵਿੱਚ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਪਿਛਲੇ 8 ਸਾਲਾਂ ਵਿੱਚ ਤੁਹਾਡਾ ਚਾਰ ਵਾਰ ਤਬਾਦਲਾ ਹੋਇਆ ਹੈ। ਤੁਸੀਂ ਇਸ 'ਤੇ ਕੀ ਕਹੋਗੇ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੱਤਿਆਪਾਲ ਮਲਿਕ ਨੇ ਕਿਹਾ ਕਿ ਉਹ ਇਸ ਬਾਰੇ ਹਜੇ ਕੁਝ ਨਹੀਂ ਕਹਿਣਗੇ, ਸੇਵਾਮੁਕਤੀ ਤੋਂ ਬਾਅਦ ਗੱਲ ਕਰਨਗੇ।

ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਚੋਣ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਣਗੇ, ਸਗੋਂ ਅੰਦੋਲਨਾਂ ਵਿੱਚ ਹਿੱਸਾ ਲੈਂਦੇ ਰਹਿਣਗੇ। ਕੇਂਦਰ ਸਰਕਾਰ ਦਾ ਵਿਰੋਧ ਕਰਨ ਬਾਰੇ ਸਤਿਆਪਾਲ ਮਲਿਕ ਨੇ ਕਿਹਾ ਕਿ ਮੈਂ ਉਸ ਵਿਰੁੱਧ ਕੁਝ ਨਹੀਂ ਬੋਲਿਆ। ਸਗੋਂ ਸਰਕਾਰ ਦੇ ਹੱਕ ਵਿੱਚ ਬੋਲਿਆ ਹਾਂ। ਜੇਕਰ ਉਸਨੇ ਮੇਰੀ ਗੱਲ ਸੁਣੀ ਹੁੰਦੀ ਤਾਂ ਅੱਜ ਕਿਸਾਨ ਉਨ੍ਹਾਂ ਤੋਂ ਖੁਸ਼ ਹੋਣੇ ਸਨ।

ਸੱਤਿਆ ਪਾਲ ਮਲਿਕ ਨੇ ਕੇਂਦਰ ਸਰਕਾਰ ਦੀ ਅਭਿਲਾਸ਼ੀ ਯੋਜਨਾ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਹੈ ਅਤੇ ਸਰਕਾਰ ਨੂੰ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸੱਤਿਆਪਾਲ ਮਲਿਕ ਨੇ ਕੁਝ ਦਿਨ ਪਹਿਲਾਂ ਅਗਨੀਪਥ ਸਕੀਮ ਬਾਰੇ ਕਿਹਾ ਸੀ, ਮੈਂ ਕਹਿ ਰਿਹਾ ਹਾਂ ਕਿ ਬੱਚਿਆਂ ਲਈ ਬਣੀ ਅਗਨੀਪਥ ਸਕੀਮ ਨੂੰ ਜਲਦੀ ਠੀਕ ਕਰੋ, ਇਹ ਠੀਕ ਨਹੀਂ ਹੈ। ਜੇ ਅਸੰਤੁਸ਼ਟ ਮੁੰਡੇ ਫੌਜ ਵਿਚ ਜਾਂਦੇ ਹਨ ਤਾਂ ਉਨ੍ਹਾਂ ਦੇ ਹੱਥ ਵਿਚ ਰਾਈਫਲ ਹੋਵੇਗੀ, ਇਸ ਦੀ ਦਿਸ਼ਾ ਕੀ ਹੋਵੇਗੀ, ਉਨ੍ਹਾਂ ਨੂੰ ਪਤਾ ਨਹੀਂ ਹੋਵੇਗਾ ਕਿੱਥੇ ਜਾਣਾ ਹੈ। ਸਤਿਆ ਪਾਲ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਬਹੁਤ ਹੰਕਾਰ ਵਿੱਚ ਰਹਿੰਦੀ ਹੈ।

ਸਤਿਆ ਪਾਲ ਮਲਿਕ ਨੇ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਨਾਲ ਇਸ ਤੋਂ ਵੀ ਮਾੜਾ ਕੁਝ ਹੋਵੇ, ਫਿਰ ਬੈਕਫੁੱਟ 'ਤੇ ਆ ਜਾਵੇ । ਇਸ ਦੇ ਨਾਲ ਹੀ ਉਨ੍ਹਾਂ ਨੂੰ ਹਟਾਏ ਜਾਣ ਨੂੰ ਲੈ ਕੇ ਸੱਤਿਆਪਾਲ ਮਲਿਕ ਨੇ ਕਿਹਾ ਸੀ, ''ਮੈਂ ਪਹਿਲੀ ਵਾਰ ਬੋਲਿਆ ਤਾਂ ਅਸਤੀਫਾ ਮੇਰੀ ਜੇਬ 'ਚ ਸੀ। ਜਿਸ ਦਿਨ ਮੋਦੀ ਜੀ ਤੋਂ ਸੰਕੇਤ ਮਿਲ ਗਏ, ਮੈਂ ਆਪਣੇ ਪੱਦ ਤੋਂ ਹੱਟ ਜਾਵਾਂਗਾ। ਬੱਸ ਮੋਦੀ ਜੀ ਕਹਿ ਦੇਣ ਕਿ ਉਹ ਮੇਰੇ ਤੋਂ ਅਸਹਿਜ ਮਹਿਸੂਸ ਕਰਦੇ ਹਨ, ਮੈਂ ਉਸੇ ਦਿਨ ਛੱਡ ਕੇ ਚਲਾ ਜਾਵਾਂਗਾ।"

Related Stories

No stories found.
logo
Punjab Today
www.punjabtoday.com