ਗਡਕਰੀ ਵਧੀਆਂ ਬੰਦਾ, ਬੀਜੇਪੀ ਉਸਦਾ ਵੱਧਦਾ ਕੱਦ ਨਹੀਂ ਦੇਖ ਸਕੀ : NCP

ਐਨਸੀਪੀ ਦੇ ਬੁਲਾਰੇ ਕਲਾਈਡ ਕ੍ਰਾਸਟੋ ਨੇ ਟਵਿੱਟਰ 'ਤੇ ਕਿਹਾ, ਜਦੋਂ ਤੁਹਾਡੀ ਤਾਕਤ ਅਤੇ ਸਮਰੱਥਾ ਵਧਦੀ ਹੈ ਅਤੇ ਜਦੋਂ ਤੁਸੀਂ ਸਿਖਰ 'ਤੇ ਲੋਕਾਂ ਨੂੰ ਚੁਣੌਤੀ ਦਿੰਦੇ ਹੋ, ਤਾਂ ਭਾਜਪਾ ਤੁਹਾਡੇ ਕੱਦ ਨੂੰ ਘਟਾਉਂਦੀ ਹੈ।
ਗਡਕਰੀ ਵਧੀਆਂ ਬੰਦਾ, ਬੀਜੇਪੀ ਉਸਦਾ ਵੱਧਦਾ ਕੱਦ ਨਹੀਂ ਦੇਖ ਸਕੀ : NCP
Updated on
2 min read

ਐਨਸੀਪੀ ਨੇ ਭਾਜਪਾ ਦੀ ਫੈਸਲਾ ਲੈਣ ਵਾਲੀ ਸੰਸਥਾ ਸੰਸਦੀ ਬੋਰਡ ਤੋਂ ਭਾਜਪਾ ਦੇ ਚੋਟੀ ਦੇ ਨੇਤਾਵਾਂ ਵਿੱਚੋਂ ਇੱਕ ਨਿਤਿਨ ਗਡਕਰੀ ਨੂੰ ਹਟਾਉਣ 'ਤੇ ਤੰਜ਼ ਕੱਸਿਆ ਹੈ। ਸ਼ਰਦ ਪਵਾਰ ਦੀ ਪਾਰਟੀ ਨੇ ਕਿਹਾ ਕਿ ਨਿਤਿਨ ਗਡਕਰੀ ਦਾ ਕੱਦ ਲਗਾਤਾਰ ਵਧ ਰਿਹਾ ਸੀ ਅਤੇ ਉਨ੍ਹਾਂ ਨੂੰ ਇਕ ਸਮਝਦਾਰ ਅਤੇ ਚਲਾਕ ਸਿਆਸਤਦਾਨ ਵਜੋਂ ਜਾਣਿਆ ਜਾਂਦਾ ਹੈ। ਇਸੇ ਕਾਰਨ ਉਨ੍ਹਾਂ ਨੂੰ ਪਾਰਟੀ ਦੇ ਸੰਸਦੀ ਬੋਰਡ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਐਨਸੀਪੀ ਦੇ ਬੁਲਾਰੇ ਕਲਾਈਡ ਕ੍ਰਾਸਟੋ ਨੇ ਟਵਿੱਟਰ 'ਤੇ ਕਿਹਾ, ਜਦੋਂ ਤੁਹਾਡੀ ਤਾਕਤ ਅਤੇ ਸਮਰੱਥਾ ਵਧਦੀ ਹੈ ਅਤੇ ਜਦੋਂ ਤੁਸੀਂ ਸਿਖਰ 'ਤੇ ਲੋਕਾਂ ਨੂੰ ਚੁਣੌਤੀ ਦਿੰਦੇ ਹੋ, ਤਾਂ ਭਾਜਪਾ ਤੁਹਾਡੇ ਕੱਦ ਨੂੰ ਘਟਾਉਂਦੀ ਹੈ। ਪਾਰਟੀ 'ਚ ਦਾਗ਼ੀ ਵਧ ਗਏ ਹਨ। ਐਨਸੀਪੀ ਦੇ ਬੁਲਾਰੇ ਨੇ ਲਿਖਿਆ, ਨਿਤਿਨ ਗਡਕਰੀ ਜੀ ਨੂੰ ਭਾਜਪਾ ਸੰਸਦੀ ਬੋਰਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕ ਉਸ ਦੇ ਵਧਦੇ ਕੱਦ ਤੋਂ ਪ੍ਰੇਸ਼ਾਨ ਸਨ। ਨਿਤਿਨ ਗਡਕਰੀ ਨੂੰ ਖੁੱਲ੍ਹੇ ਦਿਲ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ ਅਤੇ ਸਾਰੀਆਂ ਪਾਰਟੀਆਂ ਉਨ੍ਹਾਂ ਨੂੰ ਪਸੰਦ ਕਰਦਿਆਂ ਹਨ । ਉਹ ਪਾਰਟੀ ਤੋਂ ਬਾਹਰਲੇ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕਰਦੇ ਰਹੇ ਹਨ। ਅਜਿਹੇ 'ਚ ਉਨ੍ਹਾਂ ਦੇ ਸੰਸਦੀ ਬੋਰਡ ਤੋਂ ਬਾਹਰ ਹੋਣ ਨੂੰ ਲੈ ਕੇ ਚਰਚਾਵਾਂ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ।

ਹਾਲਾਂਕਿ ਮਹਾਰਾਸ਼ਟਰ ਦੇ ਇਕ ਹੋਰ ਨੇਤਾ ਦੇਵੇਂਦਰ ਫੜਨਵੀਸ ਦਾ ਕੱਦ ਵਧਾਉਂਦੇ ਹੋਏ, ਪਾਰਟੀ ਨੇ ਉਨ੍ਹਾਂ ਨੂੰ ਕੇਂਦਰੀ ਚੋਣ ਕਮੇਟੀ 'ਚ ਸ਼ਾਮਲ ਕਰ ਲਿਆ ਹੈ, ਪਰ ਉਨ੍ਹਾਂ ਨੂੰ ਵੀ ਸੰਸਦੀ ਬੋਰਡ 'ਚ ਜਗ੍ਹਾ ਨਹੀਂ ਮਿਲੀ ਹੈ। ਨਿਤਿਨ ਗਡਕਰੀ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵੀ ਭਾਜਪਾ ਨੇ ਸੰਸਦੀ ਬੋਰਡ ਤੋਂ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਸ਼ਾਹਨਵਾਜ਼ ਹੁਸੈਨ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ।

ਸ਼ਿਵਰਾਜ ਸਿੰਘ ਚੌਹਾਨ ਨੂੰ ਬਾਹਰ ਕਰਨਾ ਵੀ ਚਰਚਾ ਦਾ ਵਿਸ਼ਾ ਹੈ ਅਤੇ ਕੀ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਸੀਐਮ ਚਿਹਰੇ ਵਜੋਂ ਪੇਸ਼ ਕੀਤਾ ਜਾਵੇਗਾ ਜਾਂ ਨਹੀਂ? ਇਸ ਬਾਰੇ ਵੀ ਗੱਲ ਕੀਤੀ ਜਾ ਰਹੀ ਹੈ। ਜਿਕਰ ਯੋਗ ਹੈ ਕਿ ਪਿਛਲੇ ਮਹੀਨੇ ਇੱਕ ਪ੍ਰੋਗਰਾਮ ਵਿੱਚ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਅੱਜ ਦੀ ਰਾਜਨੀਤੀ ਸਿਰਫ ਸੱਤਾ ਵਿੱਚ ਬਣੇ ਰਹਿਣ ਲਈ ਹੈ। ਨਿਤਿਨ ਗਡਕਰੀ ਨੇ ਕਿਹਾ ਸੀ ਕਿ ਅਜਿਹੇ ਸਮੇਂ 'ਚ ਲੱਗਦਾ ਹੈ ਕਿ ਮੈਨੂੰ ਹੁਣ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ।

Related Stories

No stories found.
logo
Punjab Today
www.punjabtoday.com