ਜੇਕਰ ਕੇਜਰੀਵਾਲ 'ਤੇ ਲਾਏ ਇਲਜ਼ਾਮ ਝੂਠੇ ਹੋਣ ਤਾਂ ਮੈਨੂੰ ਫਾਂਸੀ ਦੋ : ਸੁਕੇਸ਼

ਪਹਿਲੀ ਚਿੱਠੀ 'ਚ ਵੀ ਸੁਕੇਸ਼ ਨੇ ਆਮ ਆਦਮੀ ਪਾਰਟੀ 'ਤੇ ਜੇਲ 'ਚ ਸੁਰੱਖਿਆ ਦੇਣ ਦੇ ਨਾਂ 'ਤੇ 10 ਕਰੋੜ ਦੀ ਫਿਰੌਤੀ ਲੈਣ ਦਾ ਦੋਸ਼ ਲਗਾਇਆ ਹੈ।
ਜੇਕਰ ਕੇਜਰੀਵਾਲ 'ਤੇ ਲਾਏ ਇਲਜ਼ਾਮ ਝੂਠੇ ਹੋਣ ਤਾਂ ਮੈਨੂੰ ਫਾਂਸੀ ਦੋ : ਸੁਕੇਸ਼

ਠੱਗ ਸੁਕੇਸ਼ ਚੰਦਰਸ਼ੇਖਰ ਦਾ ਨਾਂ ਜੈਕਲੀਨ ਅਤੇ ਨੋਰਾ ਦੇ ਕਾਰਣ ਜ਼ਿਆਦਾ ਸੁਰਖੀਆਂ 'ਚ ਆਇਆ ਸੀ। ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਮੰਗਲਵਾਰ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਇੱਕ ਹੋਰ ਚਿੱਠੀ ਲਿਖੀ ਹੈ। ਪਿਛਲੇ 33 ਦਿਨਾਂ ਵਿੱਚ ਸੁਕੇਸ਼ ਦਾ LG ਨੂੰ ਇਹ ਚੌਥਾ ਪੱਤਰ ਹੈ।

ਸੁਕੇਸ਼ ਨੇ ਚਿੱਠੀ 'ਚ ਲਿਖਿਆ, ਜੇਕਰ ਮੇਰੇ ਵਲੋਂ LG ਕੋਲ ਉਠਾਏ ਮੁੱਦੇ ਝੂਠੇ ਨਿਕਲਦੇ ਹਨ ਤਾਂ ਮੈਂ ਫਾਂਸੀ 'ਤੇ ਲਟਕਣ ਲਈ ਤਿਆਰ ਹਾਂ, ਪਰ ਜੇਕਰ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਕੀ ਕੇਜਰੀਵਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਜਾਂ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ। ਇਸ ਤੋਂ ਪਹਿਲਾਂ ਵੀ ਸੁਕੇਸ਼ ਦਿੱਲੀ ਦੇ ਉਪ ਰਾਜਪਾਲ ਨੂੰ ਤਿੰਨ ਪੱਤਰ ਲਿਖ ਚੁੱਕੇ ਹਨ।

ਪਹਿਲੀ ਚਿੱਠੀ 'ਚ ਸੁਕੇਸ਼ ਨੇ ਆਮ ਆਦਮੀ ਪਾਰਟੀ 'ਤੇ ਜੇਲ 'ਚ ਸੁਰੱਖਿਆ ਦੇਣ ਦੇ ਨਾਂ 'ਤੇ 10 ਕਰੋੜ ਦੀ ਫਿਰੌਤੀ ਲੈਣ ਦਾ ਦੋਸ਼ ਲਗਾਇਆ ਹੈ। ਹੋਰ ਚਿੱਠੀਆਂ ਵਿੱਚ ਉਸਨੇ 'ਆਪ' ਦੀ ਰਾਜ ਸਭਾ ਦੀ ਸੀਟ ਦਿਵਾਉਣ ਬਦਲੇ 50 ਕਰੋੜ ਰੁਪਏ ਵਸੂਲਣ ਅਤੇ ਜੇਲ੍ਹ ਵਿੱਚ ਜਾਨ ਦੇ ਖ਼ਤਰੇ ਦੀ ਗੱਲ ਕਹੀ ਹੈ। ਅਸੀਂ ਤੁਹਾਨੂੰ ਅੱਗੇ ਦੱਸਾਂਗੇ ਕਿ ਸੁਕੇਸ਼ ਨੇ ਆਖਰੀ ਤਿੰਨ ਚਿੱਠੀਆਂ ਵਿੱਚ ਕੀ ਕਿਹਾ ਹੈ। ਸਭ ਤੋਂ ਪਹਿਲਾਂ ਜਾਣੋ ਮਹਾਠੱਗ ਨੇ ਦਿੱਲੀ ਦੇ LG ਨੂੰ ਲਿਖੀ ਚੌਥੀ ਚਿੱਠੀ 'ਚ ਕੀ ਕਿਹਾ ਹੈ।

ਐਲਜੀ ਨੂੰ ਲਿਖੇ ਆਪਣੇ ਚੌਥੇ ਪੱਤਰ ਵਿੱਚ ਸੁਕੇਸ਼ ਨੇ ਕਿਹਾ, “ਮੈਨੂੰ ਪੁੱਛਿਆ ਗਿਆ ਕਿ ਮੈਂ ਚੋਣਾਂ ਦੌਰਾਨ ਈਡੀ ਅਤੇ ਸੀਬੀਆਈ ਬਾਰੇ ਕਿਉਂ ਗੱਲ ਕਰ ਰਿਹਾ ਹਾਂ। ਦਰਅਸਲ, ਪਹਿਲਾਂ ਮੈਂ ਸਭ ਕੁਝ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜੇਲ੍ਹ ਵਿੱਚ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਮੈਂ ਸੱਚ ਬੋਲ ਰਿਹਾ ਹਾਂ ਅਤੇ ਮੈਂ ਕਿਸੇ ਤੋਂ ਡਰਦਾ ਨਹੀਂ ਹਾਂ।

ਸਤੇਂਦਰ ਜੈਨ ਨੇ ਪੰਜਾਬ ਚੋਣਾਂ ਦੌਰਾਨ ਮੇਰੇ ਕੋਲੋਂ ਪੈਸੇ ਮੰਗੇ ਸਨ। ਫਿਰ ਇਹ ਸਭ ਵਧ ਗਿਆ ਅਤੇ ਮੈਂ ਕਾਨੂੰਨ ਅਨੁਸਾਰ ਅੱਗੇ ਵਧਣ ਦਾ ਫੈਸਲਾ ਕੀਤਾ। ਮੈਂ ਕੇਜਰੀਵਾਲ ਨੂੰ ਡਰਾਮਾ ਬੰਦ ਕਰਨ ਲਈ ਕਹਿਣਾ ਚਾਹੁੰਦਾ ਹਾਂ। ਉਹ ਮੁੱਦੇ ਨੂੰ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਪੱਤਰ ਵਿੱਚ ਸੁਕੇਸ਼ ਨੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਬਿਆਨ ਦਾ ਵੀ ਜ਼ਿਕਰ ਕੀਤਾ ਹੈ। ਸੁਕੇਸ਼ ਨੇ ਲਿਖਿਆ, ਮਨੀਸ਼ ਸਿਸੋਦੀਆ ਨੇ ਮੈਨੂੰ ਕਿਹਾ ਕਿ ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ, ਕਿਉਂਕਿ ਮੇਰੀ ਮਦਦ ਕੀਤੀ ਜਾ ਰਹੀ ਹੈ, ਪਰ ਮੈਨੂੰ ਮਦਦ ਦੀ ਜ਼ਰੂਰਤ ਨਹੀਂ ਹੈ ਕਿਉਂਕਿ, ਮੈਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦੇ ਯੋਗ ਹਾਂ।

Related Stories

No stories found.
Punjab Today
www.punjabtoday.com