'ਆਪ' ਦੀ ਡਿਗਰੀ ਮੁਹਿੰਮ ਮੁੱਦਾ ਨਹੀਂ, ਮਹਿੰਗਾਈ 'ਤੇ ਸਰਕਾਰ ਨੂੰ ਘੇਰੋ : ਪਵਾਰ

ਪਵਾਰ ਨੇ ਕਿਹਾ ਕਿ ਕਿਸ ਕੋਲ ਕਿਹੜੀ ਡਿਗਰੀ ਹੈ, ਇਹ ਸਿਆਸੀ ਮੁੱਦਾ ਨਹੀਂ ਹੈ। ਬੇਰੁਜ਼ਗਾਰੀ, ਮਹਿੰਗਾਈ, ਕਾਨੂੰਨ ਵਿਵਸਥਾ ਵਰਗੇ ਮੁੱਦਿਆਂ 'ਤੇ ਸਰਕਾਰ ਦੀ ਆਲੋਚਨਾ ਹੋਣੀ ਚਾਹੀਦੀ ਹੈ।
'ਆਪ' ਦੀ ਡਿਗਰੀ ਮੁਹਿੰਮ ਮੁੱਦਾ ਨਹੀਂ, ਮਹਿੰਗਾਈ 'ਤੇ ਸਰਕਾਰ ਨੂੰ ਘੇਰੋ : ਪਵਾਰ
Updated on
2 min read

'ਆਪ' ਦੇ ਪੀਐੱਮ ਮੋਦੀ ਦੀ ਡਿਗਰੀ ਮੁੱਦੇ ਦੀ ਸ਼ਰਦ ਪਵਾਰ ਨੇ ਆਲੋਚਨਾ ਕੀਤੀ ਹੈ। ਅਡਾਨੀ ਮੁੱਦੇ 'ਤੇ ਜੇਪੀਸੀ ਦੀ ਮੰਗ ਨੂੰ ਬੇਕਾਰ ਕਰਾਰ ਦੇਣ ਵਾਲੇ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਹੁਣ ਪੀਐਮ ਮੋਦੀ ਦੀ ਡਿਗਰੀ ਵਿਵਾਦ 'ਤੇ ਆਪਣੀ ਵੱਖਰੀ ਰਾਏ ਦਿੱਤੀ ਹੈ। ਪਵਾਰ ਨੇ ਕਿਹਾ ਕਿ ਕਿਸ ਕੋਲ ਕਿਹੜੀ ਡਿਗਰੀ ਹੈ, ਇਹ ਸਿਆਸੀ ਮੁੱਦਾ ਨਹੀਂ ਹੈ। ਬੇਰੁਜ਼ਗਾਰੀ, ਮਹਿੰਗਾਈ, ਕਾਨੂੰਨ ਵਿਵਸਥਾ ਵਰਗੇ ਮੁੱਦਿਆਂ 'ਤੇ ਸਰਕਾਰ ਦੀ ਆਲੋਚਨਾ ਹੋਣੀ ਚਾਹੀਦੀ ਹੈ।

ਡਿਗਰੀਆਂ ਦਿਖਾਉਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਗੁਜਰਾਤ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਦੇ ਡਿਗਰੀ ਸਰਟੀਫਿਕੇਟਾਂ ਦੇ ਵੇਰਵੇ ਮੰਗਣ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ 25,000 ਰੁਪਏ ਦਾ ਜੁਰਮਾਨਾ ਲਗਾਇਆ। ਇਸ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਤੋਂ ਡਿਗਰੀ ਸ਼ੋਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

'ਆਪ' ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਮੋਦੀ ਹਟਾਓ-ਦੇਸ਼ ਬਚਾਓ ਦੇ ਪੋਸਟਰ ਲਗਾਏ ਜਾਣਗੇ। ਹਾਲਾਂਕਿ ਆਮ ਆਦਮੀ ਪਾਰਟੀ ਦੀ ਇਸ ਮੁਹਿੰਮ ਨੂੰ ਕਿਸੇ ਹੋਰ ਪਾਰਟੀ ਦਾ ਸਮਰਥਨ ਨਹੀਂ ਮਿਲ ਰਿਹਾ ਹੈ। ਸ਼ਰਦ ਪਵਾਰ ਨੇ ਕਿਹਾ, 'ਕੁਝ ਲੋਕ ਨੇਤਾਵਾਂ ਦੀ ਵਿਦਿਅਕ ਯੋਗਤਾ ਦੇ ਮੁੱਦੇ 'ਤੇ ਸਮਾਂ ਬਰਬਾਦ ਕਰ ਰਹੇ ਹਨ, ਜਦਕਿ ਇਹ ਮੁੱਦੇ ਉਡੀਕ ਕਰ ਸਕਦੇ ਹਨ।' ਦੇਸ਼ ਦੇ ਸਾਹਮਣੇ ਅੱਜਕੱਲ੍ਹ ਹੋਰ ਵੀ ਅਹਿਮ ਮੁੱਦੇ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਦੇਸ਼ ਦੇ ਅਸਲ ਮੁੱਦੇ ਹੁੰਦੇ ਹਨ।

ਅੱਜ ਧਰਮ ਅਤੇ ਜਾਤ ਦੇ ਨਾਂ 'ਤੇ ਲੋਕਾਂ ਵਿਚ ਦੂਰੀਆਂ ਬਣਾਈਆਂ ਜਾ ਰਹੀਆਂ ਹਨ। ਅੱਜ ਮਹਾਰਾਸ਼ਟਰ 'ਚ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਬਰਬਾਦ ਹੋ ਗਈਆਂ, ਇਸ 'ਤੇ ਚਰਚਾ ਜ਼ਰੂਰੀ ਹੈ। 'ਆਪ' ਵਿਧਾਇਕ ਆਤਿਸ਼ੀ ਨੇ ਐਤਵਾਰ ਨੂੰ ਦਿੱਲੀ 'ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਆਤਿਸ਼ੀ ਨੇ ਕਿਹਾ, "ਅਸੀਂ ਅੱਜ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ।'' 'ਆਪ' ਆਗੂ ਤੁਹਾਨੂੰ ਰੋਜ਼ਾਨਾ ਆਪਣੀਆਂ ਡਿਗਰੀਆਂ ਦਿਖਾਉਣਗੇ।

ਆਤਿਸ਼ੀ ਨੇ ਕਿਹਾ ''ਮੈਂ ਦਿੱਲੀ ਯੂਨੀਵਰਸਿਟੀ ਤੋਂ ਬੀਏ ਅਤੇ ਆਕਸਫੋਰਡ ਤੋਂ ਦੋ ਮਾਸਟਰ ਡਿਗਰੀਆਂ ਕੀਤੀਆਂ ਹਨ, ਇਹ ਸਾਰੀਆਂ ਅਸਲੀ ਹਨ।" ਇੰਨਾ ਹੀ ਨਹੀਂ, ਉਨ੍ਹਾਂ ਕਿਹਾ, 'ਆਪਣੀ ਮੁਹਿੰਮ ਤਹਿਤ ਹਰ 'ਆਪ' ਆਗੂ ਆਪਣੀ ਡਿਗਰੀ ਦਿਖਾਏਗਾ। ਮੈਂ ਸਾਰੇ ਨੇਤਾਵਾਂ, ਖਾਸ ਕਰਕੇ ਭਾਜਪਾ ਨੇਤਾਵਾਂ ਨੂੰ ਆਪਣੀਆਂ ਡਿਗਰੀਆਂ ਦਿਖਾਉਣ ਲਈ ਕਹਿਣਾ ਚਾਹੁੰਦੀ ਹਾਂ। 'ਆਪ' ਨੇਤਾ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਸੀ ਕਿ ਹੁਣ ਵਿਦਿਆਰਥੀ ਵੀ ਮੋਦੀ ਹਟਾਓ-ਦੇਸ਼ ਬਚਾਓ ਮੁਹਿੰਮ ਨਾਲ ਜੁੜਨਗੇ। ਗੋਪਾਲ ਰਾਏ ਨੇ ਕਿਹਾ ਸੀ, ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿੱਚ ਹੈ। ਇਸ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਇਸੇ ਲਈ ਪਾਰਟੀ ਨੇ ਸ਼ਹੀਦੀ ਦਿਵਸ 'ਤੇ 'ਮੋਦੀ ਹਟਾਓ-ਦੇਸ਼ ਬਚਾਓ' ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

Related Stories

No stories found.
logo
Punjab Today
www.punjabtoday.com