ਭਾਜਪਾ ਲਈ ਸ਼ਸ਼ੀ ਥਰੂਰ ਨੇ ਵਰਤਿਆ ਅਜਿਹਾ ਔਖਾ ਸ਼ਬਦ,ਕਿ ਲੋਕ ਵੀ ਹੋਏ ਹੈਰਾਨ

ਸ਼ਸ਼ੀ ਥਰੂਰ ਨੇ ਬੀਜੇਪੀ ਦੇ ਖਿਲਾਫ ਟਵਿੱਟਰ 'ਤੇ ਐਲੋਡੋਕਸਫੋਬੀਆ (allodoxaphobia) ਸ਼ਬਦ ਦੀ ਵਰਤੋਂ ਕੀਤੀ ਸੀ।
ਭਾਜਪਾ ਲਈ ਸ਼ਸ਼ੀ ਥਰੂਰ ਨੇ ਵਰਤਿਆ ਅਜਿਹਾ ਔਖਾ ਸ਼ਬਦ,ਕਿ ਲੋਕ ਵੀ ਹੋਏ ਹੈਰਾਨ

ਕਾਂਗਰਸ ਨੇਤਾ ਅਤੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਕਦੇ ਆਪਣੀਆਂ ਤਸਵੀਰਾਂ ਕਾਰਨ ਅਤੇ ਕਦੇ ਅੰਗਰੇਜ਼ੀ 'ਚ ਔਖੇ ਸ਼ਬਦਾਂ ਕਾਰਨ ਉਹ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਜਾਂਦੇ ਹਨ। ਹੁਣ ਜਦੋ ਇਸ ਕੜੀ 'ਚ ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਣ ਲਈ ਅੰਗਰੇਜ਼ੀ ਦੇ ਔਖੇ ਸ਼ਬਦ ਦੀ ਵਰਤੋਂ ਕੀਤੀ ਤਾਂ ਲੋਕ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ ਕਿ ਇਹ ਬਹੁਤ ਔਖਾ ਹੈ।

ਸ਼ਸ਼ੀ ਥਰੂਰ ਨੇ ਵੀ ਇਸ ਦਾ ਮਤਲਬ ਆਪਣੇ ਸ਼ਬਦਾਂ ਵਿਚ ਸਮਝਾਇਆ ਹੈ।ਦਰਅਸਲ, ਉਸਨੇ ਬੀਜੇਪੀ ਦੇ ਖਿਲਾਫ ਟਵਿੱਟਰ 'ਤੇ ਐਲੋਡੋਕਸਫੋਬੀਆ (allodoxaphobia) ਸ਼ਬਦ ਦੀ ਵਰਤੋਂ ਕੀਤੀ ਸੀ। ਉਨ੍ਹਾਂ ਲਿਖਿਆ, ‘ਇਹ ਅੱਜ ਦਾ ਸ਼ਬਦ ਹੈ, ਅਸਲ ਵਿੱਚ ਇਹ ਪਿਛਲੇ ਸੱਤ ਸਾਲਾਂ ਤੋਂ ਦੇਸ਼ ਵਿਚ ਚੱਲ ਰਿਹਾ ਹੈ। ਇਸਦਾ ਅਰਥ ਹੈ ਵਿਚਾਰਾਂ ਦਾ ਬੇਲੋੜਾ ਡਰ। ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇਸ਼ ਧ੍ਰੋਹ ਅਤੇ ਯੂ.ਏ.ਪੀ.ਏ ਦੇ ਤਹਿਤ ਕੇਸ ਦਰਜ ਕਰ ਰਹੀ ਹੈ, ਕਿਉਂਕਿ ਲੀਡਰਸ਼ਿਪ ਅਲੋਡੌਕਸਫੋਬੀਆ (allodoxaphobia) ਤੋਂ ਪੀੜਤ ਹੈ।

ਇਸ ਤੋਂ ਬਾਅਦ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਉਨ੍ਹਾਂ ਲਿਖਿਆ ਕਿ ਯੂਨਾਨੀ ਭਾਸ਼ਾ ਵਿੱਚ ਐਲੋ ਦਾ ਅਰਥ ਵੱਖਰਾ, ਡੌਕਸੋ ਦਾ ਅਰਥ ਹੈ ਵਿਚਾਰ ਅਤੇ ਫੋਬੋਸ ਦਾ ਅਰਥ ਹੈ ਡਰ।ਇਸ ਤੋਂ ਬਾਅਦ ਲੋਕਾਂ ਨੇ ਫਿਰ ਤੋਂ ਇਸ 'ਤੇ ਭਾਰੀ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਬਹੁਤ ਔਖਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਥਰੂਰ ਨੇ ਟਵਿੱਟਰ ਯੂਜ਼ਰਸ ਨੂੰ ਡਿਕਸ਼ਨਰੀ ਵਿੱਚ ਜਾਣ ਲਈ ਮਜ਼ਬੂਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਸ ਨੇ (ਫੈਰਾਗੋ ਸੌਰ ਟ੍ਰੋਗਲੋਡਾਇਟਟ) ਵਰਗੇ ਅੰਗਰੇਜ਼ੀ ਸ਼ਬਦਾਂ ਰਾਹੀਂ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਸੀ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਕੁਝ ਯੂਜ਼ਰਸ ਨੇ ਸ਼ਸ਼ੀ ਥਰੂਰ ਦੀ ਇਕ ਵਾਇਰਲ ਤਸਵੀਰ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤਸਵੀਰ 'ਚ ਸ਼ਸ਼ੀ ਥਰੂਰ ਲਾੜਾ-ਲਾੜੀ ਦੇ ਨਾਲ ਖੜ੍ਹੇ ਸਨ ਅਤੇ ਉਨ੍ਹਾਂ ਦੇ ਗਲੇ 'ਚ ਮਾਲਾ ਪਾਈ ਹੋਈ ਸੀ। ਹਾਲਾਂਕਿ ਸ਼ਸ਼ੀ ਥਰੂਰ ਨੇ ਜਵਾਬ 'ਚ ਲਿਖਿਆ ਕਿ ਉਨ੍ਹਾਂ ਨੂੰ ਟ੍ਰੋਲ ਹੋਣ ਦੀ ਆਦਤ ਪੈ ਗਈ ਹੈ, ਪਰ ਗੈਰ-ਸਿਆਸੀ ਲੋਕਾਂ ਨੂੰ ਇਸ 'ਚ ਘਸੀਟਣਾ ਚੰਗੀ ਗੱਲ ਨਹੀਂ ਹੈ।

Related Stories

No stories found.
logo
Punjab Today
www.punjabtoday.com