ਪਵਾਰ ਨੇ 4 ਦਿਨਾਂ 'ਚ ਆਪਣਾ ਅਸਤੀਫਾ ਵਾਪਸ ਲਿਆ, ਕਿਹਾ ਪਾਰਟੀ ਦਾ ਆਦੇਸ਼ ਮਨਜੂਰ

ਸ਼ਰਦ ਪਵਾਰ ਨੇ ਕਿਹਾ- ਮੈਂ ਪਾਰਟੀ ਵਰਕਰਾਂ ਅਤੇ ਨੇਤਾਵਾਂ ਦੀਆਂ ਭਾਵਨਾਵਾਂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ ਕੋਰ ਕਮੇਟੀ ਵਿੱਚ ਲਏ ਫੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਆਪਣਾ ਫੈਸਲਾ ਵਾਪਸ ਲੈਂਦਾ ਹਾਂ।
ਪਵਾਰ ਨੇ 4 ਦਿਨਾਂ 'ਚ ਆਪਣਾ ਅਸਤੀਫਾ ਵਾਪਸ ਲਿਆ, ਕਿਹਾ ਪਾਰਟੀ ਦਾ ਆਦੇਸ਼ ਮਨਜੂਰ

ਸ਼ਰਦ ਪਵਾਰ ਦੇ ਅਸਤੀਫੇ ਨੇ ਮੁੰਬਈ ਵਿਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿਚ ਸਨਸਨੀ ਮਚਾ ਦਿਤੀ ਸੀ। 2 ਮਈ ਨੂੰ ਐਨਸੀਪੀ ਪ੍ਰਧਾਨ ਦਾ ਅਹੁਦਾ ਛੱਡਣ ਵਾਲੇ ਸ਼ਰਦ ਪਵਾਰ ਨੇ 4 ਦਿਨਾਂ ਦੇ ਅੰਦਰ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ। ਉਨ੍ਹਾਂ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਪਵਾਰ ਨੇ ਕਿਹਾ- ਮੈਂ ਪਾਰਟੀ ਵਰਕਰਾਂ ਅਤੇ ਨੇਤਾਵਾਂ ਦੀਆਂ ਭਾਵਨਾਵਾਂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ ਕੋਰ ਕਮੇਟੀ ਵਿੱਚ ਲਏ ਫੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਆਪਣਾ ਫੈਸਲਾ ਵਾਪਸ ਲੈਂਦਾ ਹਾਂ, ਹਾਲਾਂਕਿ ਅਜੀਤ ਪਵਾਰ ਇਸ ਪ੍ਰੈੱਸ ਕਾਨਫਰੰਸ ਤੋਂ ਦੂਰ ਰਹੇ।

ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਸਵੇਰੇ 11 ਵਜੇ ਮੁੰਬਈ ਵਿੱਚ ਹੋਈ, ਜਿਸ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਪ੍ਰਫੁੱਲ ਪਟੇਲ ਨੇ ਪਵਾਰ ਦੇ ਅਸਤੀਫ਼ੇ ਨੂੰ ਰੱਦ ਕਰਨ ਦਾ ਮਤਾ ਪੇਸ਼ ਕੀਤਾ। ਇਸ ਤੋਂ ਬਾਅਦ ਕਮੇਟੀ ਦੇ ਬਾਕੀ ਮੈਂਬਰਾਂ ਨੇ ਵੀ ਇਸ ਦਾ ਸਮਰਥਨ ਕੀਤਾ। ਪਟੇਲ ਦੁਪਹਿਰ 12 ਵਜੇ ਦੇ ਕਰੀਬ ਮੀਡੀਆ ਸਾਹਮਣੇ ਆਏ ਅਤੇ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਾਰੇ ਨੇਤਾ ਆਪਣੇ ਫੈਸਲੇ ਦੀ ਜਾਣਕਾਰੀ ਦੇਣ ਲਈ ਪਵਾਰ ਦੇ ਘਰ ਪਹੁੰਚੇ।

ਸਾਢੇ ਪੰਜ ਘੰਟੇ ਬਾਅਦ ਯਾਨੀ ਸ਼ਾਮ ਸਾਢੇ ਪੰਜ ਵਜੇ ਸ਼ਰਦ ਪਵਾਰ ਨੇ ਪ੍ਰੈੱਸ ਕਾਨਫਰੰਸ ਬੁਲਾ ਕੇ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਕੀਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਭਤੀਜਾ ਅਤੇ ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਜੀਤ ਪਵਾਰ ਮੌਜੂਦ ਨਹੀਂ ਸਨ। ਜਦੋਂ ਪਵਾਰ ਨੂੰ ਇਸ 'ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਸਾਰੇ ਨੇਤਾ ਇਕਜੁੱਟ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ- ਭਵਿੱਖ ਵਿੱਚ ਐੱਨਸੀਪੀ ਦੇ ਉੱਤਰਾਧਿਕਾਰੀ ਨੂੰ ਲੈ ਕੇ ਯੋਜਨਾ ਬਣਾਉਣੀ ਪਵੇਗੀ। ਅਸੀਂ ਤੈਅ ਕਰਨਾ ਹੈ ਕਿ ਪਾਰਟੀ ਦੀ ਅਗਵਾਈ ਕੌਣ ਕਰੇਗਾ। ਪਾਰਟੀ ਵਿੱਚ ਜਥੇਬੰਦਕ ਤਬਦੀਲੀ ਵੱਲ ਵੀ ਧਿਆਨ ਦੇਣਗੇ।

ਪਵਾਰ ਨੇ ਕਿਹਾ ਕਿ ਉਹ ਹੁਣ ਨਵੇਂ ਜੋਸ਼ ਨਾਲ ਪਾਰਟੀ ਲਈ ਕੰਮ ਕਰਨਗੇ। ਆਪਣੇ ਅਸਤੀਫੇ ਤੋਂ ਬਾਅਦ, ਪਵਾਰ ਨੇ ਨਵਾਂ ਪ੍ਰਧਾਨ ਚੁਣਨ ਲਈ 16 ਮੈਂਬਰੀ ਕੋਰ ਕਮੇਟੀ ਬਣਾਈ। ਕਮੇਟੀ ਦੀ ਸ਼ੁੱਕਰਵਾਰ ਨੂੰ ਮੁੰਬਈ 'ਚ ਬੈਠਕ ਹੋਈ। ਬੈਠਕ 'ਚ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਫੁੱਲ ਪਟੇਲ ਨੇ ਪਵਾਰ ਦੇ ਅਸਤੀਫੇ ਨੂੰ ਰੱਦ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਫੈਸਲਾ ਵਾਪਸ ਲੈਣ ਦੀ ਬੇਨਤੀ ਕੀਤੀ। ਕਮੇਟੀ ਦੇ ਬਾਕੀ ਮੈਂਬਰਾਂ ਨੇ ਵੀ ਮਤੇ ਦੀ ਹਮਾਇਤ ਕਰਦਿਆਂ ਪਵਾਰ ਦੇ ਅਸਤੀਫ਼ੇ ਨੂੰ ਰੱਦ ਕਰ ਦਿੱਤਾ। ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਸ਼ਰਦ ਪਵਾਰ ਨੇ ਵੀ ਕਿਹਾ ਸੀ ਕਿ ਉਹ 16 ਮੈਂਬਰੀ ਕਮੇਟੀ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਲਈ ਲਏ ਗਏ ਫੈਸਲੇ ਨੂੰ ਸਵੀਕਾਰ ਕਰਨਗੇ।

Related Stories

No stories found.
logo
Punjab Today
www.punjabtoday.com