ਰੋਟੀ ਪਲਟਨ ਦਾ ਵੇਲਾ ਆ ਗਿਆ,ਰੋਟੀ ਨਾ ਪਲਟਨ ਤੇ ਰੋਟੀ ਕੌੜੀ ਹੋ ਜਾਂਦੀ ਹੈ:ਪਵਾਰ

ਸ਼ਰਦ ਪਵਾਰ ਨੇ ਮੁੰਬਈ 'ਚ ਯੁਵਾ ਮੰਥਨ ਪ੍ਰੋਗਰਾਮ ਦੌਰਾਨ ਇਹ ਗੱਲ ਕਹੀ। ਇਸ 'ਤੇ ਅਜੀਤ ਪਵਾਰ ਨੇ ਕਿਹਾ ਕਿ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਐੱਨਸੀਪੀ ਦੀ ਰਵਾਇਤ ਰਹੀ ਹੈ।
ਰੋਟੀ ਪਲਟਨ ਦਾ ਵੇਲਾ ਆ ਗਿਆ,ਰੋਟੀ ਨਾ ਪਲਟਨ ਤੇ ਰੋਟੀ ਕੌੜੀ ਹੋ ਜਾਂਦੀ ਹੈ:ਪਵਾਰ

ਭਾਰਤੀ ਰਾਜਨੀਤੀ 'ਚ ਸ਼ਰਦ ਪਵਾਰ ਦਾ ਕੱਦ ਬਹੁਤ ਉਚਾ ਹੈ। NCP ਪ੍ਰਧਾਨ ਸ਼ਰਦ ਪਵਾਰ ਨੇ ਵੀਰਵਾਰ ਨੂੰ ਕਿਹਾ ਕਿ ਰੋਟੀਆਂ ਪਲਟਨ ਦਾ ਸਮਾਂ ਆ ਗਿਆ ਹੈ। ਮੈਨੂੰ ਕਿਸੇ ਨੇ ਦੱਸਿਆ ਕਿ ਰੋਟੀ ਵੇਲੇ ਸਿਰ ਪਲਟਨੀ ਪੈਂਦੀ ਹੈ। ਉਲਟਾ ਨਾ ਕੀਤਾ ਜਾਵੇ ਤਾਂ ਰੋਟੀ ਕੌੜੀ ਹੋ ਜਾਂਦੀ ਹੈ। ਸ਼ਰਦ ਪਵਾਰ ਨੇ ਮੁੰਬਈ 'ਚ ਯੁਵਾ ਮੰਥਨ ਪ੍ਰੋਗਰਾਮ ਦੌਰਾਨ ਇਹ ਗੱਲ ਕਹੀ।

ਇਸ 'ਤੇ ਅਜੀਤ ਪਵਾਰ ਨੇ ਕਿਹਾ ਕਿ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਐੱਨਸੀਪੀ ਦੀ ਰਵਾਇਤ ਰਹੀ ਹੈ। ਅਜੀਤ ਪਵਾਰ ਨੇ ਕਿਹਾ ਕਿ ਪਵਾਰ ਸਾਹਿਬ ਨੇ ਆਪਣੇ 55 ਤੋਂ 60 ਸਾਲ ਦੇ ਕਰੀਅਰ 'ਚ ਕਈ ਵਾਰ ਸੰਗਠਨ ਦਾ ਸੁਧਾਰ ਕੀਤਾ ਹੈ। ਅਸੀਂ ਦੇਖਿਆ ਹੈ ਕਿ ਕਿਵੇਂ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਂਦਾ ਹੈ ਅਤੇ ਅੱਗੇ ਵਧਾਇਆ ਜਾਂਦਾ ਹੈ। ਆਰ ਆਰ ਪਾਟਿਲ, ਦਿਲੀਪ ਵਾਲਸੇ ਪਾਟਿਲ, ਛਗਨ ਭੁਜਬਲ, ਸੁਨੀਲ ਤਤਕਰੇ ਅਤੇ ਇੱਥੋਂ ਤੱਕ ਕਿ ਮੈਨੂੰ ਮੇਰੇ ਕੰਮ ਨੂੰ ਦਿਖਾਉਣ ਦਾ ਮੌਕਾ ਮਿਲਿਆ।

ਇਸੇ ਤਰ੍ਹਾਂ, ਮੈਂ ਚਾਹੁੰਦਾ ਹਾਂ ਕਿ ਵਿਧਾਇਕਾਂ, ਸੰਸਦ ਮੈਂਬਰਾਂ, ਸਹਿਕਾਰੀ ਖੇਤਰਾਂ ਅਤੇ ਪਾਰਟੀ ਸੰਗਠਨਾਂ ਵਿੱਚ ਨਵੇਂ ਚਿਹਰੇ ਉੱਭਰਨ। ਪਾਰਟੀ ਵਿੱਚ ਇਹ ਪੁਰਾਣੀ ਰਵਾਇਤ ਰਹੀ ਹੈ ਕਿ ਨਵੇਂ ਚਿਹਰੇ ਅੱਗੇ ਆਉਂਦੇ ਹਨ ਅਤੇ ਪੁਰਾਣੇ ਨੂੰ ਉਤਾਰ ਦਿੱਤਾ ਜਾਂਦਾ ਹੈ। ਸ਼ਿਵ ਸੈਨਾ ਦੇ ਬੁਲਾਰੇ ਨਰੇਸ਼ ਮਹਸਕੇ ਨੇ ਦਾਅਵਾ ਕੀਤਾ ਕਿ ਸ਼ਰਦ ਪਵਾਰ ਦੀ ਟਿੱਪਣੀ ਦਾ ਮਤਲਬ ਹੈ ਕਿ ਉਹ ਅਜੀਤ ਪਵਾਰ ਨੂੰ ਪਾਸੇ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇੱਕ ਬੱਚਾ ਵੀ ਸਮਝੇਗਾ ਕਿ ਸ਼ਰਦ ਪਵਾਰ ਦੀ ਰੋਟੀ ਵਾਲੀ ਟਿੱਪਣੀ ਦਾ ਮਤਲਬ ਹੈ ਕਿ ਉਹ ਪਾਰਟੀ ਵਿੱਚ ਨਵੀਂ ਲੀਡਰਸ਼ਿਪ ਦਾ ਸੁਝਾਅ ਦੇ ਰਹੇ ਹਨ। ਇਸ ਦਾ ਮਤਲਬ ਹੈ ਕਿ ਉਹ ਅਜੀਤ ਪਵਾਰ ਨੂੰ ਪਾਸੇ ਕਰ ਦੇਣਗੇ।

ਊਧਵ ਠਾਕਰੇ ਦੀ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਦੇ ਮਹਾ ਵਿਕਾਸ ਅਘਾੜੀ (ਐਮਵੀਏ) ਗਠਜੋੜ ਨੂੰ ਮਹਾਰਾਸ਼ਟਰ ਵਿੱਚ ਐਨਸੀਪੀ ਦੇ ਸਟੈਂਡ ਤੋਂ ਖ਼ਤਰਾ ਹੈ। ਐਨਸੀਪੀ ਮੁਖੀ ਸ਼ਰਦ ਪਵਾਰ ਨੇ ਅਮਰਾਵਤੀ ਵਿੱਚ ਕਿਹਾ ਸੀ ਕਿ ਅੱਜ ਅਸੀਂ ਐਮਵੀਏ ਦਾ ਹਿੱਸਾ ਹਾਂ ਅਤੇ ਕੰਮ ਕਰਨਾ ਚਾਹੁੰਦੇ ਹਾਂ। ਪਰ ਇਕੱਲੀ ਇੱਛਾ ਹਮੇਸ਼ਾ ਕਾਫ਼ੀ ਨਹੀਂ ਹੁੰਦੀ। ਸੀਟਾਂ ਦੀ ਵੰਡ, ਕੋਈ ਦਿੱਕਤ ਹੈ ਜਾਂ ਨਹੀਂ, ਇਹ ਸਭ ਅਜੇ ਤੱਕ ਵਿਚਾਰਿਆ ਨਹੀਂ ਗਿਆ ਹੈ। ਅਜਿਹੇ ਵਿੱਚ ਅੱਜ ਮਹਾਰਾਸ਼ਟਰ ਵਿੱਚ ਅੱਜ ਅਘਾੜੀ ਗਠਬੰਧਨ ਹੈ, ਪਰ ਕੱਲ੍ਹ ਦਾ ਪਤਾ ਨਹੀਂ।

Related Stories

No stories found.
logo
Punjab Today
www.punjabtoday.com