ਸਵਾਮੀ ਨੇ ਮਮਤਾ ਬੈਨਰਜੀ ਦੀ ਕੀਤੀ ਪ੍ਰਸ਼ੰਸਾ, ਅਜੇਹੀ ਦਲੇਰ ਔਰਤ ਨਹੀਂ ਦੇਖੀ

ਸੁਬਰਾਮਣੀਅਮ ਸਵਾਮੀ ਲੰਬੇ ਸਮੇਂ ਤੋਂ ਭਾਜਪਾ 'ਚ ਲਾਂਭੇ ਚੱਲ ਰਹੇ ਹਨ ਅਤੇ ਉਹ ਅਕਸਰ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹਿੰਦੇ ਹਨ।
ਸਵਾਮੀ ਨੇ ਮਮਤਾ ਬੈਨਰਜੀ ਦੀ ਕੀਤੀ ਪ੍ਰਸ਼ੰਸਾ, ਅਜੇਹੀ ਦਲੇਰ ਔਰਤ ਨਹੀਂ ਦੇਖੀ

ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇੰਨਾ ਹੀ ਨਹੀਂ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਕ ਕਰਿਸ਼ਮੇਟਿਕ ਨੇਤਾ ਹਨ।

ਸਵਾਮੀ ਨੇ ਕਿਹਾ ਕਿ ਉਹ ਇੱਕ ਦਲੇਰ ਔਰਤ ਹੈ ਅਤੇ ਮੈਂ ਸੀਪੀਐਮ ਨਾਲ ਉਸਦੀ ਲੜਾਈ ਦੀ ਸ਼ਲਾਘਾ ਕਰਦਾ ਹਾਂ, ਜਿਸ ਵਿੱਚ ਉਸਨੇ ਕਮਿਊਨਿਸਟਾਂ ਨੂੰ ਹਰਾਇਆ ਸੀ। ਕੋਲਕਾਤਾ ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਕਰੀਬ ਅੱਧਾ ਘੰਟਾ ਚੱਲੀ।

ਸੂਤਰਾਂ ਨੇ ਦੱਸਿਆ ਕਿ ਇਹ ਰਸਮੀ ਮੁਲਾਕਾਤ ਸੀ ਅਤੇ ਇਸ ਵਿੱਚ ਕੋਈ ਸਿਆਸੀ ਚਰਚਾ ਨਹੀਂ ਹੋਈ। ਹਾਲਾਂਕਿ ਇਸ ਦੇ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਸੁਬਰਾਮਣੀਅਮ ਸਵਾਮੀ ਲੰਬੇ ਸਮੇਂ ਤੋਂ ਭਾਜਪਾ 'ਚ ਲਾਂਭੇ ਚੱਲ ਰਹੇ ਹਨ ਅਤੇ ਉਹ ਅਕਸਰ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹਿੰਦੇ ਹਨ।

ਸੁਬਰਾਮਨੀਅਮ ਸਵਾਮੀ ਨੇ ਟਵੀਟ ਕੀਤਾ, 'ਅੱਜ ਮੈਂ ਕੋਲਕਾਤਾ 'ਚ ਸੀ ਅਤੇ ਕ੍ਰਿਸ਼ਮਈ ਨੇਤਾ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਉਹ ਇੱਕ ਦਲੇਰ ਔਰਤ ਹੈ। ਮੈਂ ਸੀਪੀਐਮ ਨਾਲ ਉਸਦੀ ਲੜਾਈ ਲਈ ਉਸਦੀ ਪ੍ਰਸ਼ੰਸਾ ਕਰਦਾ ਹਾਂ। ਉਨ੍ਹਾਂ ਨੇ ਕਮਿਊਨਿਸਟਾਂ ਨੂੰ ਹਰਾਇਆ ਸੀ। ਉਨ੍ਹਾਂ ਨੇ ਮਮਤਾ ਬੈਨਰਜੀ ਨਾਲ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਮੁਲਾਕਾਤ ਤੋਂ ਬਾਅਦ ਸੁਬਰਾਮਨੀਅਮ ਸਵਾਮੀ ਦੇ ਅਗਲੇ ਸਿਆਸੀ ਕਦਮ ਨੂੰ ਲੈ ਕੇ ਵੀ ਅਟਕਲਾਂ ਸ਼ੁਰੂ ਹੋ ਗਈਆਂ ਹਨ।

ਇਸ ਸਾਲ ਜੁਲਾਈ 'ਚ ਸਵਾਮੀ ਨੇ ਟਵੀਟ ਕਰ ਕੇ ਕਿਹਾ ਸੀ ਕਿ ਮੈਂ ਮਮਤਾ ਬੈਨਰਜੀ ਨੂੰ ਇਕ ਵਿਦਵਾਨ ਨੇਤਾ ਵਜੋਂ ਜਾਣਦਾ ਹਾਂ। ਭਾਵੇਂ ਸਾਡੇ ਵਿਚਾਰਧਾਰਕ ਮਤਭੇਦ ਹਨ, ਪਰ ਸਾਨੂੰ ਕਿਸੇ ਵੀ ਆਗੂ ਦੀ ਪ੍ਰਤਿਭਾ ਨੂੰ ਸਮਝਣਾ ਚਾਹੀਦਾ ਹੈ। ਇੰਨਾ ਹੀ ਨਹੀਂ ਵੀਰਵਾਰ ਨੂੰ ਹੀ ਉਨ੍ਹਾਂ ਨੇ ਸੰਸਦੀ ਬੋਰਡ ਦੇ ਪੁਨਰਗਠਨ ਤੋਂ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਵਰਗੇ ਨੇਤਾਵਾਂ ਨੂੰ ਬਾਹਰ ਕੀਤੇ ਜਾਣ 'ਤੇ ਭਾਜਪਾ ਅਤੇ ਪੀਐੱਮ ਨਰਿੰਦਰ ਮੋਦੀ 'ਤੇ ਟਿੱਪਣੀ ਕੀਤੀ ਸੀ।

ਸੁਬਰਾਮਨੀਅਮ ਸਵਾਮੀ ਨੇ ਟਵੀਟ ਕੀਤਾ ਸੀ, 'ਜਨਤਾ ਪਾਰਟੀ ਅਤੇ ਭਾਜਪਾ ਦੇ ਸ਼ੁਰੂਆਤੀ ਦਿਨਾਂ 'ਚ ਪਾਰਟੀ ਅਤੇ ਸੰਸਦੀ ਬੋਰਡ 'ਚ ਨਿਯੁਕਤੀ ਲਈ ਚੋਣਾਂ ਹੁੰਦੀਆਂ ਸਨ, ਪਾਰਟੀ ਦੇ ਸੰਵਿਧਾਨ ਅਨੁਸਾਰ ਇਸ ਦੀ ਚੋਣ ਹੁੰਦੀ ਸੀ। ਭਾਜਪਾ ਵਿੱਚ ਅੱਜ ਚੋਣਾਂ ਨਹੀਂ ਹੋ ਰਹੀਆਂ ਹਨ। ਨਰਿੰਦਰ ਮੋਦੀ ਦੀ ਪ੍ਰਵਾਨਗੀ ਨਾਲ ਹਰ ਅਹੁਦੇ ਲਈ ਲੋਕ ਨਾਮਜ਼ਦ ਹੁੰਦੇ ਹਨ।

Related Stories

No stories found.
logo
Punjab Today
www.punjabtoday.com