ਐਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਪ੍ਰਧਾਨ ਦਾ ਅਹੁਦਾ ਛੱਡਿਆ

ਸ਼ਰਦ ਪਵਾਰ ਦੀ ਬੇਟੀ ਸੁਪ੍ਰੀਆ ਸੁਲੇ ਨੇ 17 ਅਪ੍ਰੈਲ ਨੂੰ ਕਿਹਾ ਸੀ ਕਿ ਮਹਾਰਾਸ਼ਟਰ ਦੀ ਰਾਜਨੀਤੀ 'ਚ 15 ਦਿਨਾਂ 'ਚ ਦੋ ਵੱਡੇ ਧਮਾਕੇ ਹੋਣਗੇ। ਬਿਆਨ ਦੇ ਠੀਕ 16ਵੇਂ ਦਿਨ ਸ਼ਰਦ ਪਵਾਰ ਨੇ ਅਸਤੀਫਾ ਦੇ ਦਿਤਾ।
ਐਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਪ੍ਰਧਾਨ ਦਾ ਅਹੁਦਾ ਛੱਡਿਆ

ਸ਼ਰਦ ਪਵਾਰ ਦੀ ਗਿਣਤੀ ਦੇਸ਼ ਦੇ ਵੱਡੇ ਨੇਤਾਵਾਂ ਵਿਚ ਕੀਤੀ ਜਾਂਦੀ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਪ੍ਰਧਾਨ ਸ਼ਰਦ ਪਵਾਰ ਨੇ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਸ਼ਰਦ ਪਵਾਰ ਨੇ ਆਪਣੇ ਅਸਤੀਫੇ 'ਚ ਕਈ ਭਾਵੁਕ ਗੱਲਾਂ ਵੀ ਕਹੀਆਂ ਹਨ। ਪਵਾਰ ਨੇ ਕੁਝ ਦਿਨ ਪਹਿਲਾਂ ਇਸ ਬਾਰੇ ਇਸ਼ਾਰਾ ਵੀ ਕੀਤਾ ਸੀ। ਪਵਾਰ ਨੇ ਪਾਰਟੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ। ਪਾਰਟੀ ਦੇ ਆਗੂਆਂ ਨੇ ਇਸ ਫੈਸਲੇ ਦਾ ਐਲਾਨ ਹੁੰਦਿਆਂ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ। ਸਾਰੇ ਨੇਤਾਵਾਂ ਨੇ ਵੀ ਸ਼ਰਦ ਪਵਾਰ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ।

ਸ਼ਰਦ ਪਵਾਰ ਮਹਾਰਾਸ਼ਟਰ ਦੇ ਹੀ ਨਹੀਂ ਸਗੋਂ ਦੇਸ਼ ਦੇ ਵੱਡੇ ਨੇਤਾਵਾਂ ਵਿੱਚੋਂ ਇੱਕ ਹਨ। ਰਾਸ਼ਟਰੀ ਪੱਧਰ 'ਤੇ ਭਾਵੇਂ ਕੋਈ ਵੀ ਪਾਰਟੀ ਸੱਤਾ ਵਿਚ ਹੋਵੇ, ਪਵਾਰ ਦਾ ਸਤਿਕਾਰ ਹਰ ਪਾਸੇ ਬਰਕਰਾਰ ਹੈ। ਸ਼ਰਦ ਪਵਾਰ ਸਿਰਫ਼ 27 ਸਾਲ ਦੀ ਉਮਰ ਵਿੱਚ ਵਿਧਾਇਕ ਬਣੇ ਸਨ। ਉਨ੍ਹਾਂ ਦਾ ਸਿਆਸੀ ਸਫ਼ਰ 50 ਸਾਲਾਂ ਤੋਂ ਵੱਧ ਦਾ ਹੈ। ਸ਼ਰਦ ਪਵਾਰ ਨੇ ਬਹੁਤ ਛੋਟੀ ਉਮਰ ਵਿੱਚ ਰਾਜਨੀਤੀ ਵਿੱਚ ਚੰਗੀ ਪਕੜ ਬਣਾ ਲਈ ਸੀ। ਇਸੇ ਲਈ ਜਦੋਂ ਉਹ 27 ਸਾਲ ਦੇ ਸਨ ਤਾਂ ਪਹਿਲੀ ਵਾਰ ਵਿਧਾਇਕ ਚੁਣੇ ਗਏ।

ਸ਼ਰਦ ਪਵਾਰ ਸਾਲ 1967 ਵਿਚ ਉਹ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਚੁਣੇ ਗਏ। ਇਸ ਤੋਂ ਬਾਅਦ ਸ਼ਰਦ ਪਵਾਰ ਰਾਜਨੀਤੀ ਦੀਆਂ ਬੁਲੰਦੀਆਂ 'ਤੇ ਪਹੁੰਚ ਗਏ। ਰਾਜਨੀਤੀ ਵਿੱਚ ਉਨ੍ਹਾਂ ਦੇ ਸ਼ੁਰੂਆਤੀ ਸਲਾਹਕਾਰ ਤਤਕਾਲੀ ਦਿੱਗਜ ਨੇਤਾ ਯਸ਼ਵੰਤਰਾਓ ਚਵਾਨ ਸਨ। ਸ਼ਰਦ ਪਵਾਰ ਦੀ ਬੇਟੀ ਸੁਪ੍ਰੀਆ ਸੁਲੇ ਨੇ 17 ਅਪ੍ਰੈਲ ਨੂੰ ਕਿਹਾ ਸੀ ਕਿ ਮਹਾਰਾਸ਼ਟਰ ਦੀ ਰਾਜਨੀਤੀ 'ਚ 15 ਦਿਨਾਂ 'ਚ ਦੋ ਵੱਡੇ ਧਮਾਕੇ ਹੋਣਗੇ। ਬਿਆਨ ਦੇ ਠੀਕ 16ਵੇਂ ਦਿਨ ਯਾਨੀ 2 ਮਈ ਨੂੰ ਦੁਪਹਿਰ 12:45 ਵਜੇ, 82 ਸਾਲਾ ਸ਼ਰਦ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ।

ਸ਼ਰਦ ਪਵਾਰ ਨੇ ਕਿਹਾ ਕਿ ਉਹ ਅਸਤੀਫਾ ਦੇਣ ਜਾ ਰਹੇ ਹਨ। ਉਸ ਨੇ ਇਸ ਦਾ ਕਾਰਨ ਨਹੀਂ ਦੱਸਿਆ ਹੈ। NCP ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, NCP ਦੇ ਇਸ ਸਮੇਂ ਦੇਸ਼ ਵਿੱਚ 9 ਸੰਸਦ ਮੈਂਬਰ ਹਨ। ਇਨ੍ਹਾਂ ਵਿੱਚ ਲੋਕ ਸਭਾ ਦੇ 5 ਅਤੇ ਰਾਜ ਸਭਾ ਦੇ 4 ਮੈਂਬਰ ਸ਼ਾਮਲ ਹਨ। ਇਸ ਦੇ ਨਾਲ ਹੀ ਪਾਰਟੀ ਦੇ ਦੇਸ਼ ਭਰ ਵਿੱਚ 57 ਵਿਧਾਇਕ ਹਨ। ਮਹਾਰਾਸ਼ਟਰ ਵਿੱਚ 54, ਕੇਰਲ ਵਿੱਚ 2 ਅਤੇ ਗੁਜਰਾਤ ਵਿੱਚ 1 ਵਿਧਾਇਕ ਹਨ। ਇਸ ਦੇ ਨਾਲ ਹੀ ਪਾਰਟੀ ਦੇ ਦੇਸ਼ ਭਰ ਵਿੱਚ 20 ਲੱਖ ਵਰਕਰ ਹਨ।

Related Stories

No stories found.
logo
Punjab Today
www.punjabtoday.com